ਭਗਵੰਤ ਸਿੰਘ ਲੌਂਗੋਵਾਲ ਨੂੰ ਸੰਗਰੂਰ ਦਾ ਡਾਇਰੈਕਟਰ ਨਿਯੁਕਤ ਕੀਤਾ

ਲੌਂਗੋਵਾਲ : ਜੀਤ ਸਿੰਘ ਸਿੱਧੂ ਇਸ ਹੋਈ ਨਿਯੁਕਤ ’ਤੇ ਸਨਮਾਨ ਕਰਦੇ ਹੋਏ। ਫੋਟੋ  : ਹਰਪਾਲ

ਲੌਂਗੋਵਾਲ (ਹਰਪਾਲ)। ਭਗਵੰਤ ਸਿੰਘ ਲੌਂਗੋਵਾਲ ਨੂੰ ਦੀ ਸੰਗਰੂਰ ਪ੍ਰਾਇਮਰੀ ਕੋ-ਆਪ: ਖੇਤੀਬਾੜੀ ਵਿਕਾਸ ਬੈਂਕ ਲਿਮਟਿਡ, ਸੰਗਰੂਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਡਾਇਰੈਕਟਰ ਤਾਇਨਾਤ ਕੀਤੇ ਜਾਣ ’ਤੇ ਇਲਾਕੇ ਭਰ ਵਿਚ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਭਗਵੰਤ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੀ ਮਿਹਨਤ ਸਦਕਾ ਲੌਂਗੋਵਾਲ ਜੌਨ ਤੋਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਹਰਮੇਸ਼ ਕੁਮਾਰ ਨੂੰ ਢੱਡਰੀਆਂ ਜੌਨ ਤੋਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਜਿਨ੍ਹਾਂ ਦਾ ਜੀਤ ਸਿੰਘ ਸਿੱਧੂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਭਗਵੰਤ ਸਿੰਘ ਲੌਂਗੋਵਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here