ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 11, 2026
More
    Home Breaking News Punjab News: ...

    Punjab News: ਰੱਖੜੀ ’ਤੇ CM ਮਾਨ ਦਾ ਸੂਬਾ ਵਾਸੀਆਂ ਨੂੰ ਖਾਸ ਤੋਹਫ਼ਾ, ਜਾਣੋ

    Bhagwant Maan
    Punjab News: ਰੱਖੜੀ ’ਤੇ CM ਮਾਨ ਦਾ ਸੂਬਾ ਵਾਸੀਆਂ ਨੂੰ ਖਾਸ ਤੋਹਫ਼ਾ, ਜਾਣੋ

    ਬਰਨਾਲਾ ਵਿਖੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ | Bhagwant Maan

    • ਨਿਯੁਕਤੀ ਪੱਤਰ ਵੀ ਵੰਡੇ
    • ਉਮੀਦਵਾਰਾਂ ਤੋਂ ਗੁੱਟ ’ਤੇ ਰੱਖੜੀ ਵੀ ਬੰਨ੍ਹਵਾਈ

    ਬਰਨਾਲਾ (ਸੱਚ ਕਹੂੰ ਨਿਊਜ਼)। Bhagwant Maan: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੀਆਂ ਔਰਤਾਂ ਨੂੰ ਨਿਯੁਕਤੀ ਪੱਤਰ ਦੇ ਕੇ ਰੱਖੜੀ ਤੋਹਫੇ ਵਜੋਂ ਦਿੱਤੀ। ਤੋਹਫਾ ਦੇਣ ਲਈ ਪੰਜਾਬ ਦੇ ਬਰਨਾਲਾ ਸ਼ਹਿਰ ਪਹੁੰਚੇ ਸੀਐਮ ਮਾਨ ਇਹ ਪ੍ਰੋਗਰਾਮ ਬਰਨਾਲਾ ਵਿਖੇ ਵਿਸ਼ੇਸ਼ ਤੌਰ ’ਤੇ ਆਯੋਜਿਤ ਕੀਤਾ ਗਿਆ ਹੈ। ਅੰਦਾਜਾ ਲਾਇਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਵੀ ਆਉਣ ਵਾਲੇ ਕੁਝ ਮਹੀਨਿਆਂ ’ਚ ਬਰਨਾਲਾ ’ਚ ਹੋਣ ਵਾਲੀਆਂ ਉਪ ਚੋਣਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।

    Read This : ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ : Bhagwant Mann

    ਮਿਲੀ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਬਰਨਾਲਾ ਦੇ ਮੈਰੀਲੈਂਡ ਰਿਜੋਰਟ ਵਿਖੇ ਕਰਵਾਇਆ ਗਿਆ ਹੈ। ਜਿੱਥੇ ਉਹ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ’ਚ ਨਵ-ਨਿਯੁਕਤ ਮਹਿਲਾ ਸੁਪਰਵਾਈਜਰਾਂ ਨੂੰ ਨਿਯੁਕਤੀ ਪੱਤਰ ਦੇਣਗੇ। ਇਹ ਪ੍ਰੋਗਰਾਮ ਬਰਨਾਲਾ ਵਿਖੇ ਵਿਸ਼ੇਸ਼ ਤੌਰ ’ਤੇ ਉਲੀਕਿਆ ਗਿਆ ਹੈ ਤਾਂ ਜੋ ਨਿਯੁਕਤੀ ਪੱਤਰਾਂ ਦੇ ਨਾਲ-ਨਾਲ ਮੁੱਖ ਮੰਤਰੀ ਆਉਣ ਵਾਲੀਆਂ ਉਪ ਚੋਣਾਂ ਲਈ ਆਧਾਰ ਵੀ ਤਿਆਰ ਕਰ ਸਕਣ। Bhagwant Maan

    44,666 ਨੌਕਰੀਆਂ ਦੇ ਚੁੱਕੀ ਹੈ ਮਾਨ ਸਰਕਾਰ | Bhagwant Maan

    ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਮਿਉਂਸਪਲ ਭਵਨ ਵਿਖੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ’ਚ ਨਿਯੁਕਤੀ ਪੱਤਰ ਵੰਡੇ ਸਨ। ਸੀਐਮ ਮਾਨ ਨੇ ਦੱਸਿਆ ਸੀ ਕਿ ਮਾਨ ਸਰਕਾਰ ਨੇ ਹੁਣ ਤੱਕ ਪੰਜਾਬ ’ਚ 44,666 ਨਿਯੁਕਤੀ ਪੱਤਰ ਦਿੱਤੇ ਹਨ ਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। Bhagwant Maan

    LEAVE A REPLY

    Please enter your comment!
    Please enter your name here