ਵੈਸਟਇੰਡੀਜ਼ ਸੀਰੀਜ਼/ Bhuvneshwar ਦੀ ਥਾਂ ਸ਼ਾਰਦੁਲ ਠਾਕੁਰ ਟੀਮ ‘ਚ
ਭੁਵਨੇਸ਼ਵਰ ਦੇ ਜ਼ਖਮੀ ਹੋਣ ਕਾਰਨ ਮਿਲੀ ਟੀਮ ‘ਚ ਥਾਂ
ਨਵੀਂ ਦਿੱਲੀ, ਏਜੰਸੀ। ਸੱਟ ਕਾਰਨ ਤੇਜ਼ ਗੇਂਦਬਾਜ ਭੁਵਨੇਸ਼ਵਰ ਕੁਮਾਰ (Bhuvneshwar) ਵੈਸਟਇੰਡੀਜ਼ ਖਿਲਫ਼ 3 ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹਨਾਂ ਦੀ ਥਾਂ 15 ਮੈਂਬਰੀ ਟੀਮ ‘ਚ ਸ਼ਾਰਦੁਲ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼ਿਖਰ ਧਵਨ ਦੀ ਸੱਟ ਕਾਰਨ ਵੈਸਟਇੰਡੀਜ਼ ਖਿਲਾਫ਼ ਇੱਕ ਰੋਜ਼ਾ ਸੀਰੀਜ਼ ਤੋਂ ਬਾਹਰ ਚੁੱਕਾ ਹੈ। ਉਹਨਾਂ ਦੀ ਥਾਂ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੱਕ ਰੋਜ਼ਾ ਸੀਰੀਜ਼ ਦਾ ਪਹਿਲਾ ਮੈਚ 15 ਦਸੰਬਰ ਨੂੰ ਚੇਨੱਈ ‘ਚ ਖੇਡਿਆ ਜਾਣਾ ਹੈ। ਭੁਵਨੇਸ਼ਵਰ ਵੈਸਟਇੰਡੀਜ਼ ਖਿਲਾਫ਼ ਟੀ-20 ਸੀਰੀਜ਼ ‘ਚ ਖੇਡੇ ਸਨ। ਇਸ ਸੀਰੀਜ਼ ਦਾ ਆਖਰੀ ਮੈਚ ਮੁੰਬਈ ‘ਚ 11 ਦਸੰਬਰ ਨੂੰ ਖੇਡਿਆ ਗਿਆ ਸੀ। ਉਸ ਮੈਚ ਦੌਰਾਨ ਭੁਵਨੇਸ਼ਵਰ ਨੇ ਗ੍ਰੋਇਨ ਇੰਜਰੀ ਦੀ ਸ਼ਿਕਾਇਤ ਕੀਤੀ ਸੀ। ਅਲਟਰਾਸਾਊਂਡ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਹਰਨੀਆਂ ਦੀ ਸਮੱਸਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।