ਕਾਂਗਰਸ ਨੂੰ ਵੱਡਾ ਝਟਕਾ, ਕਮਲਜੀਤ ਸਿੰਘ ਕੜਵਲ ਭਾਜਪਾ ’ਚ ਸ਼ਾਮਲ

Kamaljeet Singh Karwal

ਲੁਧਿਆਣਾ। ਸ਼ਹਿਰ ਲੁਧਿਆਣਾ ਦੇ ਆਤਮ ਨਗਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ (Kamaljeet Singh Karwal) ਭਾਜਪਾ ’ਚ ਸ਼ਾਮਲ ਹੋ ਗਏ ਹਨ। ਪਾਟਰੀ ’ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਨੇ ਉਨਾਂ ਦਾ ਸਵਾਗਤ ਕੀਤਾ। ਜਿਕਰਯੋਗ ਹੈ ਕਿ ਕੜਵਲ ਪਹਿਲਾਂ ਸਿਮਰਜੀਤ ਸਿੰਘ ਬੈਂਸ ਦੀ ਪਾਟਰੀ ’ਚ ਸ਼ਾਮਲ ਸਨ।

ਇਹ ਵੀ ਪੜ੍ਹੋ: ਪਿੰਡ ਲੁੱਧੜ ਦੀ ਅਧੂਰੀ ਪਈ ਇਮਾਰਤ ਨੂੰ ਐਸਡੀਐਮ ਨੇ ਬਣਾ ਦਿੱਤਾ ‘ਗਿਆਨ ਦਾ ਸੋਮਾ’

ਇਸ ਤੋਂ ਬਾਅਦ ਉਨਾਂ ਨੇ ਬੈਂਸ ਦੀ ਪਾਰਟੀ ਛੱਡ ਕੇ ਕੈਪਟਨ ਅਮਰਿੰਦਰ ਦੀ ਸਰਕਾਰ ਸਮੇਂ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਸਿਮਰਜੀਤ ਬੈਂਸ ਖਿਲਾਫ ਹੀ ਚੋਣ ਲੜੀ ਸੀ। ਇੱਕ ਵਾਰ ਫਿਰ ਪਲਟੀ ਮਾਰਦਿਆਂ ਕਮਲਜੀਤ ਸਿੰਘ ਕੜਵਲ ਭਾਜਪਾ ’ਚ ਸ਼ਾਮਲ ਹੋਏ ਗਏ ਹਨ। ਉਨਾਂ ਸਵੇਰੇ ਹੀ ਕਾਂਗਰਸ ਤੋਂ ਆਪਣਾ ਅਸਤੀਫਾ ਦਿੱਤਾ ਸੀ।

LEAVE A REPLY

Please enter your comment!
Please enter your name here