ਸਾਡੇ ਨਾਲ ਸ਼ਾਮਲ

Follow us

14 C
Chandigarh
Sunday, February 1, 2026
More
    Home Breaking News ਅਜ਼ਾਦੀ ਦਿਵਸ ਮੌ...

    ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ

    Bhagwant Mann
    ਅਜ਼ਾਦੀ ਦਿਵਸ ਮੌਕੇ ਭਗਵੰਤ ਮਾਨ ਪਟਿਆਲਾ ਵਿਖੇ ਲਹਿਰਾਉਣਗੇ ਤਿਰੰਗਾ ਝੰਡਾ

    ਅਜ਼ਾਦੀ ਦਿਵਸ ਮੌਕੇ ਪਟਿਆਲਾ ਹੋਵੇਗਾ ਸੂਬਾ ਪੱੱਧਰੀ ਸਮਾਗਮ

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਇਸ ਸਾਲ ਅਜ਼ਾਦੀ ਦਿਵਸ ਦਾ ਸੂਬਾ ਪੱਧਰੀ ਸਮਾਗਮ ਪਟਿਆਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ Bhagwant Mann () ਪਟਿਆਲਾ ਵਿਖੇ ਹੀ ਤਿਰੰਗਾ ਝੰਡਾ ਲਹਿਰਾਉਣਗੇ। ਪੰਜਾਬ ਦੀ ਆਮ ਆਦਮੀ ਪਾਰਟੀ ਦਾ ਇਹ ਦੂਜਾ ਸਮਾਗਮ ਹੈ, ਇਸ ਵਾਰ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਲਾਕੇ ਵਿੱਚ ਇਹ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਹੈ।

    ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਸ਼ਿਆਰਪੁਰ, ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਜਲੰਧਰ, ਹਰਪਾਲ ਚੀਮਾ ਵੱਲੋਂ ਅੰਮਿ੍ਰਤਸ਼ਰ, ਅਮਨ ਅਰੋੜਾ ਮੋਹਾਲੀ, ਡਾ. ਬਲਜੀਤ ਕੌਰ ਬਠਿੰਡਾ, ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ, ਕੁਲਦੀਪ ਸਿੰਘ ਧਾਲੀਵਾਲ ਸ਼ਹੀਦ ਭਗਤ ਸਿੰਘ ਨਗਰ, ਡਾ. ਬਲਬੀਰ ਸਿੰਘ ਬਰਨਾਲਾ, ਬ੍ਰਹਮ ਸ਼ੰਕਰ ਜਿੰਪਾ ਫਿਰੋਜ਼ਪੁਰ, ਲਾਲ ਚੰਦ ਕਟਾਰੂਚੱਕ ਰੋਪੜ, ਲਾਲਜੀਤ ਸਿੰਘ ਭੁੱਲਰ ਗੁਰਦਾਸਪੁਰ, ਹਰਜੋਤ ਬੈਂਸ ਲੁਧਿਆਣਾ, ਹਰਭਜਨ ਸਿੰਘ ਪਠਾਨਕੋਟ, ਚੇਤਨ ਸਿੰਘ ਜੌੜਾਮਾਜਰਾ ਤਰਨਤਾਰਨ, ਅਨਮੋਲ ਗਗਨ ਮਾਨਸਾ, ਬਲਕਾਰ ਸਿੰਘ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਵਿਖੇ ਤਿਰੰਗਾ ਲਹਿਰਾਉਣਗੇ।

    LEAVE A REPLY

    Please enter your comment!
    Please enter your name here