ਐਨਆਈਏ ਨੇ ਅੱਤਵਾਦੀ ਪੰਨੂ ਦੀਆਂ ਪ੍ਰੋਪਰਟੀਆਂ ਕੀਤੀ ਜ਼ਬਤ
- ਚੰਡੀਗੜ੍ਹ ਸੈਕਟਰ 15 ’ਚ ਵੀ ਪ੍ਰੋਪਰਟੀ ਕੀਤੀ ਅਟੈਚ
- ਪ੍ਰਾਪਰਟੀਆਂ ਅਟੈਚ ਕਰਨ ਲਈ ਐਨਆਈਏ ਨੇ ਕੋਰਟ ਤੱਕ ਕੀਤੀ ਸੀ ਪਹੁੰਚ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Terrorist Pannu) ‘ਤੇ ਵੱਡਾ ਐਕਸ਼ਨ ਲਿਆ ਹੈ। ਐਨਆਈਏ ਨੇ ਅੱਤਵਾਦੀ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਐਨਆਈਏ ਨੇ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਵਿੱਚ ਪੰਨੂ ਦੀ 46 ਕਨਾਲਾਂ ਦੀ ਜਾਇਦਾਦ ਜ਼ਬਤ ਕੀਤੀ ਹੈ। ਖਾਨਕੋਟ ਪੰਨੂੰ ਦਾ ਜੱਦੀ ਪਿੰਡ ਹੈ। ਇਹ ਵਾਹੀਯੋਗ ਜ਼ਮੀਨ ਹੈ। ਪੰਨੂ ਦਾ ਘਰ ਚੰਡੀਗੜ੍ਹ ਦੇ ਸੈਕਟਰ 15 ਸੀ ਵਿੱਚ ਹੈ।
ਇਹ ਵੀ ਪੜ੍ਹੋ : ਵਿਕਰਮ ਪ੍ਰਗਿਆਨ ਦੀ ਖੁੱਲ੍ਹੀ ਨੀਂਦ… ਆਉਣ ਵਾਲੀ ਹੈ ਖੁਸ਼ਖਬਰੀ?
ਉਨ੍ਹਾਂ ਨੂੰ ਪਹਿਲਾਂ 2020 ਵਿੱਚ ਅਟੈਚ ਕੀਤਾ ਗਿਆ ਸੀ। ਹੁਣ ਐਨਆਈਏ ਨੇ ਉਸ ਦੀ ਸਾਰੀ ਜਾਇਦਾਦ ਆਪਣੇ ਅੰਡਰ ਲੈ ਲਈ ਹੈ। ਕਾਨੂੰਨੀ ਤੌਰ ‘ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦੇ ਮਾਲਕ ਨਹੀਂ ਰਹੇ। ਇਹ ਜਾਇਦਾਦ ਹੁਣ ਸਰਕਾਰ ਦੀ ਹੈ। (Terrorist Pannu) ਦੱਸ ਦੇਈਏ ਕਿ ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ (SFJ) ਦਾ ਮੁਖੀ ਹੈ। ਉਹ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਹੈ। ਹਾਲ ਹੀ ਵਿੱਚ ਹੋਏ ਕੈਨੇਡਾ-ਭਾਰਤ ਵਿਵਾਦ ਵਿੱਚ ਉਸ ਨੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਨੂੰ ਧਮਕੀਆਂ ਵੀ ਦਿੱਤੀਆਂ ਸਨ।