ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Parliament Attack: ਲੋਕ ਸਭਾ ਸਕੱਤਰੇਤ ਨੇ ਬੁੱਧਵਾਰ ਨੂੰ ਲੋਕ ਸਭਾ ਸਦਨ ਵਿੱਚ ਦੋ ਨੌਜਵਾਨਾਂ ਵੱਲੋਂ ਕੁੱਦਣ ਦੀ ਘਟਨਾ ਨੂੰ ਲੈ ਕੇ ਅੱਠ ਸੁਰੱਖਿਆ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਲੋਕ ਸਭਾ ਸਕੱਤਰੇਤ ਨੇ ਅੱਠ ਸੁਰੱਖਿਆ ਕਰਮਚਾਰੀਆਂ ਨੂੰ ਪਹਿਲੀ ਨਜ਼ਰੇ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਲਈ ਦੋਸ਼ੀ ਪਾਇਆ ਹੈ ਅਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੋਕ ਸਭਾ ‘ਚ ਵਿਰੋਧੀ ਪਾਰਟੀਆਂ ਨੇ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਦੇ ਮੁੱਦੇ ‘ਤੇ ਨਾਅਰੇਬਾਜ਼ੀ ਕਰਕੇ ਹੰਗਾਮਾ ਕੀਤਾ, ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰਨੀ ਪਈ।
ਕੀ ਹੈ ਮਾਮਲਾ? Parliament Attack
ਲੋਕ ਸਭਾ ਸਕੱਤਰੇਤ ਦੀ ਬੇਨਤੀ ‘ਤੇ, ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ ਵਿਵਸਥਾ ’ਚ ਸੰਨ ਲਗਾ ਕਾ ਲੋਕ ਸਭ ਦੀ ਦਰਸ਼ਕ ਗੈਲਰੀ ਤੋਂ ਦੋ ਵਿਅਕਤੀਆਂ ਦੇ ਸਦਨ ’ਚ ਕੁੱਦਣ ਦੇ ਮਾਮਲੇ ਦੀ ਜਾਂਚ ਲਈ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐੱਫ.) ਦੇ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ। ਕਮੇਟੀ ’ਚ ਸੜੀ ਸਿੰਘ ਤੋਂ ਇਲਾਵਾ ਹੋਰ ਸੁਰੱਖਿਆ ਏਜੰਸੀਆਂ ਦੇ ਮੈਂਬਰ ਅਤੇ ਕੁਝ ਹੋਰ ਮਾਹਿਰਾਂ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਾਂਚ ਕਮੇਟੀ ਸੰਸਦ ਦੀ ਸੁਰੱਖਿਆ ਵਿੱਚ ਕਾਰਨਾਂ ਅਤੇ ਕਮੀਆਂ ਦਾ ਪਤਾ ਲਗਾਏਗੀ।
ਇਹ ਵੀ ਪੜ੍ਹੋ : ਬਿਨਾ ਓਟੀਪੀ ਦਿੱਤੇ ਖਾਤਾਧਾਰਕ ਦੇ ਖਾਤੇ ’ਚੋਂ ਉੱਡ ਗਏ 99, 999 ਰੁਪਏ, ਜਾਣੋ ਕਿਵੇਂ…
ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਬੁੱਧਵਾਰ ਨੂੰ ਚਾਰ ਨੌਜਵਾਨ ਸੰਸਦ ਦੀ ਸੁਰੱਖਿਆ ਨੂੰ ਤੋੜਦੇ ਹੋਏ ਲੋਕ ਸਭਾ ਦੀ ਦਰਸ਼ਕ ਗੈਲਰੀ ‘ਚ ਪਹੁੰਚੇ ਅਤੇ ਉਥੋਂ ਦੋ ਨੇ ਛਾਲ ਮਾਰ ਕੇ ਸਦਨ ਦੇ ਅੰਦਰ ਗੈਸ ਛੱਡੀ। ਇਸ ਘਟਨਾ ਤੋਂ ਬਾਅਦ ਰਾਜਧਾਨੀ ਅਤੇ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ। ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਉੱਚ ਅਧਿਕਾਰੀ ਸੰਸਦ ਭਵਨ ਪਹੁੰਚੇ ਅਤੇ ਗੈਲਰੀਆਂ ਨੂੰ ਖਾਲੀ ਕਰਵਾਉਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਨੇ ਸੰਸਦ ਭਵਨ ਦੀ ਸੁਰੱਖਿਆ ਦਾ ਮੁੱਦਾ ਸਦਨਾਂ ਅਤੇ ਬਾਹਰ ਵੀ ਉਠਾਇਆ। ਵਿਰੋਧੀ ਧਿਰ ਦੇ ਆਗੂਆਂ ਨੇ ਇਸ ਨੂੰ ਅਤਿ ਗੰਭੀਰ ਸੁਰੱਖਿਆ ਦਾ ਮਾਮਲਾ ਦੱਸਿਆ। Parliament Attack