ਭਾਈਰੂਪਾ ਵੀਡੀਓ ਕਾਂਡ: ਐੱਸਐੱਚਓ ਤੇ ਦੋ ਮੁਨਸ਼ੀ ਮੁਅੱਤਲ

Obscene video viral

(ਅਸ਼ੋਕ ਵਰਮਾ) ਬਠਿੰਡਾ। ਪਿੰਡ ਭਾਈਰੂਪਾ ਦੇ ਜਨਤਕ ਆਗੂ ਧਰਮ ਸਿੰਘ ਖਾਲਸਾ ਨੂੰ ਥਾਣਾ ਫੂਲ ‘ਚ ਕਥਿਤ ਤੌਰ ਤੇ ਨਿਰਵਸਤਰ ਕਰਕੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿੱਚ ਜਿਲ੍ਹਾ ਪੁਲਿਸ ਦੇ ਅਫਸਰਾਂ ਨੇ ਐੱਸ.ਐੱਚ.ਓ. ਜੈ ਸਿੰਘ, ਮੁੱਖ ਮੁਨਸ਼ੀ ਰਾਮ ਸਿੰਘ ਅਤੇ ਸਹਾਇਕ ਮੁਨਸ਼ੀ ਹਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਅੱਜ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਹੁਕਮਾਂ ‘ਤੇ ਪੁਲਿਸ ਮੁਲਾਜ਼ਮਾਂ ਰਾਮ ਸਿੰਘ ਅਤੇ ਹਰਿੰਦਰ ਸਿੰਘ ਖਿਲਾਫ ਧਾਰਾ ਥਾਣਾ ਫੂਲ ‘ਚ 166,342,355 ਤੇ 499 ਆਈ.ਪੀ.ਸੀ. ਤਹਿਤ ਮੁਕੱਦਮਾ ਨੰਬਰ 19 ਦਰਜ ਕੀਤਾ ਗਿਆ ਇਸ ਕੇਸ ‘ਚੋਂ ਉਸ ਅਕਾਲੀ ਆਗੂ ਦੇ ਪੋਤਰੇ ਨੂੰ ਬਾਹਰ ਰੱਖਿਆ ਗਿਆ ਹੈ, ਜਿਸ ਨੂੰ ਸ੍ਰੀ ਖਾਲਸਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ  (Bhairupa Video Incident) ਕਰਨ ਸਬੰਧੀ ਕਥਿਤ ਤੌਰ ‘ਤੇ ਜਿੰਮੇਵਾਰ ਦੱਸਿਆ ਸੀ ਪੁਲਿਸ ਵੱਲੋਂ ਜੋ ਐੱਫ ਆਈ ਆਰ ਦਰਜ ਕੀਤੀ ਗਈ ਹੈ

ਭਾਈਰੂਪਾ ਵੀਡੀਓ ਕਾਂਡ: ਐੱਸਐੱਚਓ ਤੇ ਦੋ ਮੁਨਸ਼ੀ ਮੁਅੱਤਲ

ਉਸ ‘ਚ ਘਟਨਾ ਦੀ ਮਿਤੀ 17 ਨਵੰਬਰ 2015 ਅੰਕਿਤ ਹੈ  ਪਤਾ ਲੱਗਿਆ ਹੈ ਕਿ ਐਸ.ਐਚ.ਓ ਨੂੰ ਇਸ ਘਟਨਾ ਦੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਕਰਕੇ ਮੁਅੱਤਲ ਕੀਤਾ ਗਿਆ ਹੈ ਜਦੋਂ ਕਿ ਦੂਸਰੇ ਦੋਵਾਂ ਖਿਲਾਫ ਮਾਮਲਾ ਦਰਜ ਹੋਣ ਪਿੱਛੋਂ ਇਹ ਕਾਰਵਾਈ ਕੀਤੀ ਗਈ ਹੈ ਜੈ ਸਿੰਘ ਦੀ ਥਾਂ ਅਜੇ ਨਵਾਂ ਐਸ.ਐਚ.ਓ ਨਹੀਂ ਲਾਇਆ ਸਹਾਇਕ ਥਾਣੇਦਾਰ ਬਸੰਤ ਸਿੰਘ ਐਡੀਸ਼ਨਲ ਐਸ.ਐਚ.ਓ ਵਜੋਂ ਥਾਣੇ ਦਾ ਕੰਮ ਦੇਖ ਰਹੇ ਹਨ

ਦੱਸਣਯੋਗ ਹੈ ਕਿ ਪਿੰਡ ਭਾਈਰੂਪਾ ਵਿੱਚ ਲੰਗਰ ਕਮੇਟੀ ਵਿਵਾਦ ਮਾਮਲੇ ‘ਚ ਥਾਣਾ ਫੂਲ ਪੁਲਿਸ ਮਿਤੀ 17 ਨਵੰਬਰ 2015 ਵਾਲੇ ਦਿਨ ਧਰਮ ਸਿੰਘ ਖਾਲਸਾ,ਸੁਖਦੇਵ ਸਿੰਘ, ਗੁਰਚਰਨ ਸਿੰਘ, ਦਰਸ਼ਨ ਸਿੰਘ ਕਿੰਗਰਾ ਆਦਿ ਨੂੰ ਧਾਰਾ 107,151 ਤਹਿਤ ਗ੍ਰਿਫਤਾਰ ਕਰਕੇ ਥਾਣਾ ਫੂਲ ਲਿਆਈ ਸੀ ਧਰਮ ਸਿੰਘ ਖਾਲਸਾ ਵੱਲੋਂ ਦਿੱਤੀ ਦਰਖਾਸਤ ‘ਚ ਦੱਸਿਆ ਗਿਆ ਹੈ ਕਿ ਮੁਨਸ਼ੀ ਰਾਮ ਸਿੰਘ ਅਤੇ ਹਰਿੰਦਰ ਸਿੰਘ ਉਸ ਨੂੰ ਐੱਸ.ਐੱਚ.ਓ. ਦੇ ਕਮਰੇ ‘ਚ ਲੈ ਗਏ ਜਿੱਥੇ ਉਸ ਨੂੰ ਜ਼ਬਰਦਸਤੀ ਨਿਰਵਸਤਰ ਕਰ ਦਿੱਤਾ ਜਿੱਥੇ ਮੁਨਸ਼ੀ ਹਰਿੰਦਰ ਸਿੰਘ ਨੇ ਆਪਣੇ ਮੋਬਾਇਲ ‘ਚ ਵੀਡੀਓ ਬਣਾ ਲਈ ਉਸ ਮਗਰੋਂ ਉਸ ਨੂੰ ਕੱਪੜੇ ਪੁਆਕੇ ਹਵਾਲਾਤ ਬੰਦ ਕਰ ਦਿੱਤਾ ਗਿਆ

ਐੱਸ.ਐੱਚ.ਓ. ਨੂੰ ਜਾਣਕਾਰੀ ਦਿੱਤੀ ਤਾਂ ਉਸ ਨੇ ਵੀ ਕੋਈ ਕਾਰਵਾਈ ਕਰਨ ਦੀ ਬਜਾਇ ਮਾਮਲੇ ਨੂੰ ਟਾਲ ਦਿੱਤਾ

ਇਸ ਘਟਨਾ ਸਬੰਧੀ ਜਦੋਂ ਸ੍ਰੀ ਖਾਲਸਾ ਨੇ ਐੱਸ.ਐੱਚ.ਓ. ਨੂੰ ਜਾਣਕਾਰੀ ਦਿੱਤੀ ਤਾਂ ਉਸ ਨੇ ਵੀ ਕੋਈ ਕਾਰਵਾਈ ਕਰਨ ਦੀ ਬਜਾਇ ਮਾਮਲੇ ਨੂੰ ਟਾਲ ਦਿੱਤਾ ਪੀੜਤ ਧਿਰ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਨੂੰ ਵੀ ਦਰਖਾਸਤ ਦਿੱਤੀ ਗਈ ਪਰ ਪੁਲਿਸ ਨੇ ਮਾਮਲਾ ਦਬਾ ਦਿੱਤਾ ਸੀ ਹੁਣ ਜਦੋਂ ਕਰੀਬ ਸਾਲ ਭਰ ਤੋਂ ਜ਼ਿਆਦਾ ਅਰਸੇ ਮਗਰੋਂ ਇਹੋ ਵੀਡੀਓ ਅਚਾਨਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਤਾਂ ਪਿੰਡ ਵਾਸੀ ਭੜਕ ਗਏ ਸ੍ਰੀ ਧਰਮ ਸਿੰਘ ਖਾਲਸਾ ਨੇ ਇੱਕ ਅਕਾਲੀ ਆਗੂ ਦੇ ਪੋਤਰੇ ਸਮੇਤ ਪੁਲਿਸ ਦੇ ਕੁਝ ਮੁਲਾਜਮਾਂ ਨੂੰ ਕਸੂਰਵਾਰ ਦੱਸਦਿਆਂ ਐੱਸ.ਐੱਸ.ਪੀ. ਨੂੰ ਦਰਖਾਸਤ ਦੇਕੇ ਨਿਆਂ ਦੀ ਮੰਗ ਕੀਤੀ ਸੀ

ਭੜਕੇ ਪਿੰਡ ਵਾਸੀਆਂ ਨੇ ਰੋਸ ਮੁਜ਼ਾਹਰਾ ਕਰਕੇ ਸੰਘਰਸ਼ ਦੀ ਚਿਤਾਵਨੀ ਦੇ ਦਿੱਤੀ ਤਾਂ ਹੱਥਾਂ-ਪੈਰਾਂ ‘ਚ ਆਏ ਪੁਲਿਸ ਅਫਸਰਾਂ ਦੇ ਆਦੇਸ਼ਾਂ ‘ਤੇ ਆਨਨ ਫਾਨਨ ‘ਚ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ ਸੀਨੀਅਰ ਕਪਤਾਨ ਪੁਲਿਸ ਸੁਵਪਨ ਸ਼ਰਮਾ ਦਾ ਕਹਿਣਾ ਸੀ ਕਿ ਮੁੱਖ ਥਾਣਾ ਅਫਸਰ ਜੈ ਸਿੰਘ ਤੇ ਮੁਨਸ਼ੀਆਂ ਰਾਮ ਸਿੰਘ ਤੇ ਹਰਿੰਦਰ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ