ਪੰਜਾਬ ਸਰਕਾਰ ਨੇ ਜਾਰੀ ਕੀਤੇ ਤਬਾਦਲੇ ਦੇ ਆਦੇਸ਼, ਦੋ ਸਾਲ ਲਈ ਡੀਜੀਪੀ ਦੀ ਕੁਰਸੀ ’ਤੇ ਹੋਏ ਸਨ ਨਿਯੁਕਤ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਅੱਜ ਐਤਵਾਰ ਨੂੰ ਲੰਬੀ ਛੁੱਟੀ ਤੋਂ ਵਾਪਸ ਆ ਰਹੇ ਵੀਰੇਸ਼ ਕੁਮਾਰ ਭਾਵਰਾ ਨੂੰ ਪੰਜਾਬ ਪੁਲਿਸ ਦੀ ਕਮਾਨ ਨਹੀਂ ਮਿਲੇਗੀ। ਉਨਾਂ ਨੂੰ ਇਸ ਅਹੁਦੇ ਤੋਂ ਹਟਾਉਂਦੇ ਹੋਏ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ। ਜਦੋਂ ਕਿ ਇਸੇ ਹਾਊਸਿੰਗ ਕਾਰਪੋਰੇਸ਼ਨ ਪਹਿਲਾਂ ਤੋਂ 1992 ਬੈਂਚ ਦੇ ਪੁਲਿਸ ਅਧਿਕਾਰੀ ਐਸ.ਐਸ. ਚੌਹਾਨ ਡਿਊਟੀ ਦੇ ਰਹੇ ਹਨ ਪਰ ਉਨਾਂ ਤੋਂ ਚੇਅਰਮੈਨ ਦੀ ਕਮਾਨ ਵਾਪਸ ਲੈਂਦੇ ਹੋਏ ਸਿਰਫ਼ ਮੈਨੇਜਿੰਗ ਡਾਇਰੈਕਟਰ ਦਾ ਰਹੇਗਾ। ਇੱਥੇ ਹੀ ਮੌਜੂਦਾ ਸਮੇਂ ਵਿੱਚ ਡੀਜੀਪੀ ਪੰਜਾਬ ਪੁਲਿਸ ਦੀ ਕਮਾਨ ਸੰਭਾਲ ਰਹੇ ਗੌਰਵ ਯਾਦਵ ਇਸ ਵਾਧੂ ਚਾਰਜ ’ਤੇ ਪਹਿਲਾਂ ਵਾਂਗ ਹੀ ਕੰਮ ਕਰਦੇ ਰਹਿਣਗੇ। ਇਸ ਸਬੰਧੀ ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਸ਼ਨੀਵਾਰ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
ਵੀਰੇਸ਼ ਕੁਮਾਰ ਭਾਵਰਾ ਦੀ ਤੈਨਾਤੀ ਯੂ.ਪੀ.ਐਸ.ਸੀ. ਦੇ ਨਿਯਮਾਂ ਅਨੁਸਾਰ 2 ਸਾਲ ਲਈ ਕੀਤੀ ਗਈ ਸੀ ਪਰ ਉਨਾਂ ਦੀ ਡਿਊਟੀ ਵਿੱਚ ਅਣਗਹਿਲੀ ਜ਼ਾਹਰ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਉਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਲਈ ਵੀਰੇਸ਼ ਕੁਮਾਰ ਭਾਵਰਾ ਆਪਣੇ ਤਬਾਦਲੇ ਦੇ ਖ਼ਿਲਾਫ਼ ਕੋਲ ਸੁਪਰੀਮ ਕੋਰਟ ਜਾਣ ਦਾ ਵੀ ਰਸਤਾ ਹੈ ਹਾਲਾਂਕਿ ਇਸ ਸਬੰਧ ਵਿੱਚ ਵੀਰੇਸ਼ ਕੁਮਾਰ ਭਾਵਰਾ ਕੀ ਕਰਨਗੇ ? ਇਸ ਸਬੰਧੀ ਕੋਈ ਬਿਆਨ ਬਾਹਰ ਨਹੀਂ ਆ ਰਿਹਾ ਹੈ। ਅਗਲੇ ਕੁਝ ਦਿਨਾਂ ਵਿੱਚ ਸਥਿਤੀ ਸਾਫ਼ ਹੋ ਜਾਏਗੀ ਕਿ ਵੀ.ਕੇ. ਭਾਵਰਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਤਬਾਦਲਾ ਕਰਨ ਵਾਲੇ ਫੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁੱਖ ਕਰਦੇ ਹਨ ਜਾਂ ਫਿਰ ਨਵੀਂ ਤੈਨਾਤੀ ਅਨੁਸਾਰ ਕੰਮ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ