ਅਫਗਾਨਿਸਤਾਨ ਦੇ ਮੁੱਦੇ ’ਤੇ ਬਾਇਡੇਨ, ਜਾਨਸਨ ਜੀ-7 ਦੀ ਬੈਠਕ ਸੱਦਣ ’ਤੇ ਸਹਿਮਤ

ਵਾਈਟ ਹਾਊਸ ਨੇ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਜਾਣਕਾਰੀ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਫਗਾਨਿਸਤਾਨ ਦੇ ਮੁੱਦੇ ’ਤੇ ਸਾਂਝੀ ਰਣਨੀਤੀ ਬਣਾਉਣ ਲਈ ਅਗਲੇ ਹਫ਼ਤੇ ਵਰਚੁਅਲ ਤਰੀਕੇ ਨਾਲ ਜੀ-7 ਦੀ ਬੈਠਕ ਸੱਦਣ ’ਤੇ ਸਹਿਮਤ ਹੋਏ ਹਨ ਇਹ ਜਾਣਕਾਰੀ ਵਾਈਟ ਹਾਊਸ ਨੇ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਹੈ ਵਾਈਟ ਹਾਊਸ ਵੱਲੋਂ ਮੰਗਲਵਾਰ ਨੂੰ ਜਾਰੀ ਪ੍ਰੈੱਸ ਨੋਟ ’ਚ ਕਿਹਾ ਗਿਆ, ਦੋਵੇਂ ਆਗੂ ਸਾਂਝੀ ਰਣਨੀਤੀ ਤੇ ਦ੍ਰਿਸ਼ਟੀਕੋਣ ’ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਜੀ-7 ਆਗੂਆਂ ਦੀ ਇੱਕ ਮੀਟਿੰਗ ਕਰਨ ’ਤੇ ਸਹਿਮਤ ਹੋਏ।

ਤਾਲੀਬਾਨ ਨੂੰ ਅਫ਼ਗਾਨਿਸਤਾਨ ਸਰਕਾਰ ਵਜੋਂ ਮਾਨਤਾ ਨਹੀਂ ਦੇਵੇਗਾ ਕੈਨੇਡਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਤਾਲਿਬਾਨ (ਰਸੂ ’ਚ ਪਾਬੰਦੀ) ਨੂੰ ਅਫਗਾਨਿਸਤਾਨ ਦੀ ਗੈਰ ਕਾਨੂੰਨੀ ਸਰਕਾਰ ਵਜੋਂ ਮਾਨਤਾ ਦੇਣ ’ਤੇ ਵਿਚਾਰ ਨਹੀਂ ਕਰ ਰਿਹਾ ਹੈ ਟਰੂਡੋ ਨੇ ਓਂਟਾਰੀਓ ਦੇ ਮਾਰਖਮ ’ਚ ਇੱਕ ਚੋਣ ਅਭਿਆਨ ਦੌਰਾਨ ਕਿਹਾ ਕਿ ਤਾਲੀਬਾਨ ਨੂੰ ਅਫਗਾਨਿਸਤਾਨ ਦੀ ਸਰਕਾਰ ਵਜੋਂ ਮਾਨਤਾ ਦੇਣ ਦੀ ਕੋਈ ਯੋਜਨਾ ਨਹੀਂ ਹੈ ਤੇ ਉਹ (ਤਾਲਿਬਾਨ) ਕੈਨੇਡਾ ਦੇ ਕਾਨੂੰਨ ਤਹਿਤ ਅੱਤਵਾਦੀ ਸਮੂਹ ਦੇ ਰੂਪ ’ਚ ਐਲਾਨ ਹੈ।

ਤਾਲਿਬਾਨ ਦੋਹਾਂ ’ਚ ਕਰ ਰਿਹਾ ਹੈ ਅਫਗਾਨਿਸਤਾਨ ਦੀ ਭਾਵੀ ਸਰਕਾਰ ਬਾਰੇ ਗੱਲਬਾਤ

ਅੱਤਵਾਦੀ ਸੰਗਠਨ ਤਾਲਿਬਾਨ ਨੇ ਕਿਹਾ ਕਿ ਅਫਗਾਨਿਸਤਾਨ ’ਚ ਭਵਿੱਖ ਦੀ ਸਰਕਾਰ ਦੇ ਗਠਨ ਬਾਰੇ ਕਤਰ ਦੀ ਰਾਜਧਾਨੀ ਦੋਹਾ ’ਚ ਚਰਚਾ ਚੱਲ ਰਹੀ ਹੈ, ਜਿਸ ’ਚ ਇਸ ਦੀ ਸੰਰਚਨਾ ਤੇ ਨਾਂਅ ਸ਼ਾਮਲ ਹੈ ਤੇ ਉਹ ਛੇਤੀ ਹੀ ਵਿਸਥਾਰ ਵੇਰਵੇ ਦਾ ਖੁਲਾਸਾ ਕਰਨਗੇ।
ਤਾਲਿਬਾਨ ਦੇ ਇੱਕ ਉੱਚ ਅਧਿਕਾਰੀ ਨੇ ਟੋਲੋ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਦੋਹਾ ’ਚ ਚਰਚਾ ’ਚ ਰੁਝੀ ਹੈ ਤੇ ਕੌਮਾਂਤਰੀ ਭਾਈਚਾਰੇ ਤੇ ਅਫਗਾਨਿਸਤਾਨ ਦੀ ਸਿਆਸੀ ਪਾਰਟੀਆਂ ਦੇ ਸੰਪਰਕ ’ਚ ਹੈ ਤਾਲਿਬਾਨ ਦੇ ਸਿਆਸੀ ਉਪ ਆਗੂ ਮੁੱਲਾ ਅਬਦੁਲ ਗਨੀ ਬਰਾਦਰ ਨੇ ਕਿਹਾ ਕਿ ਇਹ ਤਾਲਿਬਾਨ ਲਈ ਪ੍ਰੀਖਿਆ ਦੀ ਘੜੀ ਹੈ ਉਸਨੇ ਕਿਹਾ, ਇਸ ਸਮੇਂ ਅਸੀਂ ਇੱਕ ਪ੍ਰੀਖਿਆ ਦਾ ਸਾਹਮਣਾ ਕਰ ਰਹੇ ਹਾਂ ਕਿਉਂਕਿ ਹੁਣ ਅਸੀਂ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹਾਂ।

ਤਾਲਿਬਾਨ ਨੇ ਕਾਬੁਲ ’ਚ ਟੋਲੋ ਨਿਊਜ਼ ਕੰਪਲੈਕਸ ’ਚ ਇੰਟਰ ਕੀਤਾ, ਸੁਰੱਖਿਆ ਕਰਮਚਾਰੀਆਂ ਦੇ ਹਥਿਆਰਾਂ ਦੀ ਜਾਂਚ ਕੀਤੀ, ਸਰਕਾਰ ਵੱਲੋਂ ਜਾਰੀ ਹਥਿਆਰ ਇਕੱਠੇ ਕੀਤੇ ਤੇ ਕੰਪਲੈਕਸ ਨੂੰ ਸੁਰੱਖਿਤ ਰੱਖਣ ’ਤੇ ਸਹਿਮਤੀ ਦਿੱਤੀ ਚੈੱਨਲ ਦੇ ਕਰਮਚਾਰੀਆਂ ਦੇ ਨਾਲ ਕੋਈ ਬੇਹੁਦਾ ਵਿਹਾਰ ਨਹੀਂ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ