300 ਕਰੋੜ ਦੀ 2828 ਏਕੜ ਜਮੀਨ…
- ਸਿਮਰਜੀਤ ਮਾਨ ਦਾ ਪੁੱਤਰ ਸਣੇ ਧੀ-ਜਵਾਈ ਨੇ ਕੀਤਾ ਹੋਇਆ ਕਰੋੜਾਂ ਰੁਪਏ ਜ਼ਮੀਨ ‘ਤੇ ਕਬਜ਼ਾ
- ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਪੁੱਤਰ ਹਰਮਨਦੀਪ ਨੇ ਵੀ ਕੀਤਾ ਹੋਇਆ ਸੀ ਕਬਜ਼ਾ
- ਭਗਵੰਤ ਮਾਨ ਬੋਲੇ, ਕਾਰਵਾਈ ਲਈ ਤਿਆਰ ਰਹਿਣ ਬਾਕੀ, ਨਹੀਂ ਬਖ਼ਸ਼ਿਆ ਜਾਏਗਾ ਕਿਸੇ ਨੂੰ
ਹੁਣ ਤੱਕ 9053 ਏਕੜ ਜਮੀਨ ਤੋਂ ਖ਼ਾਲੀ ਕਰਵਾਇਆ ਜਾ ਚੁੱਕਿਆ ਐ ਕਬਜ਼ਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਪੁੱਤਰ ਇਮਾਨ ਸਿੰਘ ਮਾਨ ਵੱਲੋਂ ਚੰਡੀਗੜ੍ਹ ਨੇੜੇ ਸ਼ਿਵਾਲਕ ਦੀ ਪਹਾੜੀਆ ਵਿੱਚ 125 ਏਕੜ ਪੰਚਾਇਤੀ ਜਮੀਨ ’ਤੇ ਹੀ ਕਬਜ਼ਾ ਕੀਤਾ ਹੋਇਆ ਸੀ। ਸਿਰਫ਼ ਸਿਮਰਮਜੀਤ ਸਿੰਘ ਮਾਨ ਦੇ ਪੁੱਤਰ ਹੀ ਨਹੀਂ ਸਗੋਂ ਉਨਾਂ ਦੀ ਧੀ ਅਤੇ ਜਵਾਈ ਵੱਲੋਂ ਵੀ 28 ਏਕੜ ਦੇ ਕਰੀਬ ਜ਼ਮੀਨ ‘ਤੇ ਕਬਜ਼ਾ ਕੀਤਾ ਹੋਇਆ ਸੀ। ਇਨਾਂ ਨਾਜਾਇਜ਼ ਕਬਜੇਧਾਰਕਾਂ ਵਿੱਚ ਪਿਛਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਵੀ ਸ਼ਾਮਲ ਹਨ।
ਇਨਾਂ ਸਾਰੀਆਂ ਵੱਲੋਂ ਚੰਡੀਗੜ੍ਹ ਦੇ ਨੇੜੇ ਲੱਗਦੇ ਮੁਹਾਲੀ ਦੇ ਇਲਾਕੇ ਪਿੰਡ ਛੋਟੀ ਵੱਡੀ ਨੰਗਰ, ਗਰੀਬਦਾਸ ਮੁਲਾਪੁਰ ਵਿਖੇ ਇਹ ਕਬਜ਼ਾ ਕੀਤਾ ਹੋਇਆ ਸੀ। ਅੱਜ ਇਨਾਂ ਸਾਰੇ ਵੱਡੀ ਪਹੁੰਚ ਕਰਨ ਵਾਲੇ ਲੋਕਾਂ ਤੋਂ ਪੰਜਾਬ ਸਰਕਾਰ ਵੱਲੋਂ 2828 ਏਕੜ ਜ਼ਮੀਨ ਤੋਂ ਕਬਜ਼ਾ ਖ਼ਾਲੀ ਕਰਵਾ ਲਿਆ ਹੈ। ਸਰਕਾਰੀ ਜ਼ਮੀਨ ’ਤੇ ਕਬਜ਼ਾ ਲੈਣ ਕੋਈ ਹੋਰ ਨਹੀਂ ਸਗੋਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੁੱਜੇ ਹੋਏ ਸਨ।
ਭਗਵੰਤ ਮਾਨ (CM Bhagwant Mann) ਵੱਲੋਂ ਨਾ ਸਿਰਫ਼ ਸਰਕਾਰੀ ਜਮੀਨ ’ਤੇ ਕਬਜ਼ਾ ਲਿਆ ਗਿਆ, ਸਗੋਂ ਮੁਹਾਲੀ ਵਿੱਚ ਸੈਂਕੜੇ ਏਕੜ ਜਮੀਨ ‘ਤੇ ਕਬਜ਼ਾ ਕਰੀ ਬੈਠੇ ਬਾਕੀ ਰਸੂਖ ਵਾਲੀਆ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ ਕਿ ਹੁਣ ਅਗਲਾ ਨੰਬਰ ਉਨਾਂ ਦਾ ਲੱਗਣ ਵਾਲਾ ਹੈ। ਇਸ ਲਈ ਖ਼ੁਦ ਹੀ ਸਰਕਾਰ ਦੀ ਜਮੀਨ ਨੂੰ ਖ਼ਾਲੀ ਕਰਦੇ ਹੋਏ ਉਹ ਛੱਡ ਕੇ ਚਲੇ ਜਾਣ, ਨਹੀਂ ਤਾਂ ਸਰਕਾਰ ਵੱਲੋਂ ਖ਼ੁਦ ਕਬਜ਼ਾ ਲਿਆ ਜਾਏਗਾ।
ਭਗਵੰਤ ਮਾਨ ਨੇ ਕਬਜ਼ੇ ਵਾਲੀ ਥਾਂ ’ਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਜਿਹੜੀ ਜਮੀਨ ਅੱਜ ਖ਼ਾਲੀ ਕਰਵਾਈ ਗਈ ਹੈ, ਜਿਸ ’ਤੇ 15 ਰਸੂਖ ਧਾਰਾ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਇਸ ਵਿੱਚ ਸਿਆਸੀ ਲੀਡਰਾਂ ਤੋਂ ਲੈ ਕੇ ਪੱਤਰਕਾਰ ਤੱਕ ਵੀ ਸ਼ਾਮਲ ਹਨ। ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਵੇਲੇ ਅਸੀਂ ਆਖਦੇ ਹੁੰਦੇ ਸੀ ਕਿ ਸ਼ਿਵਾਲਕ ਦੀ ਪਹਾੜੀਆ ਵਿੱਚ ਕਰੋੜਾ ਅਰਬਾਂ ਰੁਪਏ ਪਏ ਹਨ ਤਾਂ ਅੱਜ ਤੋਂ ਸ਼ਿਵਾਲਕ ਪਹਾੜੀਆ ਕੋਲ ਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਰਕਾਰੀ ਜ਼ਮੀਨ ਦਾ ਕੋਈ ਵੀ ਮੁੱਲ ਨਹੀਂ ਹੈ ਪਰ ਫਿਰ ਵੀ ਘੱਟ ਤੋਂ ਘੱਟ ਵੀ ਲਗਾ ਲਈਏ ਤਾਂ 300 ਕਰੋੜ ਰੁਪਏ ਦੀ ਜ਼ਮੀਨ ਹੀ ਬਣ ਰਹੀ ਹੈ ਤਾਂ ਇਸ ਵਿੱਚ ਲਗੇ ਹੋਏ ਖੈਰ ਦੇ ਦਰੱਖ਼ਤ ਹੀ 50 ਕਰੋੜ ਰੁਪਏ ਦੇ ਹਨ।
ਉਨਾਂ ਕਿਹਾ ਕਿ 250 ਏਕੜ ਮੈਦਾਨੀ ਇਲਾਕਾ ਹੈ ਤਾਂ ਬਾਕੀ ਰਹਿੰਦਾ ਇਲਾਕਾ ਸਾਰਾ ਹੀ ਪਹਾੜੀ ਹੈ ਪਰ ਇਨਾਂ ਸਿਆਸੀ ਲੋਕਾਂ ਨੇ ਪਹਾੜੀਆ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਪਹਾੜਾਂ ਨੂੰ ਉਜਾੜ ਕੇ ਆਪਣੇ ਫਾਰਮ ਹਾਊਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹੋ ਜਿਹੀ ਮੁਹਿੰਮ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਣ ਦੇ ਮੂਡ ਵਿੱਚ ਸਰਕਾਰ ਨਜ਼ਰ ਨਹੀਂ ਆ ਰਹੀ ਹੈ।
ਕਿਨਾਂ ਲੋਕਾਂ ਵੱਲੋਂ ਕੀਤਾ ਗਿਆ ਸੀ ਕਬਜ਼ਾ
ਫੌਜਾਂ ਸਿੰਘ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ 1100 ਏਕੜ
ਇਮਾਨ ਸਿੰਘ ਮਾਨ ਪੁੱਤਰ ਸਿਮਰਜੀਤ ਮਾਨ 120 ਏਕੜ
ਅੰਕੁਰ ਧਵਨ, ਡੇਰਾ ਬੱਸੀ 103 ਏਕੜ
ਜਤਿੰਦਰ ਸਿੰਘ ਦੁਆ 40 ਏਕੜ
ਪ੍ਰਭਦੀਪ ਸੰਧੂ, ਗੋਬਿੰਦ ਸੰਧੂ, ਨਾਨਕੀ ਕੌਰ 28 ਏਕੜ
(ਸਿਮਰਜੀਤ ਸਿੰਘ ਮਾਨ ਦੇ ਧੀ ਜਵਾਈ)
ਰਿਪੂਦਮਨ ਪੁੱਤਰ ਭੁਪਿੰਦਰ ਗਾਬਾ 25 ਏਕੜ
ਨਵਦੀਪ ਕੌਰ ਪਤਨੀ ਰਣਜੀਤ ਸਿੰਘ 15 ਏਕੜ
ਦੀਪਕ ਬਾਂਸਲ ਪੁੱਤਰ ਰੂਪ ਚੰਦ ਬਾਂਸਲ 12 ਏਕੜ
ਤੇਜਵੀਰ ਸਿੰਘ ਢਿੱਲੋਂ 10 ਏਕੜ
ਇੰਦਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ 08 ਏਕੜ
ਸੰਦੀਪ ਬਾਂਸਲ ਪੁੱਤਰ ਰੂਪ ਚੰਦ ਬਾਂਸਲ 06 ਏਕੜ
ਹਰਮਨਦੀਪ ਸਿੰਘ ਪੁੱਤਰ ਗੁਰਪ੍ਰੀਤ ਕਾਂਗੜ 05 ਏਕੜ
ਮਨਜੀਤ ਸਿੰਘ ਧਨੋਆ 05 ਏਕੜ
ਰੀਟਾ ਸ਼ਰਮਾ ਪੱਤਰਕਾਰ 04 ਏਕੜ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ