ਵਿੰਬਲਡਨ ਪ੍ਰਦਰਸ਼ਨ ਦੇ ਫ਼ਾਇਦਾ : ਭਾਰਤੀ ਦਿਵਿਜ ਸਰਵਸ੍ਰੇਸ਼ਠ ਰੈਂਕਿੰਗ ‘ਤੇ

ਕੁਆਰਟਰਫਾਈਨਲ ‘ਤੇ ਪਹੁੰਚਣ ‘ਤੇ ਅੱਠ ਸਥਾਨਾਂ ਦਾ ਹੋਇਆ ਫ਼ਾਇਦਾ

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਦਿਵਿਜ ਸ਼ਰਣ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ‘ਚ ਪਹੁੰਚਣ ਦੀ ਬਦੌਲਤ ਤਾਜ਼ਾ ਏਟੀਪੀ ਰੈਂਕਿੰਗ ‘ਚ ਆਪਣੇ ਸਰਵਸ੍ਰੇਸ਼ਠ 36ਵੇਂ ਸਥਾਨ ‘ਤੇ ਪਹੁੰਚ ਗਏ ਹਨ 32 ਸਾਲ ਦੇ ਦਿਵਿਜ ਅਤੇ ਉਸਦੇ ਜੋੜੀਦਾਰ ਨਿਊਜ਼ੀਲੈਂਡ ਦੇ ਆਰਟੇਮ ਸਿਤਾਕ ਕੁਆਰਟਰ ਫਾਈਨਲ ‘ਚ ਪਹੁੰਚੇ ਸਨ ਦਿਵਿਜ ਦਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ ਅਤੇ ਇਸ ਨਾਲ ਉਸਨੂੰ ਅੱਠ ਸਥਾਨ ਦਾ ਫ਼ਾਇਦਾ ਮਿਲਿਆ ਹੈ ਦਿਵਿਜ ਹੁਣ ਆਪਣੀ ਸਰਵਸ੍ਰੇਸ਼ਠ 36ਵੀਂ ਰੈਂਕਿੰਗ ‘ਤੇ ਪਹੁੰਚ ਗਿਆ ਹੈ ਸਿੰਗਲ ਦੇ ਪਹਿਲੇ ਗੇੜ ‘ਚ ਬਾਹਰ ਹੋਣ ਵਾਲੇ ਯੂਕੀ ਭਾਂਬਰੀ ਦਾ 85ਵਾਂ ਸਥਾਨ ਬਰਕਰਾਰ ਹੈ। (Wimbledon Performance)

ਸਿੰਗਲ ਰੈਂਕਿੰਗ ‘ਚ ਰਾਮਕੁਮਾਰ ਰਾਮਨਾਥਨ ਅਤੇ ਪ੍ਰਜਨੇਸ਼ ਗੁਣੇਸ਼ਵਰਨ ਨੂੰ 21-21 ਸਥਾਨ ਦਾ ਨੁਕਸਾਨ ਹੋਇਆ ਹੈ ਰਾਮਕੁਮਾਰ ਹੁਣ 161ਵੇਂ ਅਤੇ ਪ੍ਰਜਨੇਸ਼ 184ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਡਬਲਜ਼ ‘ਚ ਅਜੇ ਸਾਰੇ ਖਿਡਾਰੀ ਖਿਡਾਰੀਆਂ ਨੂੰ ਰੈਂਕਿੰਗ ‘ਚ ਨੁਕਸਾਨ ਉਠਾਉਣਾ ਪਿਆ ਹੈ ਦੂਸਰੇ ਗੇੜ ‘ਚ ਮੈਚ ਛੱਡਣ ਵਾਲੇ ਰੋਹਨ ਬੋਪੰਨਾ ਤਿੰਨ ਸਥਾਨ ਦੇ ਨੁਕਸਾਨ ਨਾਲ 27ਵੇਂ ਨੰਬਰ ‘ਤੇ ਖ਼ਿਸਕ ਗਏ ਹਨ ਪੂਰਵ ਰਾਜਾ ਨੂੰ ਪੰਜ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 81ਵੇਂ ਸਥਾਨ ‘ਤੇ ਆ ਗਏ ਹਨ ਜਦੋਂਕਿ ਲਿਏਂਡਰ ਪੇਸ ਇੱਕ ਸਥਾਨ ਦੇ ਨੁਕਸਾਨ ਨਾਲ 75ਵੇਂ ਨੰਬਰ ‘ਤੇ ਆ ਗਏ ਹਨ।