ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਸੂਬੇ ਪੰਜਾਬ ਭੁਪਿੰਦਰ ਹੁੱਡਾ...

    ਭੁਪਿੰਦਰ ਹੁੱਡਾ ਨੂੰ ਝਟਕਾ, ਈਡੀ ਨੇ ਜ਼ਬਤ ਕੀਤੀ 68 ਕਰੋੜ ਰੁਪਏ ਦੀ ਜਾਇਦਾਦ

    Bhupinder Hooda, Shocked, ED Confiscates, Assets, Rs 68 Crore

    ਈਡੀ ਨੇ ਸਾਲ 2016 ‘ਚ ਜ਼ਮੀਨ ਘਪਲੇ ‘ਚ ਦਰਜ ਕੀਤਾ ਸੀ ਮਾਮਲਾ

    ਇੱਕ ਦਿਨ ਪਹਿਲਾਂ ਰਾਤ ਭਰ ਹੋਈ ਸੀ ਪੁੱਛਗਿੱਛ

    ਅਸ਼ਵਨੀ ਚਾਵਲਾ, ਚੰਡੀਗੜ੍ਹ

    ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡਾ ਝਟਕਾ ਦਿੰਦਿਆਂ ਅੱਜ 68 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਈਡੀ ਵੱਲੋਂ ਇਹ ਕਾਰਵਾਈ ਹਰਿਆਣਾ ਦੀ ਮਨੇਸਰ ਜ਼ਮੀਨ ਘਪਲੇ ‘ਚ ਜਾਂਚ ਦੌਰਾਨ ਕੀਤੀ ਗਈ ਹੈ ਪਿਛਲੀ ਰਾਤ ਇਹ ਛਾਪੇਮਾਰੀ ਧਨ ਸੋਧ ਦੇ ਦੋਸ਼ ‘ਚ ਕੀਤੀ ਗਈ ਸੀ, ਜਿਸ ਤੋਂ ਬਾਅਦ ਈਡੀ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ ਹੈ ਈਡੀ ਵੱਲੋਂ 2016 ‘ਚ ਜ਼ਮੀਨ ਘਪਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਂਚ ਕਰ ਰਹੀ ਹੈ ਈਡੀ ਨੇ ਕੇਂਦਰੀ ਜਾਂਚ ਬਿਊਰੋ ਸੀਬੀਆਈ ਵੱਲੋਂ ਦਰਜ ਇੱਕ ਮਾਮਲੇ ਦੇ ਅਧਾਰ ‘ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ੰਿਸਘ ਹੁੱਡਾ ਤੇ ਹੋਰ ਵਿਅਕਤੀਆਂ ‘ਤੇ ਮਨੀ ਲਾਂਡ੍ਰਿੰਗ ਦਾ ਮਾਮਲਾ ਵੀ ਦਰਜ ਕੀਤਾ ਸੀ

    ਹਾਲੇ ਇਸ ਮਾਮਲੇ ‘ਚ ਈਡੀ ਵੱਲੋਂ ਖੁੱਲ੍ਹ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪਰੰਤੂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਭੁਪਿੰਦਰ ਸਿੰਘ ਹੁੱਡਾ ਦੀ 68 ਕਰੋੜ ਦੀ ਜਾਇਦਾਦ ਨੂੰ ਜ਼ਬਤ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਭੁਪਿੰਦਰ ਸਿੰਘ ਹੁੱਡਾ ਦੇ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ ਕਿਉਂਕਿ  ਆਉਂਦੇ 2 ਮਹੀਨਿਆਂ ਬਾਅਦ ਹੀ ਹਰਿਆਣਾ ‘ਚ ਵਿਧਾਨ ਸਭਾ ਚੋਣਾਂ?ਆਉਣ ਵਾਲੀਆਂ ਹਨ ਅਜਿਹੀ ਸੂਰਤ ‘ਚ ਭੁਪਿੰਦਰ ਸਿੰਘ ਹੁੱਡਾ ‘ਤੇ ਹੋਈ ਕਾਰਵਾਈ ਕਾਂਗਰਸ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਹਰਿਆਣਾ ‘ਚ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਲਈ ਇੱਕ ਵੱਡਾ ਚਿਹਰਾ ਤੇ ਇਸ ਵੱਡੇ ਚਿਹਰੇ ਨੂੰ ਹੀ ਅੱਗੇ ਰੱਖ ਕੇ ਕਾਂਗਰਸ ਹਰਿਆਣਾ ‘ਚ ਚੋਣ ਲੜਨਾ ਚਾਹੁੰਦੀ ਹੈ ਪਰੰਤੂ ਹੁਣ ਇਸ ਕਾਰਵਾਈ ਤੋਂ ਬਾਅਦ ਭੁਪਿੰਦਰ ਸਿੰਘ ਹੁੱਡਾ ਨੂੰ ਸਾਹਮਣੇ ਲਿਆਉਣਾ ਕੁਝ ਮੁਸ਼ਕਲ ਕਾਂਗਰਸ ਲਈ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ ‘ਚ ਖਰਾਬ ਹੋਏ ਅਕਸ ਦਾ ਨੁਕਸਾਨ ਵਿਧਾਨ ਸਭਾ ਚੋਣਾਂ?’ਚ ਹੋ ਸਕਦਾ ਹੈ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here