100 ਸਾਲ ਉਮਰ ਭੋਗ ਮਾਤਾ ਭਗਵਾਨ ਕੌਰ ਇੰਸਾਂ ਲੱਗੀ ਮਾਨਵਤਾ ਦੇ ਲੇਖੇ

Body Donation
ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ, ਸਾਧ-ਸੰਗਤ ਅਤੇ ਇਨਸੈਟ 'ਚ ਭਗਵਾਨ ਕੌਰ ਦੀ ਫਾਈਲ ਫੋਟੋ।

ਪਿੰਡ ਬੰਗੀ ਕਲਾਂ ’ਚੋਂ ਦੂਜਾ ਅਤੇ ਬਲਾਕ ਰਾਮਾਂ ਨਸੀਬਪੁਰਾ ਦਾ 63ਵਾਂ ਸਰੀਰ ਦਾਨ ਹੋਇਆ | Cadavour donation

ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਪਿੰਡ ਬੰਗੀ ਕਲਾਂ ਵਾਸੀ ਭਗਵਾਨ ਕੌਰ ਇੰਸਾਂ ਨੇ ਪਿੰਡ ਬੰਗੀ ਕਲਾਂ ਦੇ ਦੂਸਰੇ ਅਤੇ ਬਲਾਕ ਰਾਮਾਂ ਨਸੀਬਪੁਰਾ ਦੇ 63ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮਿ੍ਰਤਕ ਦੇਹ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਭਗਵਾਨ ਕੌਰ ਇੰਸਾਂ (100) ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। (Cadavour donation)

ਇਹ ਵੀ ਪੜ੍ਹੋ : ਕੁਇੰਟਨ De Kock ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝੇ, South Africa ਦਾ ਵੱਡਾ ਸਕੋਰ

ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰ ਸੇਵਾ ਸੰਮਤੀ ਦੇ ਸੇਵਾਦਾਰ ਮੇਜਰ ਸਿੰਘ ਇੰਸਾਂ, ਪੰਡਾਲ ਸੰਮਤੀ ਸੇਵਾਦਾਰ ਹਰਦੀਪ ਸਿੰਘ ਇੰਸਾਂ, ਨੂੰਹਾਂ ਹਰਦੇਵ ਕੌਰ ਤੇ ਸੁਖਦੇਵ ਕੌਰ, ਧੀਆਂ ਅੰਗਰੇਜ਼ ਕੌਰ, ਗੁਰਨਾਮ ਕੌਰ, ਪੰਜ ਪੋਤੀਆਂ, ਦੋ ਪੋਤੇ, ਦੋ ਪੜੋਤੇ ਅਤੇ ਤਿੰਨ ਪੜੋਤੀਆਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਸਰਸਵਥੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਮਵਾਰਪੁਰਾ ਪਿਕਲੋਵਾ ਹਾਪਰ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ। ਬੇਟਾ-ਬੇਟੀ ਇੱਕ ਸਮਾਨ ’ਤੇ ਚਲਦੇ ਹੋਏ ਉਨ੍ਹਾਂ ਦੀਆਂ ਧੀਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ। (Cadavour donation)

ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ, ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਵੱਲੋਂ ਮਿ੍ਰਤਕ ਦੇ ਨਿਵਾਸ ਸਥਾਨ ਤੋਂ ‘ਭਗਵਾਨ ਕੌਰ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਨਾਲ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ 85 ਮੈਂਬਰ ਊਧਮ ਸਿੰਘ ਭੋਲਾ, ਸਰਪੰਚ ਰਾਮ ਕੁਮਾਰ, ਟੇਕ ਸਿੰਘ ਬੰਗੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਸਾਬੋ, ਬਲਕੌਰ ਸਿੰਘ, ਸੁਰਿੰਦਰ ਡੱਲਾ ਰਾਮਾ, ਭੋਲਾ ਸਿੰਘ ਰਾਮਾਂ, ਹਰਜੀਤ ਸਿੰਘ ਮਾਨ ਵਾਲਾ, ਗੁਰਪ੍ਰੀਤ ਸਿੰਘ ਗਿਆਨਾ, ਬਲਾਕ ਪ੍ਰੇਮੀ ਸੇਵਕ ਰਾਜਕੁਮਾਰ ਸੇਵਾ ਸੰਮਤੀ ਦੇ ਸੇਵਾਦਾਰ ਪੰਡਾਲ ਸੰਮਤੀ ਦੇ ਸੇਵਾਦਾਰ ਰਿਸ਼ਤੇਦਾਰ ਭੈਣ-ਭਰਾਵਾਂ ਨੇ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। (Cadavour donation)

ਮੈਡੀਕਲ ਖੋਜਾਂ ਲਈ ਬਹੁਤ ਵੱਡੀ ਦੇਣ : ਚੇਅਰਮੈਨ | Cadavour donation

ਇਸ ਮੌਕੇ ਮਾਰਕੀਟ ਕਮੇਟੀ ਰਾਮਾਂ ਮੰਡੀ ਦੇ ਚੇਅਰਮੈਨ ਗੁਰਪ੍ਰੀਤ ਕੌਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਜੋ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਹ ਬਹੁਤ ਸ਼ਲਾਘਾਯੋਗ ਹਨ। ਜੋ ਅੱਜ ਮਾਤਾ ਭਗਵਾਨ ਕੌਰ ਦਾ ਸਰੀਰਦਾਨ ਹੋਇਆ ਹੈ ਉਹ ਮੈਡੀਕਲ ਸਾਇੰਸ ਲਈ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਹੁਕਮਾਂ ’ਤੇ ਚਲਦੇ ਆਪਣੀ ਮਾਤਾ ਦਾ ਸਰੀਰ ਦਾਨ ਕੀਤਾ ਹੈ ਜਿਸ ਨਾਲ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਨੂੰ ਖੋਜ ਕਰਨ ’ਚ ਆਸਾਨੀ ਹੋਵੇਗੀ। (Cadavour donation)