Bhartiya Kisan Union: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਘੱਲ ਖੁਰਦ ਵਿਖੇ ਕੱਢੀ ਟਰੈਕਟਰ ਰੈਲੀ

Bhartiya Kisan Union
Bhartiya Kisan Union: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਘੱਲ ਖੁਰਦ ਵਿਖੇ ਕੱਢੀ ਟਰੈਕਟਰ ਰੈਲੀ

Bhartiya Kisan Union: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਗਣਤੰਤਰ ਦਿਵਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਘੱਲ ਖੁਰਦ ਦੇ ਵੱਖ ਵੱਖ ਪਿੰਡਾਂ ਦੀਆਂ ਇਕਾਈਆਂ ਨੇ ਆਪਣੇ-ਆਪਣੇ ਟਰੈਕਟਰ ਲੈ ਕੇ ਬਲਜਿੰਦਰ ਸਿੰਘ ਬੱਬੀ ਫਿਰੋਜਸ਼ਾਹ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆ ਤੇ ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ ਦੀ ਅਗਵਾਹੀ ਹੇਠ ਫਿਰੋਜਪੁਰ ਮੋਗਾ ਨੈਸ਼ਨਲ ਹਾਈਵੇ ਰੋਡ ਘੱਲ ਖੁਰਦ ਵਿਖੇ ਟਰੈਕਟਰ ਰੈਲੀ ਕੱਢੀ ।

Read Also : ਨਵੇਂ ਸਕੂਲ ਖੁੱਲ੍ਹਣ ਦੇ ਬਾਵਜ਼ੂਦ ਦਾਖਲਿਆਂ ‘ਚ ਆਈ ਗਿਰਾਵਟ, UDISE ਰਿਪੋਰਟ ’ਚ ਖੁਲ੍ਹਾਸਾ

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੈਂਟਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਕਿਸਾਨਾਂ ਦੀਆਂ ਦਿੱਲੀ ਮੋਰਚੇ ਦੌਰਾਨ ਮੰਗਾਂ ਮੰਨੀਆਂ ਗਈਆਂ ਸਨ। ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜੋ ਸੈਂਟਰ ਸਰਕਾਰ ਖੇਤੀ ਕਾਨੂੰਨਾਂ ਦੇ ਖਰੜੇ ਨੂੰ ਟੇਡੇ ਮੇਡੇ ਢੰਗ ਤਰੀਕਿਆਂ ਨਾਲ ਲਾਗੂ ਕਰਨਾ ਚਾਹੁੰਦੀ ਹੈ । ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਜੋ ਕਿਸਾਨ ਜਥੇਬੰਦੀਆਂ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਸੰਘਰਸ਼ ਲੜ ਰਹੀਆਂ ਹਨ ਉਹਨਾਂ ਨਾਲ ਤੁਰੰਤ ਮੀਟਿੰਗ ਕਰਕੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ । Bhartiya Kisan Union

ਇਸ ਮੌਕੇ ਬਲਜਿੰਦਰ ਸਿੰਘ ਬੱਬੀ ਪੰਜਾਬ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਜੀਤ ਸਿੰਘ ਭੰਗਾਲੀ ਬਲਾਕ ਪ੍ਰਧਾਨ,  ਮੇਲਾ ਸਿੰਘ ਭੋਲੂਵਾਲਾ, ਜਰਨਲ ਸਕੱਤਰ ਮਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਗੁਰਮੇਲ ਸਿੰਘ ਪਤਲੀ, ਲਫਟੈਨ ਸਿੰਘ, ਗੁਰਮੀਤ ਸਿੰਘ, ਕੁਲਵਿੰਦਰ ਸਿੰਘ ਟੋਨੀ ਮਾਛੀ ਬੁਗਰਾ, ਦੀਪਾ ਝੰਜੀਆ, ਨਿਰਮਲ ਸਿੰਘ, ਡਾਕਟਰ ਸੁਖਜਿੰਦਰ ਸਿੰਘ ਬਰਾੜ ਜਵਾਹਰ ਸਿੰਘ ਵਾਲਾ, ਜਗਦੀਪ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਸਰਜੀਤ ਸਿੰਘ ਬਾਬੂ ਸਿੰਘ ਬਰਾੜ, ਅਨੋਕ ਸਿੰਘ, ਜਸਪ੍ਰੀਤ ਸਿੰਘ ਬੱਧਨੀ, ਹੀਰਾ ਸਿੰਘ, ਮੰਗਲ ਸਿੰਘ ਰੂਪ ਸਿੰਘ, ਡਾ. ਬਸੰਤ ਸਿੰਘ ਬਰਾੜ, ਰੁਪਿੰਦਰ ਸਿੰਘ, ਹੈਪੀ ਸਰਪੰਚ, ਤਾਰਾ ਸਿੰਘ ,ਕਰਮਜੀਤ ਸਿੰਘ, ਸੁਖਮੰਦਰ ਸਿੰਘ, ਸੁਬੇਗ ਸਿੰਘ ,ਚਰਨਜੀਤ ਸਿੰਘ, ਬਲਦੇਵ ਸਿੰਘ, ਜਸਵਿੰਦਰ ਸਿੰਘ, ਜਰਮਨਜੀਤ ਸਿੰਘ, ਹਰਨੇਕ ਸਿੰਘ, ਹਰਪਾਲ ਸਿੰਘ, ਜਗਸੀਰ ਸਿੰਘ, ਜਸਵਿੰਦਰ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ। Bhartiya Kisan Union

LEAVE A REPLY

Please enter your comment!
Please enter your name here