ਜਵਾਨ ਸ਼ਹੀਦ, ਪੰਜ ਅੱਤਵਾਦੀ ਢੇਰ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ਦੇ ਕੇਰਨ ਸੈਕਟਰ ‘ਚ ਚੌਕਸ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚੋਂ ਘੁਸਪੈਠ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਕੇ ਪੰਜ ਹਥਿਆਰਬੰਦ ਅੱਤਵਾਦੀਆਂ ਨੂੰ ਮਾਰ ਗਿਰਾਇਆ ਹਾਲਾਂਕਿ ਇਸ ਦੌਰਾਨ ਇੱਕ ਸੈਨਿਕ ਸ਼ਹੀਦ ਹੋ ਗਿਆ। ਕਸ਼ਮੀਰ ਘਾਟੀ ‘ਚ ਪਿਛਲੇ 24 ਘੰਟਿਆਂ ਦੌਰਾਨ ਸੁਰੱਖਿਆ ਬਲਾਂ ਦੇ ਦੋ ਵੱਖ-ਵੱਖ ਅਭਿਆਨਾਂ ‘ਚ 9 ਅੱਤਵਾਦੀ ਮਾਰੇ ਗਏ ਹਨ। ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੇਰਨ ਸੈਕਟਰ ‘ਚ ਕੰਟਰੋਲ ਰੇਖਾ (ਐਲਓਸੀ) ‘ਤੇ ਤਾਇਨਾਤ ਸੈਨਿਕਾਂ ਨੇ ਪੀਓਕੇ ਤੋਂ ਇਸ ਪਾਸੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਦੇ ਸਮੂਹ ਨੂੰ ਦੇਖਿਆ। ਉਹਨਾਂ ਨੇ ਜਦੋਂ ਚੁਣੌਤੀ ਦਿੰਦੇ ਹੋਏ ਆਤਮਸਮਰਪਣ ਕਰਨ ਲਈ ਕਿਹਾ ਗਿਆ ਤਾਂ ਅੱਤਵਾਦੀਆਂ ਨੇ ਸਵੈ ਚਾਲਿਤ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। Kashmir
ਉਹਨਾਂ ਕਿਹਾ ਕਿ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਨਾਲ ਕੰਟਰੋਲ ਰੇਖਾ ਕੋਲ ਵਣ ਖੇਤਰ ‘ਚ ਮੁਕਾਬਲਾ ਸ਼ੁਰੂ ਹੋ ਗਿਆ। ਉਹਨਾਂ ਦੱਸਿਆ ਕਿ ਮੁਕਾਬਲੇ ‘ਚ ਪੰਜ ਅੱਤਵਾਦੀ ਮਾਰੇ ਗਏ ਅਤੇ ਇੱਕ ਸੈਨਿਕ ਸ਼ਹੀਦ ਹੋ ਗਿਆ ਅਤੇ ਦੋ ਹੋਰ ਸੈਨਿਕ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਭਾਰੀ ਬਰਫਬਾਰੀ ਅਤੇ ਓਬੜ ਖਾਬੜ ਇਲਾਕਿਆਂ ਕਾਰਨ ਜ਼ਖਮੀਆਂ ਨੂੰ ਕੱਢਣ ‘ਚ ਅੜਿੱਕਾ ਆ ਰਿਹਾ ਹੈ। ਇਸ ਦੌਰਾਨ ਅੰਤਿਮ ਰਿਪੋਰਟ ਮਿਲਣ ਤੱਕ ਵੱਡੇ ਪੱਧਰ ‘ਤੇ ਤਲਾਸ਼ੀ ਅਭਿਆਨ ਚੱਲ ਰਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।