ਚੰਡੀਗੜ੍ਹ। ਭਾਰਤ ਜੋੜੋ ਯਾਤਰਾ (Bharat Jodo Yatra Punjab) ਸਬੰਧੀ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਵੇਗੀ। ਉਨ੍ਹਾਂ ਨਵੇਂ ਸਾਲ ਦੀ ਵਧਾਈ ਦਿੰਦਿਆਂ ਪ੍ਰੈੱਸ ਕਾਨਫਰੰਸ ਸ਼ੁਰੂ ਕੀਤੀ।
ਇਸ ਯਾਤਰਾ ਸਬੰਧੀ ਪੰਜਾਬ ਵਿੱਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਕਾਂਗਰਸ ਦੀ ਨਹੀਂ ਸਗੋਂ ਭਾਰਤ ਜੋੜੋ ਯਾਤਰਾ ਹੈ। ਜਿਸ ਵਿੱਚ ਹਰ ਕਿਸੇ ਨੂੰ ਇਕੱਠ ਵਿੱਚ ਸ਼ਾਮਲ ਹੋ ਕੇ ਚੱਲਣਾ ਚਾਹੀਦਾ ਹੈ। ਇਹ ਯਾਤਰਾ 3570 ਕਿਲੋਮੀਟਰ ਤੱਕ ਹੋਣੀ ਹੈ ਅਤੇ 12 ਸੂਬਿਆਂ ਵਿੱਚੋਂ ਇਹ ਯਾਤਰਾ ਨਿੱਕਲ ਕੇ ਆਈ ਹੈ। ਇਸ ਯਾਤਰਾ ਦੇ 113 ਦਿਨ ਹੋ ਚੁੱਕੇ ਹਨ ਅਤੇ ਅਤੇ ਪੂਰੇ 150 ਦਿਨ ਯਾਤਰਾ ਚੱਲਣੀ ਹੈ। ਦੇਸ਼ ਭਰ ਵਿੱਚੋਂ ਹੁੰਦੀ ਹੋਈ ਇਹ ਯਾਤਰਾ ਸਿਰਫ਼ ਪੰਜਾਬ ਅਤੇ ਕਸ਼ਮੀਰ ਸੂਬਿਆਂ ਵਿੱਚ ਆਉਣੀ ਹੀ ਬਾਕੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਦੇਸ਼ ਅੰਦਰ ਚੱਲ ਰਹੀ ਬੇਰੁਜ਼ਗਾਰੀ ਤੇ ਬੁਰਾਈਆਂ ਨੂੰ ਖ਼ਤਮ ਕਰਨਾ ਇਸ ਯਾਤਰਾ ਦਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਦੇ ਸ਼ਬਦ ਵੀ ਕਹੇ।