Punjab News: ਪੰਜਾਬੀਆਂ ਲਈ ਇਸ ਦਿਨ ਹੋ ਸਕਦੇ ਨੇ ਵੱਡੇ ਫ਼ੈਸਲੇ, ਮੁੱਖ ਮੰਤਰੀ ਮਾਨ ਨੇ ਦਿੱਤਾ ਸੁਨੇਹਾ

CM Bhaghwant Mann

Punjab News: ਬਜਟ ਸੈਸ਼ਨ ਦੀਆਂ ਤਾਰੀਖਾਂ ਦਾ ਵੀ ਹੋ ਸਕਦੈ ਐਲਾਨ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ) ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਕੈਬਨਿਟ ਦੀ ਮੀਟਿੰਗ 10 ਫਰਵਰੀ ਨੂੰ ਪੰਜਾਬ ਸਿਵਿਲ ਸਕੱਤਰੇਤ ਵਿਖੇ ਸੱਦ ਲਈ ਗਈ ਹੈ। 10 ਫਰਵਰੀ ਸੋਮਵਾਰ ਨੂੰ ਇਹ ਕੈਬਨਿਟ ਮੀਟਿੰਗ ਪੰਜਾਬ ਸਿਵਿਲ ਸਕੱਤਰੇਤ ਵਿਖੇ ਸਵੇਰੇ 11 ਵਜੇ ਹੋਵੇਗੀ। ਇਸ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਹੋਣ ਦੀ ਉਮੀਦ ਲਾਈ ਜਾ ਰਹੀ ਹੈ ਕਿਉਂਕਿ ਪਿਛਲੇ ਤਿੰਨ ਮਹੀਨਿਆਂ ਤੋਂ ਕੈਬਨਿਟ ਦੀ ਮੀਟਿੰਗ ਨਾ ਹੋਣ ਕਰਕੇ ਕਈ ਵੱਡੇ ਫੈਸਲੇ ਲਮਕਦੇ ਆ ਰਹੇ ਹਨ।

Read Also : Road Accident: ਖੰਭੇ ਨਾਲ ਟਕਰਾਉਣ ਕਾਰਨ ਜਖ਼ਮੀ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

ਇਸ ਕੈਬਨਿਟ ਮੀਟਿੰਗ ਵਿੱਚ 50 ਦੇ ਕਰੀਬ ਵਿਅਕਤੀਆਂ ਨੂੰ ਰਿਹਾਈ ਮਿਲ ਸਕਦੀ ਹੈ ਅਤੇ ਕਈ ਵਿਭਾਗਾਂ ਦੇ ਅਹਿਮ ਏਜੰਡੇ ਵੀ ਪਾਸ ਕੀਤੇ ਜਾ ਸਕਦੇ ਹਨ। ਇਸ ਕੈਬਨਿਟ ਮੀਟਿੰਗ ਵਿੱਚ ਆਉਣ ਵਾਲੇ ਵਿਧਾਨ ਸਭਾ ਬਜਟ ਸੈਸ਼ਨ ਦੀ ਤਾਰੀਖਾਂ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। Punjab News

LEAVE A REPLY

Please enter your comment!
Please enter your name here