ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਭਿਵੰਡੀ ਹਾਦਸਾ ...

    ਭਿਵੰਡੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 33 ਹੋਈ

    ਭਿਵੰਡੀ ਹਾਦਸਾ : ਮ੍ਰਿਤਕਾਂ ਦੀ ਗਿਣਤੀ 33 ਹੋਈ

    ਠਾਣੇ। ਮਹਾਂਰਾਸ਼ਟਰ ‘ਚ ਠਾਣੇ ਜ਼ਿਲ੍ਹੇ ਦੇ ਭਿਵੰਡੀ ‘ਚ ਇੱਕ ਬਹੁ-ਮਜ਼ਿੰਲਾ ਇਮਾਰਤ ਦੇ ਡਿੱਗਣ ਨਾਲ ਵਾਪਰੇ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 33 ਹੋ ਗਈ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕੌਮੀ ਆਫ਼ਤਾ ਪ੍ਰਤੀਕਿਰਿਆ ਬਲ (ਐਨਡੀਆਰਐਫ) ਤੇ ਸਥਾਨਕ ਲੋਕ ਰਾਹਤ ਤੇ ਬਚਾਅ ਕਾਰਜ ਜਾਰੀ ਰੱਖੇ ਹੋਏ ਹਨ।

    Bhiwandi

    ਅਧਿਕਾਰੀਆਂ ਦੇ ਅਨੁਸਾਰ 33 ਮ੍ਰਿਤਕਾਂ ‘ਚੋਂ ਦੋ ਸਾਲਾਂ ਤੋਂ 11 ਸਾਲਾਂ ਦੀ ਉਮਰ ਦੇ 15 ਬੱਚੇ ਤੇ ਇੱਕ 75 ਸਾਲਾ ਬਜ਼ੁਰਗ ਸਮੇਤ 10 ਪੁਰਸ਼ ਸ਼ਾਮਲ ਹਨ। ਠਾਣੇ ਜ਼ਿਲ੍ਹੇ ‘ਚ ਮੰਗਲਵਾਰ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਰਾਹਤ ਤੇ ਬਚਾਅ ਕਾਰਜਾਂ ‘ਚ ਮੁਸ਼ਕਲ ਆ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.