ਸੰਗਰੂਰ (ਗੁਰਪ੍ਰੀਤ ਸਿੰਘ) | ਸਾਬਕਾ ਮੰਤਰੀ ਤੇ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਦੇ ਉਸ ਬਿਆਨ ‘ਤੇ ਪ੍ਰਤੀਕਰਮ ਦਿੱਤਾ ਜਿਸ ਵਿੱਚ ਮਾਨ ਨੇ ਐਨਡੀਏ ਨੂੰ ਹਰਾਉਣ ਲਈ ਆਪਣੀ ਪਾਰਟੀ ਭੰਗ ਕਰਨ ਬਾਰੇ ਕਿਹਾ ਸੀ ਸ: ਢੀਂਡਸਾ ਨੇ ਮਾਨ ਨੂੰ ਅਪੀਲ ਕੀਤੀ ਕਿ ਉੁਹ ਤੁਰੰਤ ‘ਆਪ’ ਨੂੰ ਭੰਗ ਕਰਕੇ ਅਜਿਹੇ ਸਾਰੇ ਭੁਲੇਖੇ ਦੂਰ ਕਰ ਦੇਣ ਕਿ ਆਪ ਇੱਕ ਵੱਖਰੀ ਪਾਰਟੀ ਹੈ
ਢੀਂਡਸਾ ਨੇ ਕਿਹਾ ਕਿ ਅਕਾਲੀ ‘ਆਪ’ ਆਗੂ ਦੇ ਇਸ ਕਦਮ ਤੋਂ ਹੈਰਾਨ ਨਹੀਂ ਹਨ, ਕਿਉਂਕਿ ਅਕਾਲੀਆਂ ਨੇ ਤਾਂ ਹਮੇਸ਼ਾ ਹੀ ਇਹ ਕਿਹਾ ਹੈ ਕਿ ਆਪ ਅਤੇ ਕਾਂਗਰਸ ਅੰਦਰੋਂ ਇੱਕ ਹਨ ਇਹ ਜਾਂ ਤਾਂ ਪੰਜਾਬ ਵਿੱਚ ਗਠਜੋੜ ਕਰਨਗੀਆਂ ਜਾਂ ਫਿਰ ਇੱਕ ਦੂਜੇ ਦੇ ਉਮੀਦਵਾਰਾਂ ਦੀ ਮੱਦਦ ਕਰਨ ਲਈ ਮੁਕਾਬਲੇ ਵਿੱਚ ਆਪਣੇ ਮਾੜੇ ਉੁਮੀਦਵਾਰ ਮੈਦਾਨ ਵਿੱਚ ਉਤਾਰਨਗੀਆਂ
ਅਕਾਲੀ ਆਗੂ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੋਵੇਂ ਰਲ ਕੇ ਕੰਮ ਕਰ ਰਹੀਆਂ ਹਨ, ਭਾਵੇਂ ਕਿ ਦਿਖਾਵੇ ਲਈ ਇਨ੍ਹਾਂ ਨੇ ਵੱਖਰੇ ਪਹਿਰਾਵੇ ਪਾਏ ਹੋਏ ਹਨ ਅਤੇ ਲੋਕਾਂ ਨੂੰ ਧੋਖਾ ਦੇਣ
ਲਈ ਜਨਤਕ ਤੌਰ ‘ਤੇ ਇੱਕ ਦੂਜੇ ਖ਼ਿਲਾਫ ਦੂਸ਼ਣਬਾਜ਼ੀ ਵੀ ਕਰਦੀਆਂ ਰਹਿੰਦੀਆਂ ਹਨ ਅਕਾਲੀ ਆਗੂ ਨੇ ਕਿਹਾ ਕਿ ਆਪ ਸੁਪਰੀਮੋ ਨੇ ਦਿੱਲੀ ਵਿੱਚ ਆਪ ਦੀ ਪਹਿਲੀ ਸਰਕਾਰ ਕਾਂਗਰਸ ਪਾਰਟੀ ਦੀ ਮੱਦਦ ਨਾਲ ਬਣਾਈ ਸੀ ਉਹਨਾਂ ਕਿਹਾ ਕਿ ਕਾਂਗਰਸ ਨਾਲ ਕੋਈ ਗਠਜੋੜ ਨਾ ਕਰਨ ਸੰਬੰਧੀ ਆਪਣੇ ਬੱਚਿਆਂ ਦੇ ਸਿਰ ‘ਤੇ ਹੱਥ ਰੱਖ ਕੇ ਸਹੁੰ ਖਾਣ ਦੇ ਬਾਵਜੂਦ ਨਾ ਤਾਂ ਕੇਜਰੀਵਾਲ ਨੂੰ ਕਾਂਗਰਸ ਤੋਂ ਬਿਨਾਂ ਸ਼ਰਤ ਸਮਰਥਨ ਲੈਣ ਵਿੱਚ ਕੋਈ ਝਿਜਕ ਮਹਿਸੂਸ ਹੋਈ ਸੀ ਅਤੇ ਨਾ ਹੀ ਕਾਂਗਰਸ ਨੇ ਆਪ ਦੀ ਸਰਕਾਰ ਦਾ ਸਮਰਥਨ ਕਰਨ ਵਿੱਚ ਕੋਈ ਸੰਕੋਚ ਵਿਖਾਇਆ ਸੀ ਉਨ੍ਹਾਂ ਕਿਹਾ ਕਿ ਕੇਜਰੀਵਾਲ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਇਆ ਸੀ ਪਰ ਉਸ ਨੇ ਸਰਕਾਰ ਉਸ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਚਲਾਈ ਜਿਸ ਨੂੰ ਉਹ ਭ੍ਰਿਸ਼ਟਾਚਾਰ ਵਿੱਚ ਗਲ ਤੱਕ ਡੁੱਬੀ ਦੱਸਦਾ ਹੁੰਦਾ ਸੀ ਢੀਂਡਸਾ ਨੇ ਇਹ ਵੀ ਕਿਹਾ ਕਿ ਆਪ ਨਾਲੋਂ ਵੱਖ ਹੋਏ ਸੁਖਪਾਲ ਖਹਿਰਾ ਦੇ ਗਰੁੱਪ, ਜਿਸ ਨੇ ਗਰਮਖ਼ਿਆਲੀਆਂ ਅਤੇ ਖੱਬੇ ਪੱਖੀਆਂ ਨਾਲ ਮਿਲ ਕੇ ਇੱਕ ਸਿਆਸੀ ਗਠਜੋੜ ਖੜ੍ਹਾ ਕੀਤਾ ਹੈ, ਨੂੰ ਵੀ ਅੰਦਰਖਾਤੇ ਕਾਂਗਰਸ ਪਾਰਟੀ ਦਾ ਸਮਰਥਨ ਅਤੇ ਆਸ਼ੀਰਵਾਦ ਹਾਸਿਲ ਹੈ ਉਹਨਾਂ ਕਿਹਾ ਕਿ ਪਰ ਅਕਾਲੀ ਦਲ ਕਾਂਗਰਸ ਪਾਰਟੀ ਅਤੇ ਇਸ ਦੇ ਆਪ ਵਰਗੇ ਸਹਿਯੋਗੀ ਗਰੁੱਪਾਂ ਨਾਲ ਸਿਆਸੀ ਪਿੜ ਵਿੱਚ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।