ਸਾਵਧਾਨ ਰਹੋ, ਜਾਗਰੂਕ ਰਹੋ
ਆਨਲਾਈਨ ਸ਼ੌਪਿੰਗ ਦਾ ਜ਼ਮਾਨਾ ਹੈ ਹੁਣ ਹਰ ਸ਼ਖ਼ਸ ਘਰ ਬੈਠੇ ਹੀ ਖਰੀਦਦਾਰੀ ਕਰਨਾ ਚਾਹੁੰਦਾ ਹੈ, ਪਰ ਜੇਕਰ ਤੁਸੀਂ ਵੀ ਆਨਲਾਈਨ ਸ਼ੌਪਿੰਗ ਦੇ ਦੀਵਾਨੇ ਹੋ, ਤਾਂ ਜ਼ਰਾ ਸਾਵਧਾਨ ਹੋ ਜਾਓ ਇੱਕ ਸਰਵੇ ਮੁਤਾਬਿਕ ਆਨਲਾਈਨ ਸ਼ੌਪਿੰਗ ਕਰਨ ਵਾਲੇ ਹਰ ਤੀਸਰੇ ਸ਼ਖਸ ਨੂੰ ਨਕਲੀ ਸਾਮਾਨ ਮਿਲ ਰਿਹਾ ਹੈ ਆਨਲਾਈਨ ਫਰਾਡ ਦੇ ਸ਼ਿਕਾਰ ਵਿਚ ਆਮ ਤੋਂ ਖਾਸ ਸਾਰੇ ਸ਼ਾਮਲ ਹਨ ਹਾਲ ਹੀ ਵਿਚ ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿੰਨ੍ਹਾ ਆਨਲਾਈਨ ਫਰਾਡ ਦੀ ਸ਼ਿਕਾਰ ਹੋ ਗਈ ਦਰਅਸਲ, ਸੋਨਾਕਸ਼ੀ ਨੇ ਆਨਲਾਈਨ ਸ਼ੌਪਿੰਗ ਸਾਈਟ ਅਮੇਜਨ ‘ਤੇ 18,000 ਰੁਪਏ ਦਾ ਹੈੱਡਫੋਨ ਆਰਡਰ ਕੀਤਾ ਸੀ,
ਪਰ ਜਦੋਂ ਉਨ੍ਹਾਂ ਕੋਲ ਪਾਰਸਲ ਆਇਆ ਤਾਂ ਉਸ ਵਿਚ ਜੰਗਾਲ ਲੱਗਾ ਲੋਹੇ ਦਾ ਟੁਕੜਾ ਮਿਲਿਆ ਨਾਲ ਹੀ ਸੋਨਾਕਸ਼ੀ ਦੀ ਸ਼ਿਕਾਇਤ ਸੀ ਕਿ ਕਸਟਮਰ ਸਰਵਿਸ ਤੋਂ ਵੀ ਮੱਦਦ ਨਹੀਂ ਮਿਲੀ ਹਾਲ ਹੀ ਵਿਚ ਗਲਤ ਸਾਮਾਨ ਦੀ ਡਿਲੀਵਰੀ ਸਬੰਧੀ ਅਮੇਜਨ ਦੇ ਇੱਕ ਹੋਰ ਫਰਾਡ ਦਾ ਮਾਮਲਾ ਸਾਹਮਣੇ ਆਇਆ ਸੀ ਦਿੱਲੀ ਦੇ ਇੱਕ ਵਿਅਕਤੀ ਨੇ ਸੀਐਨਬੀਸੀ ਅਵਾਜ਼ ਨੂੰ ਪਿਛਲੇ ਹਫ਼ਤੇ ਵੀਡੀਓ ਭੇਜੀ ਸੀ, ਜਿਸ ਵਿਚ 42,000 ਦੇ ਫੋਨ ਦੀ ਥਾਂ ਅਮੇਜਨ ਨੇ ਉਨ੍ਹਾਂ ਨੂੰ ਘੜੀ ਸਾਬਣ ਦੀ ਟਿੱਕੀ ਭੇਜ ਦਿੱਤੀ ਸੀ
ਲੋਕਲ ਸਰਕਲ ਸਰਵੇ ਵਿਚ ਪਤਾ ਲੱਗਾ ਹੈ ਕਿ ਪਿਛਲੇ ਸਾਲ ‘ਚ 6923 ਗ੍ਰਾਹਕਾਂ ‘ਚੋਂ 38 ਪ੍ਰਤੀਸ਼ਤ ਲੋਕਾਂ ਨੂੰ ਆਨਲਾਈਨ ਸ਼ੌਪਿੰਗ ਵਿਚ ਨਕਲੀ ਉਤਪਾਦ ਮਿਲੇ ਸਨ ਦੇਸ਼ ਦੀਆਂ ਮੁੱਖ ਈ-ਕਾਮਰਸ ਕੰਪਨੀਆਂ ਸਨੈਪਡੀਲ, ਅਮੇਜਨ ਅਤੇ ਫਲਿੱਪਕਾਰਟ ਦੇ ਗ੍ਰਾਹਕਾਂ ਨੂੰ ਵੀ ਨਕਲੀ ਉਤਪਾਦ ਮਿਲੇ ਹਨ ਸਰਵੇ ਵਿਚ ਸ਼ਾਮਲ ਲੋਕਾਂ ‘ਚ ਸਨੈਪਡੀਲ ਦੇ 12 ਪ੍ਰਤੀਸ਼ਤ, ਅਮੇਜਨ ਦੇ 11 ਪ੍ਰਤੀਸ਼ਤ ਅਤੇ ਫਲਿੱਪਕਾਰਟ ਦੇ 6 ਪ੍ਰਤੀਸ਼ਤ ਗ੍ਰਾਹਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਕਲੀ ਸਾਮਾਨ ਡਿਲੀਵਰ ਹੋਏ ਹਨ।
ਫਰਾਡ ਤੋਂ ਬਚਣ ਦੇ ਉਪਾਅ
1. ਆਫੀਸ਼ੀਅਲ ਸੇਲਰ ਤੋਂ ਖਰੀਦੋ ਸਾਮਾਨ:
ਅਮੇਜਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਮਰਸ ਵੈੱਬਸਾਈਟਸ ਦੁਨੀਆਂ ਭਰ ਦੇ ਵਿਕ੍ਰੇਤਾਵਾਂ ਨੂੰ ਮਾਰਕੀਟ ਪਲੇਸ ਮੁਹੱਈਆ ਕਰਾਉਂਦੀਆਂ ਹਨ, ਇਹ ਵੈੱਬਸਾਈਟਸ ਖੁਦ ਕੋਈ ਪ੍ਰੋਡਕਟ ਨਹੀਂ ਵੇਚਦੀਆਂ ਹਨ ਹਾਲਾਂਕਿ ਇਨ੍ਹਾਂ ਵੈੱਬਸਾਈਟਸ ‘ਤੇ ਸਾਰੇ ਵਿਕ੍ਰੇਤਾ ਇੱਕੋ-ਜਿਹੇ ਨਹੀਂ ਹੁੰਦੇ ਹਨ, ਕੁਝ ਵਿਕ੍ਰੇਤਾ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਇਨ੍ਹਾਂ ਈ-ਕਾਮਰਸ ਵੈੱਬਸਾਈਟਸ ਦਾ ਲਗਭਗ ਅਧਿਕਾਰਤ ਵਿਕ੍ਰੇਤਾ ਮੰਨਿਆ ਜਾ ਸਕਦਾ ਹੈ ਫਲਿੱਪਕਾਰਟ ਦੇ ਮਾਮਲੇ ‘ਚ ਇਹ ਦਰਜ਼ਾ ਡਬਲਿਊਐਸ ਰਿਟੇਲ ਨੂੰ ਹਾਸਲ ਹੈ ਇੱਥੇ ਕੀਮਤ ਥੋੜ੍ਹੀ ਜ਼ਿਆਦਾ ਹੁੰਦੀ ਹੈ, ਪਰ ਇਹ 30 ਦਿਨ ਦੀ ਮਨੀ ਬੈਕ ਗਾਰੰਟੀ ਦਿੰਦਾ ਹੈ, ਜਦੋਂਕਿ ਬਾਕੀ ਵਿਕ੍ਰੇਤਾ 7 ਤੋਂ 10 ਦਿਨ ਗਾਰੰਟੀ ਦਿੰਦੇ ਹਨ ਅਮੇਜਨ ‘ਤੇ ਇਹ ਦਰਜ਼ਾ ‘ਕਲਾਊਡਟੇਲ’ ਨੂੰ ਪ੍ਰਾਪਤ ਹੈ । (…ਚਲਦਾ)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।