Accident : ਕਾਸਗੰਜ ‘ਚ ਵੱਡਾ ਹਾਦਸਾ, ਹੁਣ ਤੱਕ 24 ਦੀ ਮੌਤ | Video

Accident

ਟ੍ਰੈਕਟਰ-ਟਰਾਲੀ ਛੱਪੜ ’ਚ ਡਿੱਗੀ | Accident

  • ਗੰਗਾ ਇਸ਼ਨਾਨ ਲਈ ਜਾ ਰਹੇ ਸਨ ਲੋਕ | Accident

ਕਾਸਗੰਜ (ਏਜੰਸੀ)। ਯੂਪੀ ਦੇ ਕਾਸਗੰਜ ਜ਼ਿਲ੍ਹੇ ’ਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ 15 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਮੌਕੇ ’ਤੇ ਰੌਲਾ ਪੈ ਗਿਆ ਹੈ। ਪਿੰਡ ਵਾਸੀ ਅਤੇ ਪੁਲਿਸ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਕਾਸਗੰਜ ਦੇ ਪਟਿਆਲੀ ਦਰਿਆਵਗੰਜ ਰੋਡ ’ਤੇ ਸ਼ਨਿੱਚਰਵਾਰ ਸਵੇਰੇ ਕਰੀਬ 10 ਵਜੇ ਇੱਕ ਬੇਕਾਬੂ ਟਰੈਕਟਰ ਟਰਾਲੀ ਛੱਪੜ ’ਚ ਡਿੱਗ ਗਈ। ਟਰਾਲੀ ’ਚ ਸਵਾਰ ਸੱਤ ਬੱਚਿਆਂ ਤੇ ਅੱਠ ਮਹਿਲਾ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। (Accident)

ਮੌਕੇ ’ਤੇ ਹਫੜਾ-ਦਫੜੀ ਮਚ ਗਈ ਹੈ। ਆਸ-ਪਾਸ ਦੇ ਪਿੰਡ ਵਾਸੀ ਅਤੇ ਪੁਲਿਸ ਵਾਲੇ ਰਾਹਤ ਅਤੇ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਛੱਪੜ ’ਚੋਂ ਬਚਾਏ ਗਏ ਲੋਕਾਂ ਨੂੰ ਸਿਹਤ ਕੇਂਦਰ ਪਟਿਆ ਲਵੀ ਭੇਜ ਦਿੱਤਾ ਗਿਆ ਹੈ। ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਲੋਕ ਏਟਾ ਜ਼ਿਲ੍ਹੇ ਦੇ ਕਾਹਾ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਸੀਐਮਓ ਰਾਜੀਵ ਅਗਰਵਾਲ ਨੇ ਦੱਸਿਆ ਕਿ ਹਾਦਸੇ ’ਚ 15 ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ ਸੱਤ ਮਾਸੂਮ ਬੱਚੇ ਸ਼ਾਮਲ ਹਨ, ਜਦੋਂ ਕਿ ਅੱਠ ਔਰਤਾਂ ਵੀ ਹਨ। (Accident)

ਕਿਵੇਂ ਹੋਇਆ ਹਾਦਸਾ | Accident

ਇਹ ਘਟਨਾ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਕੋਤਵਾਲੀ ਖੇਤਰ ਦੇ ਦਰਿਆਵਗੰਜ ਪਟਿਆਲੀ ਰੋਡ ਵਿਚਕਾਰ ਪੈਂਦੇ ਗਧਈਆ ਪਿੰਡ ਕੋਲ ਵਾਪਰੀ। ਜਿੱਥੇ ਈਟਾ ਜ਼ਿਲ੍ਹੇ ਦੇ ਜੈਥਰਾ ਥਾਣਾ ਖੇਤਰ ਦੇ ਪਿੰਡ ਛੋਟੇ ਕਾਸ ਦੇ ਰਹਿਣ ਵਾਲੇ ਲੋਕ ਪੂਰਨਮਾਸੀ ਹੋਣ ਕਾਰਨ ਕਾਸਗੰਜ ਦੀ ਪਟਿਆਲੀ ਤਹਿਸੀਲ ਖੇਤਰ ਦੇ ਕਾਦਰਗੰਜ ਗੰਗਾ ਘਾਟ ’ਤੇ ਗੰਗਾ ਇਸ਼ਨਾਨ ਕਰਨ ਜਾ ਰਹੇ ਸਨ। ਫਿਰ ਦਰਿਆਵਗੰਜ ਇਲਾਕੇ ਦੇ ਪਿੰਡ ਗਧੀਆ ਨੇੜੇ ਇੱਕ ਵਾਹਨ ਨਾਲ ਟਕਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਛੱਪੜ ’ਚ ਜਾ ਡਿੱਗੀ। (Accident)