ਲੋੜਵੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਦਿੱਤੇ | Amloh News
Amloh News: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਉਲੀਕੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੌਰਦਿਆਂ ਅੱਜ ਸੰਸਥਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਮਲੋਹ ਵਿਖੇ ਸੰਸਥਾ ਦੇ ਸੈਕਟਰੀ ਚਰਨਜੀਤ ਕੁਮਾਰ ਰਿਟਾਇਰਡ ਕਾਨੂਗੋ ਅਤੇ ਸੁਰਿੰਦਰਪਾਲ ਸਿੰਘ ਐਸ.ਪੀ ਮੋਟਰ ਅਮਲੋਹ ਦੇ ਭਰਪੂਰ ਸਹਿਯੋਗ ਨਾਲ ਸਕੂਲ ਦੇ ਲਗਭਗ 145 ਲੋੜਵੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਵੱਡੇ ਗਏ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਬਿ੍ਰਜ ਭੂਸ਼ਣ ਗਰਗ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਇੱਕ ਸੈਸ਼ਨ ਵਿੱਚ ਸਿਰਫ ਇੱਕ ਵਰਦੀ ਹੀ ਦਿੱਤੀ ਜਾਂਦੀ ਹੈ ਜਿਸ ਨਾਲ ਬੱਚਿਆਂ ਨੂੰ ਇੱਕੋ ਵਰਦੀ ਨੂੰ ਲਗਾਤਾਰ ਪਹਿਨਣਾ ਔਖਾ ਲੱਗਦਾ ਹੈ। ਅੱਜ ਜੋ ਇਹਨਾਂ ਬੱਚਿਆਂ ਨੂੰ ਟਰੈਕ ਸੂਟ ਵੰਡੇ ਗਏ ਹਨ ਬੱਚੇ ਇਨ੍ਹਾਂ ਨੂੰ ਹਫਤੇ ਵਿੱਚ ਦੋ ਦਿਨ ਇਸ ਨੂੰ ਪਹਿਨ ਕੇ ਸਕੂਲ ਆ ਸਕਦੇ ਹਨ ਜਿਸ ਨਾਲ ਬੱਚਾ ਆਰਾਮ ਮਹਿਸੂਸ ਕਰੇਗਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਅਤੇ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ ਇਸ ਲਈ ਸੰਸਥਾ ਸਕੂਲ ਦੀ ਹਰ ਸੰਭਵ ਸਹਾਇਤਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹੀ ਹੈ। Amloh News
ਇਹ ਵੀ ਪੜ੍ਹੋ: Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ
ਇਸ ਮੌਕੇ ਸੈਂਟਰ ਹੈਡ ਟੀਚਰ ਮੈਡਮ ਕਮਲਜੀਤ ਕੌਰ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦ ਵਿਅਕਤੀ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਰਾਮ ਸਰੂਪ, ਅਨਿਲ ਗੋਇਲ,ਡਾਕਟਰ ਜਸਵੰਤ ਸਿੰਘ, ਜੋਗਿੰਦਰ ਸਿੰਘ ਨਰੂਲਾ, ਜਰਨੈਲ ਸਿੰਘ ਸਹੋਤਾ, ਰਾਜੀਵ ਕਰਕਰਾ, ਮੈਡਮ ਰਵਿੰਦਰ ਕੌਰ, ਨੰਨੂ ਗਰਗ, ਮਨੀਸ਼ਾ ਰਾਣੀ, ਰਜਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਭੂਸ਼ਣ ਸ਼ਰਮਾ, ਸਾਬਕਾ ਕੌਂਸਲਰ ਹੈਪੀ ਸੈਡਾ, ਐਡਵੋਕੇਟ ਮਯੰਕ ਸ਼ਰਮਾ, ਰਾਜੀਵ ਵਰਮਾ ਹੈਪੀ, ਗੁਰਬਚਨ ਸਿੰਘ ਸੈਂਟੀ ਅਰੋੜਾ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਰਾਜੀਵ ਵਰਮਾ ਸਾਧੂ, ਪਵਨ ਜਿੰਦਲ, ਡਾਕਟਰ ਅਸ਼ੋਕ ਗੋਇਲ, ਜਗਤਾਰ ਸਿੰਘ ਸੋਨੀ, ਰਕੇਸ਼ ਸੇਡਾ, ਦੀਪਕ ਗੋਇਲ, ਜਤਿੰਦਰ ਸਿੰਘ ਰਾਮਗੜੀਆ, ਮੁਹੰਮਦ ਸਮੀਰ, ਰਾਮਦਾਸ ਮੌਜੂਦ ਸਨ।