ਕਾਂਗਰਸ ਨੇ ਪਹਿਲੀ ਸੂਚੀ ’ਚ 33 ਅਤੇ ਭਾਜਪਾ ਨੇ ਦੂਜੀ ਸੂਚੀ ’ਚ 83 ਉਮੀਦਵਾਰਾਂ ਦਾ ਕੀਤਾ ਐਲਾਨ | Election in Rajasthan
ਨਵੀਂ ਦਿੱਲੀ/ਜੈਪੁਰ (ਏਜੰਸੀ)। ਕਾਂਗਰਸ ਨੇ ਸ਼ਨਿੱਚਰਵਾਰ ਨੂੰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 33 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ, ਜਿਸ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਿਧਾਨ ਸਭਾ ਸਪੀਕਰ ਸੀਪੀ ਜੋਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਨਾਂਅ ਵੀ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਉਮੀਦਵਾਰਾਂ ਦੀ ਸੂਚੀ ਅਨੁਸਾਰ ਗਹਿਲੋਤ ਨੂੰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਸਰਦਾਰਪੁਰਾ ਤੋਂ ਉਮੀਦਵਾਰ ਬਣਾਇਆ ਗਿਆ ਹੈ। (Election in Rajasthan)
ਪਾਇਲਟ ਟੋਂਕ ਤੋਂ ਚੋਣ ਲੜਨਗੇ ਜਿੱਥੋਂ ਉਹ ਮੌਜੂਦਾ ਵਿਧਾਇਕ ਹਨ। ਕਾਂਗਰਸ ਵਿਧਾਨ ਸਭਾ ਦੇ ਸਪੀਕਰ ਸੀਪੀ ਜੋਸ਼ੀ ਨੂੰ ਉਨ੍ਹਾਂ ਦੇ ਮੌਜੂਦਾ ਹਲਕੇ ਨਾਥਦੁਆਰਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੂੰ ਲਕਸ਼ਮਣਗੜ੍ਹ ਤੋਂ ਟਿਕਟ ਦਿੱਤੀ ਗਈ ਹੈ ਜਿੱਥੋਂ ਉਹ ਇਸ ਵੇਲੇ ਵਿਧਾਇਕ ਹਨ।
ਭਾਜਪਾ ਨੇ ਵਸੁੰਧਰਾ ਨੂੰ ਉਤਾਰਿਆ ਮੈਦਾਨ ’ਚ, ਝਾਲਰਾਪਾਟਨ ਤੋਂ ਦਿੱਤੀ ਟਿਕਟ
ਓਧਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 83 ਉਮੀਦਵਾਰਾਂ ਦੇ ਨਾਂਅ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਮੁਤਾਬਕ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਇਸ ਵਾਰ ਵੀ ਝਾਲਰਾਪਾਟਨ ਤੋਂ ਚੋਣ ਲੜੇਗੀ। ਜਦੋਂਕਿ ਭਾਜਪਾ ਨੇ ਨਾਗੌਰ ਤੋਂ ਜੋਤੀ ਮਿਰਧਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਭੈਰੋਂ ਸਿੰਘ ਸ਼ੇਖਾਵਤ ਦੇ ਜਵਾਈ ਨਰਪਤ ਸਿੰਘ ਰਾਜਵੀ ਨੂੰ ਚਿਤੌੜਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਭਾਜਪਾ ਨੇ ਧਰਿਆਵਦ ਵਿਧਾਨ ਸਭਾ ਹਲਕੇ ਤੋਂ ਕਨ੍ਹਈਆ ਲਾਲ ਮੀਨਾ, ਮਾਲਪੁਰਾ-ਟੋਡਰਾਈਸਿੰਘ ਤੋਂ ਕਨ੍ਹਈਆ ਲਾਲ ਚੌਧਰੀ, ਬੀਕਾਨੇਰ-ਪੱਛਮ ਤੋਂ ਜੇਠਾਨੰਦ ਵਿਆਸ, ਬੀਕਾਨੇਰ-ਪੂਰਬੀ ਤੋਂ ਸਿੱਧੀ ਕੁਮਾਰੀ, ਜੋਧਪੁਰ ਸੂਰਸਾਗਰ ਤੋਂ ਦੇਵੇਂਦਰ ਜੋਸ਼ੀ, ਪੋਖਰਨ ਤੋਂ ਮਹੰਤ ਪ੍ਰਤਾਪ ਪੁਰੀ, ਸਿਵਾਨਾ ਤੋਂ ਹਮੀਰ ਸਿੰਘ ਭਾਇਲ, ਚੌਹਟਨ ਤੋਂ ਆਦੂਰਾਮ ਮੇਘਵਾਲ, ਜਲੌਰ ਤੋਂ ਜੋਗੇਸ਼ਵਰ ਗਰਗ, ਸਿਰੋਹੀ ਤੋਂ ਓਟਾਰਾਮ ਦੇਵਾਸੀ, ਪਿੰਡਵਾੜਾ ਤੋਂ ਸਮਾਰਾਮ ਗਰਾਸੀਆ, ਰਾਮਕੋਲੀ ਰੇਵਦਰ ਤੋਂ ਜਗੀਰਾਮ ਕੋਲੀ, ਬੂੰਦੀ ਸੀਟ ਤੋਂ ਅਸ਼ੋਕ ਡੋਗਰਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਕਾਂਗਰਸ ਦੀ ਪਹਿਲੀ ਸੂਚੀ ’ਚ ਅਸ਼ੋਕ ਗਹਿਲੋਤ, ਸੀਪੀ ਜੋਸ਼ੀ ਅਤੇ ਸਚਿਨ ਪਾਇਲਟ ਦੇ ਨਾਂਅ
ਕਾਂਗਰਸ ਦੀ ਪਹਿਲੀ ਸੂਚੀ ਵਿੱਚ ਰਾਜਸਥਾਨ ਦੇ ਕੁਝ ਮੰਤਰੀਆਂ ਦੇ ਨਾਂਅ ਵੀ ਸ਼ਾਮਲ ਹਨ। ਭੰਵਰ ਸਿੰਘ ਭਾਟੀ ਨੂੰ ਕੋਲਾਇਤ ਤੋਂ, ਮਹਿੰਦਰਜੀਤ ਮਾਲਵੀਆ ਨੂੰ ਬਾਗੀਡੋਰਾ ਤੋਂ, ਟੀਕਰਾਮ ਜੂਲੀ ਨੂੰ ਅਲਵਰ ਦਿਹਾਤੀ ਤੋਂ ਅਤੇ ਮਮਤਾ ਭੂਪੇਸ਼ ਨੂੰ ਸੀਕਰਾਈ ਤੋਂ ਉਮੀਦਵਾਰ ਬਣਾਇਆ ਗਿਆ ਹੈ। ਬਾਇਤੂ ਤੋਂ ਸਾਬਕਾ ਮੰਤਰੀ ਹਰੀਸ਼ ਚੌਧਰੀ, ਸਵਾਈ ਮਾਧੋਪੁਰ ਤੋਂ ਦਾਨਿਸ਼ ਅਬਰਾਰ, ਓਸੀਆਂ ਤੋਂ ਦਿਵਿਆ ਮਦੇਰਨਾ, ਸਾਦੁਲਪੁਰ ਤੋਂ ਕਿ੍ਰਸ਼ਨਾ ਪੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਬਾਦਲ ਪਰਿਵਾਰ ਦੇ 29 ਬੱਸ ਪਰਮਿਟ ਰੱਦ
ਜੈਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਮਾਲਵੀਆ ਨਗਰ ਤੋਂ ਅਰਚਨਾ ਸ਼ਰਮਾ ਅਤੇ ਸਾਂਗਾਨੇਰ ਤੋਂ ਪੁਸ਼ਪੇਂਦਰ ਭਾਰਦਵਾਜ ਨੂੰ ਉਮੀਦਵਾਰ ਬਣਾਇਆ ਹੈ। ਸੂਚੀ ਵਿੱਚ ਪਾਇਲਟ ਦੇ ਕਰੀਬੀ ਮੰਨੇ ਜਾਣ ਵਾਲੇ ਉਮੀਦਵਾਰਾਂ ਵਿੱਚ ਪਰਬਤਸਰ ਤੋਂ ਉਮੀਦਵਾਰ ਬਣਾਏ ਗਏ ਰਾਮਨਿਵਾਸ ਗਾਵੜੀਆ ਅਤੇ ਲਾਡਨੰ ਤੋਂ ਉਮੀਦਵਾਰ ਮੁਕੇਸ਼ ਭਾਕਰ ਦੇ ਨਾਂਅ ਸ਼ਾਮਲ ਹਨ। ਕਾਂਗਰਸ ਦੀ ਸੂਚੀ ਵਿੱਚ ਕਿਸੇ ਵੀ ਨਾਮ ਨੂੰ ਹੈਰਾਨ ਕਰਨ ਵਾਲਾ ਨਹੀਂ ਮੰਨਿਆ ਜਾ ਰਿਹਾ ਹੈ। ਇਸ ਸੂਚੀ ਵਿੱਚ ਜ਼ਿਆਦਾਤਰ ਮੌਜੂਦਾ ਵਿਧਾਇਕਾਂ ਜਾਂ ਮੰਤਰੀਆਂ ਦੇ ਨਾਂਅ ਹਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਪਿਛਲੇ ਬੁੱਧਵਾਰ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ’ਤੇ ਚਰਚਾ ਕੀਤੀ ਸੀ। ਰਾਜਸਥਾਨ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।