ਯੂਪੀ ‘ਚ ਭਾਜਪਾ ਨੂੰ ਵੱਡਾ ਝਟਕਾ

Big shock to the BJP in UP

ਸਾਂਸਦ ਸਾਵਿੱਤਰੀ ਬਾਈ ਫੁਲੇ ਨੇ ਦਿੱਤਾ ਅਸਤੀਫ਼ਾ

ਲਖਨਊ|  ਆਪਣੇ ਵਿਵਾਦਿਤ ਬਿਆਨਾਂ ਨਾਲ ਕੇਂਦਰ ਤੇ ਪ੍ਰਦੇਸ਼ ਸਰਕਾਰ ਨੂੰ ਅਕਸਰ ਘੇਰਨ ਵਾਲੀ ਉੱਤਰ ਪ੍ਰਦੇਸ਼ ਦੀ ਬਹਰਾਈਚ ਸੀਟ ਤੋਂ ਭਾਜਪਾ ਸਾਂਸਦ ਸਾਵਿੱਤਰੀ ਬਾਈ ਫੁਲੇ ਨੇ ਪਾਰਟੀ ਨੂੰ ਦਲਿਤ, ਪੱਛੜਾ ਤੇ ਮੁਸਲਿਮ ਵਿਰੋਧੀ ਦੱਸਦਿਆਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਫੁਲੇ ਨੇ ਨਮੋ ਬੁਰਦਾਏ ਜਨ ਸੇਵਾ ਕਮੇਟੀ ਵੱਲੋਂ ਰਾਜਧਾਨੀ ਲਖਨਊ ਸਥਿਤ ਕੈਪੀਟਲ ਹਾਲ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਪਰਿਨਿਰਵਾਣ ਦਿਵਸ ਮੌਕੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਭਾਜਪਾ, ਦਲਿਤ, ਪੱਛੜਾ ਤੇ ਮੁਸਲਿਮ ਵਿਰੋਧੀ ਹੈ ਭਾਜਪਾ ਦੇਸ਼ ਨੂੰ ਮਨੁਸਮ੍ਰਿਤੀ ਨਾਲ ਚਲਾਉਣਾ ਚਾਹੁੰਦੀ ਹੈ ਰਾਖਵਾਂਕਰਨ ਖਤਮ ਕਰਨ ਦੀ ਸਾਜਿਸ਼ ਘੜ ਰਹੀ ਹੈ ਲਖਨਊ ‘ਚ ਅਸਤੀਫ਼ੇ ਦਾ ਐਲਾਨ ਕਰਦਿਆਂ ਸਾਂਸਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨਾਲ ਝੂਠ ਬੋਲਿਆ ਹੈ ਤੇ ਭਾਜਪਾ ਦੀ ਕਥਨੀ ਕਰਨੀ ‘ਚ ਫ਼ਰਕ ਹੈ ਦਲਿਤਾਂ ਤੇ ਪੱਛੜਿਆਂ ਨੇ 2014 ‘ਚ ਭਾਜਪਾ ਨੂੰ ਜੰਮ ਕੇ ਵੋਟ ਦੇ ਕੇ ਸਮਾਜਿਕ ਨਿਆਂ ਲਈ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ