ਮੰਦਰ ’ਚ ਰੁੱਖ ਡਿੱਗਣ ਨਾਲ ਵੱਡਾ ਹਾਦਸਾ, 7 ਜਣਿਆਂ ਦੀ ਮੌਤ, 30 ਜਖ਼ਮੀ

Accident

ਮੁੰਬਈ। ਮਹਾਂਰਾਸ਼ਟਰ ਦੇ ਅਕੋਲਾ ਜ਼ਿਲ੍ਹੇ ’ਚ ਐਤਵਾਰ ਦੀ ਸ਼ਾਮ ਇੱਕ ਹਾਸਦਾ (Accident) ਹੋ ਗਿਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਇੱਕ ਮੰਦਰ ਦੇ ਟੀਨ ਸ਼ੈੱਡ ’ਤੇ ਨਿੰਮ੍ਹ ਦਾ ਰੁੱਖ ਡਿੱਗਣ ਨਾਲ 7 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਜਦੋਂਕਿ ਘੱਟ ਤੋਂ ਘੱਟ 30 ਜਣੇ ਜਖ਼ਮੀ ਹੋ ਗਏ। ਮਹਾਂਰਾਸ਼ਟਰ ਦੇ ਅਕਲੋਾ ਜ਼ਿਲ੍ਹੇ ’ਚ ਐਤਵਾਰ ਦੇਰ ਸ਼ਾਮ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ।

ਇਹ ਵੀ ਪੜ੍ਹੋ : ਗੈਸ ਕੀਮਤਾਂ ’ਚ ਕਟੌਤੀ

ਇਸ ਦਰਮਿਆਨ ਅਕੋਲਾ ਜ਼ਿਲ੍ਹੇ ਦੀ ਬਾਲਾਪੁਰ ਤਹਿਸੀਲ ਦੇ ਕੋਲ ਪਿੰਡ ਦੇ ਬਾਬੂਜੀ ਮਹਾਂਰਾਜ ਮੰਦਰ ਸੰਸਥਾਨ ’ਚ ਇੱਕ ਪੁਰਾਣਾ ਨਿੰਮ੍ਹ ਦਾ ਰੁੱਖ ਡਿੱਗ ਗਿਆ। ਉਹ ਰੁੱਖ ਟੀਨ ਦੇ ਬਣੇ ਹੋਏ ਸ਼ੈੱਡ ਦੇ ਉੱਪਰ ਜਾ ਡਿੱਗਾ ਜਿਸ ਦੇ ਹੇਠਾਂ ਭਾਰੀ ਗਿਣਤੀ ਵਿੱਚ ਸੰਗਤ ਮੌਜ਼ੂਦ ਸੀ। ਸੂਚਨਾ ਮਿਲਦੇ ਹੀ ਸਥਾਨਕ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ