ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਨਗਰ ਕੌਂਸਲ ਦਫ਼ਤਾਰ ਅੱਗੇ ਦਿੱਤਾ ਧਰਨਾ
ਲੌਂਗੋਵਾਲ (ਹਰਪਾਲ)। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਨਗਰ ਕੌਂਸਲ ਦਫਤਰ ਵਿਖੇ ਲਗਾਤਾਰ ਦਿਨ ਰਾਤ ਦਾ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ ਤੇ ਧਰਨਾਕਾਰੀਆਂ ਵੱਲੋਂ ਕਾਰਜ ਸਾਧਕ ਅਫ਼ਸਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬਾਅਦ ਦੁਪਹਿਰ ਸੁਨਾਮ ਬਡਬਰ ਰੋਡ ’ਤੇ ਵੀ ਜਾਮ ਲਾਇਆ ਗਿਆ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਪੁਤਲਾ ਫੂਕਿਆ ਗਿਆ।
ਇਹ ਵੀ ਪੜ੍ਹੋ : ਦਿਨ ਦਿਹਾੜੇ ਵਿਕ ਰਹੇ ਨਸ਼ੀਲੀਆ ਗੋਲੀਆਂ ‘ਤੇ ਚਿੱਟੇ ਖ਼ਿਲਾਫ਼ ਲੋਕ ਉਤਰੇ ਸੜਕਾਂ ਤੇ
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਬਲਾਕ ਪ੍ਰਧਾਨ ਸੰਤ ਰਾਮ ਛਾਜਲੀ, ਮੀਤ ਪ੍ਰਧਾਨ ਗੁਰਮੇਲ ਸਿੰਘ ਲੌਂਗੋਵਾਲ ਅਤੇ ਖ਼ਜ਼ਾਨਚੀ ਮਹਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਵਾਰਡ ਨੰਬਰ 4 ਵਿਖੇ ਗਲੀ ਦਾ ਨਿਰਮਾਣ ਲਈ ਟੈਂਡਰ ਪਾਸ ਹੋਣ ਦੇ ਬਾਵਜੂਦ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਦੀ ਸ਼ਹਿ ’ਤੇ ਅੱਧ ਵਿਚਕਾਰ ਛੱਡ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗਲੀ ਦੇ ਨਿਰਮਾਣ ਨੂੰ ਲੈ ਕੇ ਤਕਰੀਬਨ 15 ਦਿਨ ਪਹਿਲਾਂ ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤੇ ਜਾਣ ’ਤੇ ਲੌਂਗੋਵਾਲ ਦੇ ਕਾਰਜ ਸਾਧਕ ਅਫਸਰ ਅੰਮ੍ਰਿਤ ਲਾਲ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਵਾਰਡ ਨੰਬਰ 4 ਦੀ ਗਲੀ ਦੇ ਨਿਰਮਾਣ ਦਾ ਕੰਮ 20 ਸਤੰਬਰ ਨੂੰ ਸ਼ੁਰੂ ਹੋ ਜਾਵੇਗਾ ਅਤੇ 15 ਦਿਨਾਂ ’ਚ ਵਿੱਚ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਪਰ ਹੋਇਆ ਸਭ ਕੁਝ ਇਸ ਦੇ ਉਲਟ ਹੈ ਗਲੀ ਦਾ ਕੰਮ ਸ਼ੁਰੂ ਕਰਵਾਉਣ ਦੀ ਗੱਲ ਤਾਂ ਦੂਰ ਰਹੀ ਅਤੇ ਨਾ ਹੀ ਸਾਡੇ ਨਾਲ ਇਸ ਸਬੰਧੀ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਰਾਵਤਾ ਬਣਾਇਆ ਹੈ ਜਿਸ ਕਰਕੇ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਨਗਰ ਕੌਂਸਲ ਦਫ਼ਤਰ ਦਾ ਘਿਰਾਓ ਕਰ ਕੇ ਬੈਠੇ ਹਾਂ।
ਇਹ ਵੀ ਪੜ੍ਹੋ : ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਬੇਰੁਜ਼ਗਾਰ ਲਾਈਨਮੈਨਾਂ ਦੇ ਹੱਕ ਵਿੱਚ ਪੁੱਜੇ
ਉਨ੍ਹਾਂ ਕਿਹਾ ਜੇਕਰ 3 ਅਕਤੂਬਰ ਤੱਕ ਗਲੀ ਦੇ ਨਿਰਮਾਣ ਦਾ ਕੰਮ ਨਾ ਚਾਲੂ ਕੀਤਾ ਤਾਂ ਸੁਨਾਮ ਦੇ ਐਮ ਐਲ ਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਨਗਰ ਕੌਂਸਲ, ਦੇ ਦਫਤਰ ਮੂਹਰੇ ਧਰਨਾ ਜੱਥੇਬੰਦੀਆ ਵੱਲੋਂ ਇਸੇ ਤਰ੍ਹਾਂ ਲਗਤਾਰ ਜਾਰੀ ਰਹੇਗਾ। ਇਸ ਮੌਕੇ ਕਰਮਜੀਤ ਸਿੰਘ ਸਤੀਪੁਰਾ, ਮਿੰਦਰ ਸਿੰਘ ਬਡਰੁੱਖਾ, ਕਰਮ ਸਿੰਘ ਬਲਿਆਲ, ਧੀਰਾ ਸਿੰਘ ਭੱਟੀਵਾਲ, ਜਵਾਲਾ ਸਿੰਘ, ਗਾਜੀ ਸਿੰਘ ਗੋਬਿੰਦਗੜ੍ਹ, ਦਰਬਾਰਾ ਸਿੰਘ, ਪ੍ਰਗਟ ਸਿੰਘ, ਬਿੰਦਰਪਾਲ ਸਿੰਘ, ਗੁਰਕੀਰਤ ਸਿੰਘ, ਮੇਵਾ ਸਿੰਘ ਦੁੱਗਾਂ ਤੋਂ ਇਲਾਵਾ ਔਰਤਾਂ ਵੀ ਵੱਡੀ ਗਿਣਤੀ ’ਚ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ