ਸਾਡੇ ਨਾਲ ਸ਼ਾਮਲ

Follow us

18.9 C
Chandigarh
Monday, February 2, 2026
More
    Home Breaking News Bharat Vikas ...

    Bharat Vikas Parishad: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੈਂਸਰ ਤੋਂ ਬਚਾਅ ਲਈ ਵੱਡਾ ਉਪਰਾਲਾ, ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੀਤਾ ਇਹ ਕੰਮ

    Bharat Vikas Parishad
    Bharat Vikas Parishad: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੈਂਸਰ ਤੋਂ ਬਚਾਅ ਲਈ ਵੱਡਾ ਉਪਰਾਲਾ, ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੀਤਾ ਇਹ ਕੰਮ

    ਅਮਲੋਹ (ਅਨਿਲ ਲੁਟਾਵਾ)। ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵੱਲੋਂ ਅੱਜ ਵਰਡ ਕੈਂਸਰ ਕੇਅਰ ਸੰਸਥਾ ਜੋ ਕਿ ਐਨਆਰਆਈ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਜਾ ਰਹੀ ਹੈ ਦੇ ਸਹਿਯੋਗ ਨਾਲ ਅਮਲੋਹ ਵਿਖੇ ਕੈਂਸਰ ਦੀ ਜਾਗਰੁਕਤਾ ਲਈ ਇੱਕ ਕੈਂਪ ਲਗਾਇਆ ਗਿਆ। ਕੈਂਪ ਵਿੱਚ 300 ਮਰੀਜ਼ਾਂ ਦਾ ਚੈੱਕ ਅਪ ਕਰਨ ਉਪਰੰਤ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

    ਡਾਕਟਰਾਂ ਨੇ ਮਰੀਜ਼ਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਵਰਗੀ ਭਿਅੰਕਰ ਬਿਮਾਰੀ ਤੋਂ ਬਚਾ ਲਈ ਇਹ ਕੈਂਪ ਲੋਗਾਂ ਲਈ ਸਾਰਥਕ ਸਿੱਧ ਹੋਵੇਗਾ ਕਿਉਂਕਿ ਕੈਂਸਰ ਦੀ ਭਿਅੰਕਰ ਬਿਮਾਰੀ ਦਾ ਪਹਿਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਉਸਦਾ ਇਲਾਜ ਹੋ ਸਕਦਾ ਹੈ।

    ਇਸ ਕੈਂਪ ਵਿੱਚ ਵਰਡ ਕੈਂਸਰ ਕੇਅਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਕੈਂਪ ਵਿੱਚ ਸਵਾਮੀ ਰਾਮ ਮੁਨੀ ਜੀ ਮਹਾਰਾਜ ਮਹਾ ਮੰਡਲੇਸ਼ਵਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

    Bharat Vikas Parishad

    ਇਸ ਕੈਂਪ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਵੱਲੋਂ ਡਾਕਟਰ ਕੁਲਭੂਸ਼ਣ ਅਤੇ ਡਾਕਟਰ ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਆਏ ਅਤੇ ਯੂਨੀਵਰਸਿਟੀ ਵੱਲੋਂ ਕੈਂਪ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।

    Read Also : ਆਰਥਿਕਤਾ ਨੂੰ ਨਵੀਂ ਦਿਸ਼ਾ ਦੇਵੇਗਾ ਵਪਾਰਕ ਸਮਝੌਤਾ

    ਇਸ ਕੈਂਪ ਵਿੱਚ ਭਾਰਤ ਵਿਕਾਸ ਪਰਿਸ਼ਦ ਪੰਜਾਬ ਈਸਟ ਦੀ ਸੈਕਟਰੀ ਮੈਡਮ ਮੀਨਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪੂਰੇ ਭਾਰਤ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਜਾ ਰਿਹਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਚਤਿੰਦਰ ਸ਼ਰਮਾ ਨੇ ਵੀ ਪਰਿਸ਼ਦ ਨੂੰ ਆਰਥਿਕ ਮਦਦ ਦਿੱਤੀ।

    Bharat Vikas Parishad

    ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ, ਸੈਕਟਰੀ ਚਰਨਜੀਤ ਕੁਮਾਰ, ਕੈਸ਼ੀਅਰ ਸਮੀਰ ਮੁਹੰਮਦ, ਪੀਆਰਓ ਜਰਨੈਲ ਸਿੰਘ ਸਹੋਤਾ, ਭਾਜਪਾ ਆਗੂ ਪ੍ਰਦੀਪ ਗਰਗ,ਰਾਜਪਾਲ ਗਰਗ,ਐਨਆਰਆਈ ਹਰਿੰਦਰ ਟਿਵਾਣਾ, ਐਨਆਰਆਈ ਨਰਿੰਦਰ ਵਰਮਾ, ਡਾਕਟਰ ਜਸਵੰਤ ਸਿੰਘ, ਜਸਵੰਤ ਸਿੰਘ ਗੋਲਡ,ਡਾਕਟਰ ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਪਰਮੋਦ ਅਬਰੋਲ, ਯੋਗੇਸ਼ ਬਾਂਸਲ,ਅਸ਼ੋਕ ਮਿੱਤਲ, ਕੁਲਜਿੰਦਰ ਨਿਰਵਾਲ,ਜਗਦੀਸ਼ ਲੋਟੇ,ਸੋਨੂੰ ਰਾਏਪੁਰ,ਸਤਿੰਦਰ ਪਾਲ ਸਰਪੰਚ, ਯਾਦਵਿੰਦਰ ਸਿੰਘ ਐਡਵੋਕੇਟ,ਸੁੰਦਰ ਲਾਲ ਝੱਟਾ, ਸ਼ੀਤਲਾ ਮਾਤਾ ਮੰਦਿਰ ਵੱਲੋਂ ਵਿਨੈ ਪੁਰੀ, ਐਨਆਰਆਈ ਸਪੋਰਟਸ ਕਲੱਬ ਵੱਲੋਂ ਸਿੰਦਰ ਮੋਹਨ ਪੁਰੀ, ਰੁਪਿੰਦਰ ਸਿੰਘ ਹੈਪੀ ਵੀ ਹਾਜ਼ਰ ਸਨ।