ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ

Benefits, Turmeric, Astounding,  Cold

ਹੈਰਾਨ ਕਰ ਦੇਣ ਵਾਲੇ ਹਨ ਹਲਦੀ ਦੇ ਫਾਇਦੇ

ਹਲਦੀ ਦੀ ਵਰਤੋਂ ਆਮ ਤੌਰ ‘ਤੇ ਖੂਨ ਦੇ ਰਿਸਾਅ ਨੂੰ ਰੋਕਣ ਜਾਂ ਸੱਟ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ ਕਈ ਵਾਰ ਹੱਥ-ਪੈਰਾਂ ‘ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਵੀ ਹਲਦੀ ਵਾਲੇ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ‘ਤੇ ਹਲਦੀ ਦਾ ਸੇਵਨ ਦੁੱਧ ‘ਚ ਮਿਲਾ ਕੇ ਹੀ ਕੀਤਾ ਜਾਂਦਾ ਹੈ ਹਲਦੀ ‘ਚ ਐਂਟੀਸੈਪਟਿਕ ਅਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ, ਉੱਥੇ ਦੁੱਧ ‘ਚ ਮੌਜ਼ੂਦ ਕੈਲਸ਼ੀਅਮ ਹਲਦੀ ਦੇ ਨਾਲ ਮਿਲ ਕੇ ਸਰੀਰ ਨੂੰ ਫਾਇਦਾ ਪਹੁੰਚਾਉਂਦਾ ਹੈ ਇਸ ਲੇਖ ਜਰੀਏ ਅਸੀਂ ਤੁਹਾਨੂੰ ਦੱਸਾਂਗੇ ਹਲਦੀ ਦਾ ਸੇਵਨ ਕਰਨ ਨਾਲ ਹੋਣ ਵਾਲੇ ਫਾਇਦਿਆਂ ਬਾਰੇ।

ਹਲਦੀ ਦਾ ਸੇਵਨ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਰੋਜ਼ਾਨਾ ਇੱਕ ਗਲਾਸ ਦੁੱਧ ‘ਚ ਸਵੇਰੇ ਅੱਧਾ ਚਮਚ ਹਲਦੀ ਮਿਲਾ ਕੇ ਪੀਣ ਨਾਲ ਸਰੀਰ ਮਜ਼ਬੂਤ ਹੋ ਜਾਂਦਾ ਹੈ ਕੋਸੇ ਦੁੱਧ ਦੇ ਨਾਲ ਹਲਦੀ ਦੇ ਸੇਵਨ ਨਾਲ ਸਰੀਰ ‘ਚ ਜਮ੍ਹਾ ਵਾਧੂ ਫੈਟ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ ਇਸ ‘ਚ ਮੌਜ਼ੂਦ ਕੈਲਸ਼ੀਅਮ ਅਤੇ ਹੋਰ ਤੱਤ ਭਾਰ ਘੱਟ ਕਰਨ ‘ਚ ਵੀ ਮੱਦਦਗਾਰ ਹੁੰਦੇ ਹਨ।

ਆਯੁਰਵੈਦ ‘ਚ ਹਲਦੀ ਦੇ ਫਾਇਦੇ

ਆਯੁਰਵੈਦ ‘ਚ ਹਲਦੀ ਨੂੰ ਖੂਨ ਸੋਧਣ ‘ਚ ਮਹੱਤਵਪੂਰਨ ਦੱਸਿਆ ਗਿਆ ਹੈ ਹਲਦੀ ਦੇ ਸੇਵਨ ਨਾਲ ਖੂਨ ਸ਼ੁੱਧ ਹੁੰਦਾ ਰਹਿੰਦਾ ਹੈ ਇਸ  ਨੂੰ ਖਾਣ ਨਾਲ ਖੂਨ ‘ਚ ਮੌਜ਼ੂਦ ਜ਼ਹਿਰੀਲੇ ਤੱਤ ਬਾਹਰ ਨਿੱਕਲ ਜਾਂਦੇ ਹਨ ਤੇ ਇਸ ਨਾਲ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ ਪਤਲਾ ਹੋਣ ਤੋਂ ਬਾਅਦ ਖੂਨ ਦਾ ਨਾੜੀਆਂ ‘ਚ ਵਹਾਅ ਵਧ ਜਾਂਦਾ ਹੈ, ਜਿਸ ਨਾਲ ਵਿਅਕਤੀ ਨੂੰ ਦਿਲ ਸਬੰਧੀ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।

ਸਰਦੀ, ਜ਼ੁਕਾਮ ਜਾਂ ਕਫ਼ ਦੀ ਸਮੱਸਿਆ ਹੋਣ ‘ਤੇ ਹਲਦੀ ਮਿਲੇ ਦੁੱਧ ਦਾ ਸੇਵਨ ਲਾਭਕਾਰੀ ਸਾਬਤ ਹੁੰਦਾ ਹੈ ਇਸ ਨਾਲ ਸਰਦੀ, ਜ਼ੁਕਾਮ ਤਾਂ ਠੀਕ ਹੁੰਦਾ ਹੀ ਹੈ, ਨਾਲ ਹੀ ਗਰਮ ਦੁੱਧ ਦੇ ਸੇਵਨ ਨਾਲ ਫੇਫੜਿਆਂ ‘ਚ ਜੰਮਿਆ ਹੋਇਆ ਕਫ਼ ਵੀ ਨਿੱਕਲ ਜਾਂਦਾ ਹੈ।
ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਦੁੱਧ ‘ਚ ਮੌਜ਼ੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ ਤੇ ਹਲਦੀ ਦੇ ਗੁਣਾਂ ਕਾਰਨ ਰੋਗ ਰੋਕੂ ਸਮਰੱਥਾ ਦਾ ਵਿਕਾਸ ਹੁੰਦਾ ਹੈ।

ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤੇ ਤੁਸੀਂ ਰਾਤ ਭਰ ਵਿਚਾਰਾਂ ‘ਚ ਗੁਆਚੇ ਰਹਿੰਦੇ ਹੋ ਤਾਂ ਹਲਦੀ ਵਾਲਾ ਦੁੱਧ ਤੁਹਾਡੇ ਲਈ ਚੰਗੀ ਨੀਂਦ ‘ਚ ਸਹਾਇਕ ਹੋ ਸਕਦਾ ਹੈ ਰਾਤ ਦਾ ਭੋਜਨ ਕਰਨ ਤੋਂ ਬਾਅਦ ਸੌਣ ਤੋਂ ਅੱਧਾ ਘੰਟਾ ਪਹਿਲਾਂ ਹਲਦੀ ਵਾਲਾ ਦੁੱਧ ਪੀਓ ਫਿਰ ਵੇਖੋ ਤੁਹਾਨੂੰ ਰਾਤ ਨੂੰ ਕਿੰਨੀ ਵਧੀਆ ਨੀਂਦ ਆਉਂਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ