RCB vs GT: IPL ’ਚ ਬੈਂਗਲੁਰੂ vs ਗੁਜਰਾਤ, RCB ਹਾਰੀ ਤਾਂ ਪਲੇਆਫ ਦੀ ਦੌੜ ’ਚੋਂ ਹੋਵੇਗੀ ਬਾਹਰ

RCB vs GT

ਗੁਜਰਾਤ ਨੂੰ ਵੀ ਪਲੇਆਫ ਦੀਆਂ ਉਮੀਦਾਂ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ | RCB vs GT

  • ਪਿਛਲੇ ਮੁਕਾਬਲੇ ’ਚ ਆਰਸੀਬੀ ਨੇ ਹਾਸਲ ਕੀਤੀ ਸੀ ਸ਼ਾਨਦਾਰ ਜਿੱਤ
  • ਵਿਲ ਜੈਕਸ ਨੇ ਜੜਿਆ ਸੀ ਤੂਫਾਨੀ ਸੈਂਕੜਾ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦਾ 17ਵਾਂ ਸੀਜ਼ਨ ਚੱਲ ਰਿਹਾ ਹੈ। ਜਿਸ ਦਾ ਅੱਜ 52ਵਾਂ ਮੁਕਾਬਲਾ ਰਾਇਲ ਚੈਂਲੇਜਰਸ ਬੈਂਗਲੁਰੂ ਤੇ ਗੁਜਰਾਤ ਟਾਇੰਟਸ ਵਿਚਕਾਰ ਹੋਵੇਗਾ। ਇਹ ਮੁਕਾਬਲਾ ਬੈਂਗਲੁਰੂ ਦੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ’ਚ ਹੋਵੇਗਾ। ਮੈਚ ਸ਼ਾਮ ਨੂੰ 7:30 ਵਜੇ ਤੋਂ ਸ਼ੁਰੂ ਹੋਵੇਗਾ। ਟਾਸ ਅੱਧਾ ਘੰਟਾਂ ਪਹਿਲਾਂ ਭਾਵ 7 ਵਜੇ ਹੋਵੇਗਾ। ਦੱਸ ਦੇਈਏ ਕਿ ਇਸ ਆਈਪੀਐੱਲ ਦਾ 17ਵਾਂ ਸੀਜ਼ਨ ਆਰਸੀਬੀ ਲਈ ਕਾਫੀ ਖਰਾਬ ਰਿਹਾ ਹੈ। ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ। (RCB vs GT)

ਇਹ ਵੀ ਪੜ੍ਹੋ : Arvinder Singh Lovely: ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਭਾਜਪਾ ’ਚ ਸ਼ਾਮਲ

ਜੇਕਰ ਆਰਸੀਬੀ ਅੱਜ ਵਾਲਾ ਮੈਚ ਹਾਰਦੀ ਹੈ ਤਾਂ ਉਹ ਪਲੇਆਫ ਦੀ ਦੌੜ ਤੋਂ ਬਿਲਕੁਲ ਬਾਹਰ ਹੋ ਜਾਵੇਗੀ। ਉੱਧਰ ਗੁਜਰਾਤ ਟਾਈਂਟਸ ਨੇ ਵੀ ਆਪਣੇ ਪਿਛਲੇ ਕੁਝ ਮੁਕਾਬਲੇ ਗੁਆਏ ਹਨ, ਉਸ ਨੂੰ ਵੀ ਪਲੇਆਫ ਦੀ ਦੌੜ ’ਚ ਬਣੇ ਰਹਿਣ ਲਈ ਇਹ ਵਾਲੇ ਮੈਚ ’ਚ ਜਿੱਤ ਜ਼ਰੂਰੀ ਹੈ। ਪਿਛਲੇ ਮੈਚ ’ਚ ਬੈਂਗਲੁਰੂ ਨੇ ਗੁਜਰਾਤ ਟਾਈਂਟਸ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਜਿਸ ਵਿੱਚ ਬੈਂਗਲੁਰੂ ਦੇ ਬੱਲੇਬਾਜ਼ ਵਿਲ ਜੈਕਸ ਦਾ ਤੂਫਾਨੀ ਸੈਂਕੜਾ ਵੀ ਸ਼ਾਮਲ ਰਿਹਾ ਸੀ। ਇਸ ਤੋਂ ਇਲਾਵਾ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਖੇਡੀ ਸੀ। (RCB vs GT)

RCB ਪਿਛਲੇ 2 ਮੈਚ ਲਗਾਤਾਰ ਜਿੱਤੀ ਹੈ, ਵਿਦੇਸ਼ੀ ਖਿਡਾਰੀਆਂ ਦੀ ਫਾਰਮ ਆਈ ਵਾਪਸ | RCB vs GT

ਆਰਸੀਬੀ ਇਸ ਮੈਚ ’ਚ ਕੁਝ ਲੈਅ ਨਾਲ ਉੱਤਰੇਗੀ। ਆਰਸੀਬੀ ਨੇ ਆਪਣੇ ਪਿਛਲੇ ਦੋ ਮੁਕਾਬਲਿਆਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਵਿਲ ਜੈਕਸ ਤੇ ਕੈਮਰਨ ਗ੍ਰੀਨ ਵਰਗੇ ਖਿਡਾਰੀਆਂ ਦੀ ਫਾਰਮ ਵਾਪਸ ਆਉਣ ਕਰਕੇ ਟੀਮ ਦੀ ਮਨੋਬਲ ਵਧਿਆ ਹੈ। ਪਰ ਆਰਸੀਬੀ ਟੀਮ ਦੀ ਗੇਂਦਬਾਜ਼ੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਗੇਂਦਬਾਜ਼ਾਂ ਨੇ ਕੋਈ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣੀ ਫਾਰਮ ’ਚ ਨਹੀਂ ਹਨ, ਟੀਮ ਨੂੰ ਇਸ ਸੀਜ਼ਨ ’ਚ ਆਪਣੀ ਜੇਕਰ ਪਲੇਆਫ ’ਚ ਪਹੁੰਚਣਾ ਹੈ ਤਾਂ ਗੇਂਦਬਾਜ਼ੀ ਚੰਗੀ ਕਰਨੀ ਹੋਵੇਗੀ। (RCB vs GT)

ਗੁਜਰਾਤ ਦੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੀ ਜ਼ਰੂਰਤ | RCB vs GT

ਉੱਧਰ ਜੇਕਰ ਗੁਜਰਾਤ ਦੀ ਗੱਲ ਕੀਤੀ ਜਾਵੇੇ ਤਾਂ ਗੁਜਰਾਤ ਦੇ ਸਿਖਰਲੇ ਬੱਲੇਬਾਜ਼ ਤਾਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ, ਗੁਜਰਾਤ ਨੂੰ ਦਿੱਲੀ ਤੇ ਬੈਂਗਲੁਰੂ ਖਿਲਾਫ ਪਿਛਲੇ ਦੋ ਮੁਕਾਬਲਿਆਂ ’ਚ ਹਾਰ ਦਾ ਸਾਮਹਣਾ ਕਰਨਾ ਪਿਆ ਹੈ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਦੇ ਸਾਈ ਸੁਦਰਸ਼ਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਆਪਣਾ ਪ੍ਰਦਰਸ਼ਨ ਵੱਲ ਧਿਆਨ ਦੇਣਾ ਹੋਵੇਗਾ। ਗੇਂਦਬਾਜ਼ੀ ’ਚ ਸਟਾਰ ਗੇਂਦਬਾਜ਼ ਰਾਸ਼ਿਦ ਖਾਨ ਨੂੰ ਵੀ ਆਪਣੀ ਖੇਡ ’ਚ ਸੁਧਾਰ ਦੀ ਜ਼ਰੂਰਤ ਹੈ। ਉਹ 10 ਮੈਚਾਂ ’ਚ ਸਿਰਫ 8 ਹੀ ਵਿਕਟਾਂ ਲੈ ਸਕੇ ਹਨ। (RCB vs GT)

ਮੌਸਮ ਸਬੰਧੀ ਜਾਣਕਾਰੀ | RCB vs GT

ਜੇਕਰ ਬੈਂਗਲੁਰੂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੈਂਗਲੁਰੂ ’ਚ ਮੌਸਮ ਕਾਫੀ ਗਰਮ ਹੈ। ਮੀਂਹ ਦੇ ਕੋਈ ਸੰਕੇਤ ਨਹੀਂ ਹੈ। ਸ਼ਨਿੱਚਰਵਾਰ ਸ਼ਾਮ ਨੂੰ ਮੌਸਮ ਦੀ ਸਥਿਤੀ 28 ਡਿਗਰੀ ਕੋਲ ਰਹੇਗੀ। ਮੌਸਮ ਸਾਫ ਰਹੇਗਾ ਤੇ ਨਮੀ ਲਗਭਗ 35 ਫੀਸਦੀ ਦੀ ਹੈ। (RCB vs GT)

ਪਿੱਚ ਰਿਪੋਰਟ | RCB vs GT

ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿੱਚ ਜ਼ਿਆਦਾਤਰ ਬੱਲੇਬਾਜ਼ੀ ਲਈ ਫਿੱਟ ਮੰਨੀ ਜਾਂਦੀ ਹੈ। ਇਸ ਪਿੱਚ ’ਤੇ ਵੱਡੇ ਸਕੋਰ ਦੀ ਕਾਫੀ ਸੰਭਾਵਨਾ ਹੋ ਸਕਦੀ ਹੈ। ਜੇਕਰ ਜਿਹੜੀ ਵੀ ਟੀਮ ਪਹਿਲਾਂ ਟਾਸ ਜਿੱਤਦੀ ਹੈ ਤਾਂ ਉਹ ਪਹਿਲਾਂ ਬੱਲੇਬਾਜ਼ੀ ਹੀ ਕਰੇਗੀ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | RCB vs GT

ਆਰਸੀਬੀ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜ਼ਤ ਪਾਟੀਦਾਰ, ਕੈਮਰਨ ਗ੍ਰੀਨ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਸਵਪਨਿਲ ਸਿੰਘ, ਮੁਹੰਮਦ ਸਿਰਾਜ, ਕਰਨ ਸ਼ਰਮਾ ਤੇ ਯਸ਼ ਦਿਆਲ। (RCB vs GT)

ਇੰਮਪੈਕਟ ਪਲੇਅਰ : ਅਨੁਜ ਰਾਵਤ, ਮਹੀਪਾਲ ਲਮੌਰ। | RCB vs GT

ਗੁਜਰਾਤ ਟਾਈਂਟਸ : ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਸਾਈ ਸੁਦਰਸ਼ਨ, ਡੇਵਿਡ ਮਿਲਰ, ਸ਼ਾਹਰੁੱਖ ਖਾਨ, ਰਾਹੁਲ ਤਿਵਾਤੀਆ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਸਾਈ ਕਿਸ਼ੋਰ, ਨੂਰ ਅਹਿਮਦ ਤੇ ਮੋਹਿਤ ਸ਼ਰਮਾ। (RCB vs GT)

ਪ੍ਰਭਾਵੀ ਖਿਡਾਰੀ : ਉਮੇਸ਼ ਯਾਦਵ, ਦਰਸ਼ਨ ਨਲਕੰਦੇ। | RCB vs GT