ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਇਜਾਜ਼ਤ, ਡੀਜੀਪੀ ਨੇ ਦਿੱਤੀ ਭਗਵੰਤ ਮਾਨ ਨੂੰ ਜਾਣਕਾਰੀ | Bhagwant Mann
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਭਲਕੇ 30 ਅਪਰੈਲ ਨੂੰ ਦਿੱਲੀ ਤਿਹਾੜ ਜੇਲ੍ਹ ਵਿੱਚ ਜਾ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਭਗਵੰਤ ਮਾਨ ਨੂੰ ਮਿਲਣ ਲਈ ਇਜਾਜ਼ਤ ਦੇ ਦਿੱਤੀ ਹੈ ਅਤੇ ਇਸ ਸਬੰਧੀ ਬਕਾਇਦਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਤਿਹਾੜ ਜੇਲ ਵਲੋਂ ਜਾਣਕਾਰੀ ਵੀ ਭੇਜੀ ਗਈ ਹੈ। (Bhagwant Mann)
ਤਿਹਾੜ ਜੇਲ ਵਲੋਂ ਇਜਾਜ਼ਤ ਮਿਲਣ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦਾ ਉਨਾਂ ਨੂੰ ਫੋਨ ਆਇਆ ਹੈ ਕਿ ਤਿਹਾੜ ਜੇਲ ਵਲੋਂ 30 ਅਪਰੈਲ ਨੂੰ ਮਿਲਣ ਲਈ ਸਮਾਂ ਮਿਲ ਗਿਆ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਨੂੰ ਪੰਜਾਬ ਦੀ ਲੋਕ ਸਭਾ ਚੋਣਾਂ ਦੀ ਤਿਆਰੀ ਬਾਰੇ ਸਾਰੀ ਜਾਣਕਾਰੀ ਦੇਣਗੇ।
ਪਿਛਲੀ ਵਾਰ ਨਰਾਜ਼ ਹੋਏ ਸਨ ਭਗਵੰਤ ਮਾਨ, ਨਹੀਂ ਮਿਲੀ ਸੀ ਖ਼ਾਸ ਸੁਵਿਧਾ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ 2 ਹਫ਼ਤੇ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਸ ਸਮੇਂ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਤਿਹਾੜ ਜੇਲ ਪ੍ਰਸ਼ਾਸਨ ਤੋਂ ਖ਼ਾਸੇ ਨਰਾਜ਼ ਹੋਏ ਸਨ ਕਿ ਉਨਾਂ ਨੂੰ ਮਿਲਣ ਲਈ ਕੋਈ ਵੀ ਖ਼ਾਸ ਸੁਵਿਧਾ ਨਹੀਂ ਦਿੱਤੀ ਗਈ ਹੈ, ਸਗੋਂ ਇੱਕ ਖ਼ਰਾਬ ਹਾਲਤ ਸ਼ੀਸ਼ੇ ਦੀ ਦੀਵਾਰ ਰਾਹੀਂ ਮੁਲਾਕਾਤ ਕਰਵਾਈ ਗਈ ਹੈ, ਜਿਸ ਨਾਲ ਉਹ ਅਰਵਿੰਦ ਕੇਜਰੀਵਾਲ ਨੂੰ ਠੀਕ ਢੰਗ ਨਾਲ ਦੇਖ ਵੀ ਨਹੀਂ ਸਕੇ ਉਨਾਂ ਕਿਹਾ ਸੀ ਕਿ ਤਿਹਾੜ ਜੇਲ ਪ੍ਰਸ਼ਾਸਨ ਅਰਵਿੰਦ ਕੇਜਰੀਵਾਲ ਨਾਲ ਇੱਕ ਅੱਤਵਾਦੀ ਵਾਂਗ ਵਿਹਾਰ ਕਰ ਰਿਹਾ ਹੈ, ਜਿਹੜਾ ਕਿ ਗਲਤ ਹੈ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ ਤਾਂ ਉਨਾਂ ਨੂੰ ਆਮ ਨਾਲੋਂ ਖ਼ਾਸ ਸੁਵਿਧਾਵਾਂ ਮਿਲਣੀ ਚਾਹੀਦੀਆਂ ਹਨ ਪਰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਤਿਹਾੜ ਜੇਲ ਪ੍ਰਸ਼ਾਸਨ ਇਹੋ ਜਿਹਾ ਕੁਝ ਵੀ ਨਹੀਂ ਕਰ ਰਿਹਾ ਹੈ।
Also Read : ਚੋਣਾਂ ਤੋਂ ਨਤੀਜੇ ਆਉਣ ਤੱਕ ਦਾ ਸਫ਼ਰ