ਨਵੀਂ ਦਿੱਲੀ । 2000 ਦੇ ਨੋਟ ਬਦਲਣ ਦੀ ਪ੍ਰਕਿਰਿਆ (Reserve Bank Of India) ਮੰਗਲਵਾਰ ਤੋਂ ਦੇਸ਼ ਦੇ ਸਾਰੇ ਬੈਂਕਾਂ ’ਚ ਸ਼ੁਰੂ ਹੋ ਜਾਵੇਗੀ। ਐਲਾਨ ਤੋਂ ਤਿੰਨ ਦਿਨਾਂ ਬਾਅਦ ਰਿਜਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਲੋਕ ਨੋਟ ਬਦਲਣ ਲਈ ਬੈਂਕਾਂ ਅੱਗੇ ਭੀੜ ਨਾ ਲਾਉਣ। ਅਸੀਂ 4 ਮਹੀਨਿਆਂ ਦਾ ਸਮਾਂ ਦਿੱਤਾ ਹੈ। ਤੁਸੀਂ ਆਰਾਮ ਨਾਲ ਨੋਟ ਬਦਲੋ, ਪਰ ਸਮੇਂ ਸੀਮਾਂ ਨੂੰ ਗੰਭੀਰਤਾ ਨਾਲ ਲਵੋ। ਗਵਰਨਰ ਨੇ ਕਿਹਾ, ‘30 ਸੰਤਬਰ ਦੀ ਡੈਡਲਾਈਨ ਤੋਂ ਬਾਅਦ ਵੀ 2000 ਦੇ ਨੋਟ ਲੀਗਲ ਟੇਂਡਰ ਰਹਿਣਗੇ ਭਾਵ ਵੈੈਧ ਰਹਿਣਗੇ। ਆਰਬੀਆਈ ਨੇ 19 ਮਈ ਨੂੰ 2000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ। ਆਰਬੀਆਈ ਨੇ 30 ਸਤੰਬਰ ਤੱਕ ਅਜਿਹੇ ਨੋਟ ਬੈਂਕਾਂ ’ਚ ਬਦਲਣ ਜਾਂ ਅਕਾਉਂਟ ’ਚ ਜਮਾ ਕਰਨ ਨੂੰ ਕਿਹਾ ਹੈ।
ਬੈਂਕ ਰੋਜਾਨਾ ਨੋਟਾਂ ਦਾ ਹਿਸਾਬ ਰੱਖਣਗੇ, ਲੋਕਾਂ ਦਾ ਖਿਆਲ ਰੱਖਣਗੇ | RBI
ਆਰਬੀਆਈ ਨੇ ਸੋਮਵਾਰ ਨੂੰ ਇਕ ਹੋਰ ਗਾਈਡਲਾਈਨ ਜਾਰੀ ਕੀਤੀ। ਇਸ ’ਚ ਬੈਂਕਾਂ ਨੂੰ ਗਰਮੀ ਦੇ ਮੱਦੇਨਜਰ ਲੋਕਾਂ ਲਈ ਛਾਂਦਾਰ ਥਾਵਾਂ ਅਤੇ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਕਿਨੇਂ ਨੋਟ ਬਦਲੇ ਗਏ ਅਤੇ ਕਿਨੇ ਜਮਾ ਕੀਤੇ ਗਏ ਇਸ ਦਾ ਰੋਜ਼ਾਨਾ ਹਿਸਾਬ ਰੱਖੋ।
ਜਿਹੜੀ ਵੀ ਪਰੇਸ਼ਾਨੀ ਆਵੇਗੀ, ਉਸ ਨੂੰ ਦੂਰ ਕਰਾਂਗੇ | RBI
ਆਰਬੀਆਈ ਗਵਰਨਰ ਸਕਤੀਕਾਂਤ ਦਾਸ ਨੇ ਕਿਹਾ, ‘ਜੋ ਵੀ ਸਮੱਸਿਆ ਆਵੇਗੀ, ਅਸੀਂ ਉਸ ਨੂੰ ਦੂਰ ਕਰਾਂਗੇ। ਅਸੀਂ ਬੈਂਕਾਂ ਰਾਹੀਂ ਇਸ ਪ੍ਰਕਿਰਿਆ ਦੀ ਨਿਗਰਾਨੀ ਵੀ ਕਰਾਂਗੇ। ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਕਰੰਸੀ ਪ੍ਰਬੰਧਨ ਮੁਹਿੰਮ ਤਹਿਤ ਅਸੀਂ 2000 ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਲੋਕ ਦੁਕਾਨ ’ਤੇ 2000 ਦੇ ਨੋਟ ਸਵੀਕਾਰ ਨਹੀਂ ਕਰਦੇ ਸਨ। ਇਹ ਸ਼ਾਇਦ ਸਾਡੇ ਐਲਾਨ ਤੋਂ ਬਾਅਦ ਵਧਿਆ ਹੈ। ਅਸੀਂ ਕਿਹਾ ਸੀ ਕਿ ਇਹ ਕਾਨੂੰਨੀ ਟੈਂਡਰ ਹੀ ਰਹੇਗਾ। ਤੁਸੀਂ 2000 ਦੇ ਨੋਟਾਂ ਨਾਲ ਖਰੀਦਦਾਰੀ ਕਰ ਸਕਦੇ ਹੋ। 30 ਸਤੰਬਰ ਤੱਕ ਜ਼ਿਆਦਾਤਰ ਨੋਟ ਸਾਡੇ ਕੋਲ ਆ ਜਾਣਗੇ ਅਤੇ ਫਿਰ ਅਸੀਂ ਫੈਸਲਾ ਕਰਾਂਗੇ।
ਨੋਟ ਬਦਲਣ ਲਈ ਕੋਈ ਆਈਡੀ ਦੀ ਜ਼ਰੂਰਤ ਨਹੀ | RBI
ਸਟੇਟ ਬੈਂਕ ਨੇ ਐਤਵਾਰ ਨੂੰ 2000 ਦੇ ਨੋਟ ਨੂੰ ਬਦਲਣ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ। ਭਾਰਤ ਦੇ ਸਭ ਤੋਂ ਵੱਡੇ ਬੈਂਕ ਨੇ ਕਿਹਾ ਸੀ ਕਿ ਨੋਟ ਬਦਲਣ ਲਈ ਕਿਸੇ ਆਈਡੀ ਦੀ ਲੋੜ ਨਹੀਂ। ਕੋਈ ਫਾਰਮ ਨਹੀਂ ਭਰਨਾ ਪਵੇਗਾ। ਇੱਕ ਵਾਰ ’ਚ 10 ਨੋਟ ਬਦਲੇ ਜਾ ਸਕਦੇ ਹਨ। ਸਟੇਟ ਬੈਂਕ ਵੱਲੋਂ ਇਹ ਨੋਟੀਫਿਕੇਸ਼ਨ ਇਸ ਲਈ ਜਾਰੀ ਕੀਤਾ ਗਿਆ ਕਿਉਂਕਿ ਸੋਸ਼ਲ ਮੀਡੀਆ ’ਤੇ ਨੋਟਾਂ ਦੀ ਅਦਲਾ-ਬਦਲੀ ਨੂੰ ਲੈ ਕੇ ਵੱਖ-ਵੱਖ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਨੋਟ ਬਦਲਣ ਲਈ ਆਧਾਰ ਕਾਰਡ ਵਰਗੀ ਆਈਡੀ ਜਰੂਰੀ ਹੋਵੇਗੀ ਅਤੇ ਇੱਕ ਫਾਰਮ ਵੀ ਭਰਨਾ ਹੋਵੇਗਾ।