Free Medical Camp: ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਨੇ ਮਾਲੋਵਾਲ ਵਿਖੇ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ

Free Medical Camp
ਅਮਲੋਹ :ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਜਾਇਜ਼ਾ ਲੈਣ ਸਮੇਂ ਐਨਆਰਆਈ ਬਲਵਿੰਦਰ ਸਿੰਘ ਘਟੌੜਾ, ਗੁਰਜੀਤ ਕੌਰ ਘਟੌੜਾ ਅਤੇ ਹੋਰ ਮਹਿਮਾਨ। ਤਸਵੀਰ : ਅਨਿਲ ਲੁਟਾਵਾ

Free Medical Camp: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਅਮਰ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਅੱਜ ਰਾਜਾ ਰਿਜੋਰਟ ਮਾਲੋਵਾਲ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਾਬਾ ਦਲਬਾਰਾ ਸਿੰਘ ਰੋਹੀਸਰ ਵਾਲਿਆਂ ਵੱਲੋਂ ਕੀਤਾ ਗਿਆ ਉਥੇ ਹੀ ਐਨਆਰਆਈ ਬਲਵਿੰਦਰ ਸਿੰਘ ਘਟੌੜਾ, ਐਨਆਰਆਈ ਗੁਰਜੀਤ ਕੌਰ ਘਟੌੜਾ ਅਤੇ ਭਾਜਪਾ ਆਗੂ ਪ੍ਰਦੀਪ ਗਰਗ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ‘ਤੇ ਪਰਿਸ਼ਦ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਲਬਾਰਾ ਸਿੰਘ ਅਤੇ ਐਨਆਰਆਈ ਬਲਵਿੰਦਰ ਸਿੰਘ ਘਟੌੜਾ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਕੰਮ ਸ਼ਲਾਘਾਯੋਗ ਹਨ। ਉਹਨਾਂ ਅੱਗੇ ਕਿਹਾ ਕਿ ਮੁਫਤ ਮੈਡੀਕਲ ਕੈਂਪ ਲੋੜਵੰਦਾਂ ਦੀ ਮੱਦਦਗਾਰ ਸਾਬਤ ਹੁੰਦੇ ਹਨ ਅਤੇ ਹੋਰਨਾਂ ਸੰਸਥਾਵਾਂ ਨੂੰ ਵੀ ਮਾਨਵਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ’ਤੇ ਜਾਣਕਾਰੀ ਦਿੰਦਿਆਂ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਕੈਂਪ ਦਾ 150 ਦੇ ਕਰੀਬ ਲੋਕਾਂ ਵੱਲੋਂ ਲਾਭ ਲਿਆ ਗਿਆ ਹੈ ਅਤੇ ਉਹਨਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ : ਭਗਵੰਤ ਸਿੰਘ ਮਾਨ

ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਭਾਰਤ ਵਿਕਾਸ ਪ੍ਰੀਸ਼ਦ ਮਾਨਵਤਾ ਦੀ ਭਲਾਈ ਲਈ ਕੰਮ ਕਰਦਾ ਰਹੇਗਾ ਕਿਉਂਕਿ ਸਾਡਾ ਮਕਸਦ ਹੀ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ। ਇਸ ਮੌਕੇ 21 ਹਜਾਰ ਰੁਪਏ ਐਨਆਰਆਈ ਬਲਵਿੰਦਰ ਸਿੰਘ ਘਟੌੜਾ ਵੱਲੋਂ, 11 ਹਜ਼ਾਰ ਰੁਪਏ ਹਰਜੀਤ ਸਿੰਘ ਜੰਜੂਆ ਐਨਆਰਆਈ ਵੱਲੋਂ 5100 ਐਨਆਰਆਈ ਸਪੋਰਟਸ ਕਲੱਬ ਵੱਲੋਂ ਸੰਸਥਾ ਨੂੰ ਆਰਥਿਕ ਮੱਦਦ ਦਿੱਤੀ ਗਈ। ਸੰਸਥਾ ਦੇ ਸੈਕਟਰੀ ਚਰਨਜੀਤ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ, ਜਰਨਲ ਰੋਗਾਂ ਦੇ ਮਾਹਰ, ਦੰਦਾਂ ਦੇ ਰੋਗਾਂ ਦੇ ਮਾਹਰ ਡਾਕਟਰ ਮਰੀਜ਼ਾਂ ਦਾ ਚੈਕ ਕੱਪ ਕੀਤਾ ਗਿਆ ਹੈ ਉਥੇ ਹੀ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ, ਸੂਗਰ, ਕੈਲਸ਼ੀਅਮ ਅਤੇ ਈਸੀਜੀ ਵਰਗੇ ਟੈਸਟ ਵੀ ਕੀਤੇ ਗਏ ਹਨ। Free Medical Camp

Free Medical Camp
ਅਮਲੋਹ :ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਜਾਇਜ਼ਾ ਲੈਣ ਸਮੇਂ ਐਨਆਰਆਈ ਬਲਵਿੰਦਰ ਸਿੰਘ ਘਟੌੜਾ, ਗੁਰਜੀਤ ਕੌਰ ਘਟੌੜਾ ਅਤੇ ਹੋਰ ਮਹਿਮਾਨ। ਤਸਵੀਰ : ਅਨਿਲ ਲੁਟਾਵਾ

ਪ੍ਰਬੰਧਕਾਂ ਵੱਲੋਂ ਸਹਿਯੋਗ ਕਰਨ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉੱਥੇ ਹੀ ਰਾਜਾ ਰਿਜ਼ੋਰਟ ਦੇ ਐਮਡੀ ਹੈਪੀ ਸੇਢਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਵੱਲੋਂ ਕੈਂਪ ਲਗਾਉਣ ਦੀ ਜਗ੍ਹਾ ਫਰੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ, ਸੈਕਟਰੀ ਚਰਨਜੀਤ ਸਿੰਘ, ਕੈਸ਼ੀਅਰ ਸਮੀਰ ਮੁਹੰਮਦ, ਸਿੰਦਰਮੋਹਨ ਪੁਰੀ, ਰਾਕੇਸ਼ ਕੁਮਾਰ ਗਰਗ, ਜਰਨੈਲ ਸਹੋਤਾ, ਹੈਪੀ ਸੇਢਾ ਐਮਡੀ ਰਾਜਾ ਰਿਜੋਰਟ, ਹੈਪੀ ਸੂਦ, ਜੋਗਿੰਦਰ ਸਿੰਘ ਨਰੂਲਾ, ਡਾ.ਰਾਮ ਸਰੂਪ, ਐਡਵੋਕੇਟ ਯਾਦਵਿੰਦਰ ਸਿੰਘ, ਐਡਵੋਕੇਟ ਗੋਰਵ ਗਰਗ, ਅਨਿਲ ਗੋਇਲ, ਯੋਗੇਸ ਬਾਂਸਲ,ਸ਼ਿੰਦਰਮੋਹਨ ਪੁਰੀ,ਪਵਨ ਕੁਮਾਰ, ਸ਼ੈਟੀ ਅਰੋੜਾ, ਭੂਸਨ ਸ਼ਰਮਾ, ਸ਼ਿਵ ਗਰਗ, ਕੁਲਜਿੰਦਰ ਨਿਰਵਾਲ, ਕਾਲਾ ਅਰੋੜਾ, ਜਸਵੰਤ ਸਿੰਘ ਅਲਾਦਾਦਪੁਰ, ਰੇਸ਼ਮ ਸਿੰਘ ਵਿਰਕ, ਸੂਖਮਨ ਸਿੰਘ ਪਟਵਾਰੀ, ਗੁਰਨਾਮ ਪੁਰੀ, ਪਰਮੋਦ ਅਬਰੋਲ, ਸਾਹਿਬ ਪ੍ਰੀਤ ਸਿੰਘ ਟਿੱਬੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here