ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ
ਨਵੀਂ ਦਿੱਲੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਇਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਕੀਮਤਾਂ ਦੇਸ਼ ਭਰ ਵਿਚ ਇਕ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿੱਚ ਅੱਜ ਪੈਟਰੋਲ 41 ਪੈਸੇ ਅਤੇ ਡੀਜ਼ਲ 24 ਪੈਸੇ ਮਹਿੰਗਾ ਹੋ ਗਿਆ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ, ਦਿੱਲੀ ਵਿੱਚ ਪੈਟਰੋਲ ਦੀ ਕੀਮਤ 35 ਪੈਸੇ ਚੜ੍ਹ ਕੇ ਕੁੱਲ ਮਿਲਾ ਕੇ 99.51 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈ। ਡੀਜ਼ਲ ਲਗਾਤਾਰ ਚਾਰ ਦਿਨਾਂ ਬਾਅਦ 18 ਪੈਸੇ ਮਹਿੰਗਾ ਹੋ ਕੇ 89.36 ਰੁਪਏ ਪ੍ਰਤੀ ਲੀਟਰ ਹੋ ਗਿਆ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ਦੀ ਮੌਜੂਦਾ ਪ੍ਰਕਿਰਿਆ 04 ਮਈ ਤੋਂ ਸ਼ੁਰੂ ਹੋਈ ਸੀ। ਦਿੱਲੀ ਵਿਚ ਮਈ ਅਤੇ ਜੂਨ ਵਿਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਸੀ।
ਜੁਲਾਈ ਵਿਚ ਪੈਟਰੋਲ ਦੀ ਕੀਮ਼ਫਤ ਵਿਚ 70 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਮੁੰਬਈ ਚ ਪੈਟਰੋਲ 34 ਪੈਸੇ ਅਤੇ ਡੀਜ਼ਲ 19 ਪੈਸੇ ਮਹਿੰਗਾ ਹੋਇਆ ਹੈ। ਅੱਜ ਇਕ ਲੀਟਰ ਪੈਟਰੋਲ 105.58 Wਪਏ ਅਤੇ ਡੀਜ਼ਲ 96.91 ਰੁਪਏ ਵਿਚ ਵਿਕਿਆ। ਚੇਨਈ ਵਿਚ ਪੈਟਰੋਲ 31 ਪੈਸੇ ਦੀ ਤੇਜ਼ੀ ਨਾਲ 100.44 ਰੁਪਏ ਅਤੇ ਡੀਜ਼ਲ 19 ਪੈਸੇ ਦੀ ਤੇਜ਼ੀ ਨਾਲ 93.91 ਰੁਪਏ ਪ੍ਰਤੀ ਲੀਟਰ ਦੇ ਉੱਚ ਪੱਧਰ ਤੇ ਮਹਿੰਗਾ ਹੋ ਗਿਆ। ਕੋਲਕਾਤਾ ਚ ਪੈਟਰੋਲ 41 ਪੈਸੇ ਮਹਿੰਗਾ ਹੋ ਕੇ 99.45 ਰੁਪਏ ਪ੍ਰਤੀ ਲੀਟਰੋ ਤੇ ਪਹੁੰਚ ਗਿਆ। ਉਥੇ ਹੀ, ਡੀਜ਼ਲ ਦੀ ਕੀਮਤ ਵਿੱਚ 24 ਪੈਸੇ ਦਾ ਵਾਧਾ ਹੋਇਆ ਅਤੇ ਇਹ 92.27 ਰੁਪਏ ਪ੍ਰਤੀ ਲੀਟਰ ਵਿਕਿਆ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਸਵੇਰੇ 6 ਵਜੇ ਤੋਂ ਹਰ ਰੋਜ਼ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।