ਬੰਗਾਲ ਹਿੰਸਾ: ਭਟਪਾਰਾ ਦਾ ਦੌਰਾ ਕਰੇਗਾ ਭਾਜਪਾ ਵਫ਼ਦ

Bengal, Bhatpara, Trip, BJP, Delegation

ਗ੍ਰਹਿ ਮੰਤਰੀ ਸ਼ਾਹ ਨੂੰ ਸੌਂਪੇਗਾ ਰਿਪੋਰਟ

ਏਜੰਸੀ, ਕੋਲਕਾਤਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਇੱਕ ਤਿੰਨ-ਮੈਂਬਰੀ ਵਫਦ ਅੱਜ ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਭਟਪਾਰਾ ਸ਼ਹਿਰ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਵੇਗਾ ਤਿੰਨ ਮੈਂਬਰੀ ਵਫ਼ਦ ਦੀ ਅਗਵਾਈ ਸਾਬਕਾ ਕੇਂਦਰੀ ਮੰਤਰੀ ਅਤੇ ਬਰਧਮਾਨ-ਦੁਰਗਾਪੁਰ ਤੋਂ ਸਾਂਸਦ ਐਸ ਐਸ ਆਹਲੂਵਾਲੀਆ ਕਰ ਰਹੇ ਹਨ ਦੋ ਹੋਰ ਮੈਂਬਰਾਂ ‘ਚ ਸਤਿਆਪਾਲ ਸਿੰਘ ਅਤੇ ਵੀ ਡੀ ਆਰ ਸ਼ਾਮਲ ਹਨ ਉਹ ਹਿੰਸਾ ਪ੍ਰਭਾਵਿਤ ਖੇਤਰ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਆਪਣੀ ਰਿਪੋਰਟ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਂਪਣਗੇ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਉੱਤਰ 24 ਪਰਗਨਾ ਜ਼ਿਲ੍ਹੇ ਦੇ ਭਟਪਾਰਾ ਖੇਤਰ ‘ਚ ਇੱਕ ਨਵੇਂ ਪੁਲਿਸ ਸਟੇਸ਼ਨ ਦੇ ਉਦਘਾਟਨ ਤੋਂ ਕੁਝ ਹੀ ਸਮਾਂ ਪਹਿਲਾਂ ਹੀ ਵਿਰੋਧੀ ਗੁੱਟਾਂ ਦਰਮਿਆਨ ਹੋਏ ਹਿੰਸਕ ਸੰਘਰਸ਼ ‘ਚ ਘੱਟੋ-ਘੱਟ ਦੋ ਵਿਅਕਤੀਆਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਅਤੇ ਪੰਜ ਹੋਰ ਜਖ਼ਮੀ ਹੋ ਗਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here