Benefits Of Radish: ਮੂਲੀ ਸਿਰਫ਼ ਇੱਕ ਆਮ ਸਬਜ਼ੀ ਨਹੀਂ, ਸਗੋਂ ਇੱਕ ਅਜਿਹੀ ਔਸ਼ਧੀ ਵਜੋਂ ਵੀ ਕੰਮ ਕਰਦੀ ਹੈ ਜੋ ਸਾਡੇ ਸਰੀਰ ਨੂੰ ਅੰਦਰੋਂ ਸਿਹਤਮੰਦ ਬਣਾਉਂਦੀ ਹੈ। ਆਯੁਰਵੇਦ ਵਿੱਚ ਇਸ ਨੂੰ ਮੂਲਿਕਾ ਰਸਾਇਣ ਕਿਹਾ ਗਿਆ ਹੈ, ਜਿਸ ਵਿੱਚ ਕਈ ਰੋਗਾਂ ਨੂੰ ਖ਼ਤਮ ਕਰਨ ਦੀ ਤਾਕਤ ਹੁੰਦੀ ਹੈ। ਮੂਲੀ ਕਫ਼ ਅਤੇ ਵਾਤ ਦੋਸ਼ ਨੂੰ ਸੰਤੁਲਿਤ ਕਰਦੀ ਹੈ, ਪਾਚਨ ਸ਼ਕਤੀ ਵਧਾਉਂਦੀ ਹੈ ਅਤੇ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਜੇਕਰ ਪੇਟ ਵਿੱਚ ਭਾਰੀਪਣ, ਗੈਸ ਜਾਂ ਅਪੱਚ ਦੀ ਸਮੱਸਿਆ ਰਹਿੰਦੀ ਹੈ ਤਾਂ ਮੂਲੀ ਦਾ ਰਸ ਵਰਦਾਨ ਸਾਬਤ ਹੋ ਸਕਦਾ ਹੈ। ਰੋਜ਼ਾਨਾ ਖਾਣੇ ਤੋਂ ਪਹਿਲਾਂ ਇੱਕ ਚਮਚ ਮੂਲੀ ਦਾ ਰਸ ਹਲਕੇ ਨਮਕ ਨਾਲ ਲੈਣ ਨਾਲ ਪਾਚਨ ਸੁਧਰਦਾ ਹੈ।
ਇਹ ਖਬਰ ਵੀ ਪੜ੍ਹੋ : Adarsh Yuva Gram Sabha: ਆਦਰਸ਼ ਯੁਵਾ ਗ੍ਰਾਮ ਸਭਾ, ਜ਼ਮੀਨੀ ਪੱਧਰ ’ਤੇ ਲੋਕਤੰਤਰ ਲਈ ਇੱਕ ਨਵੀਂ ਪਹਿਲ
ਟੌਕਸਿਨ ਬਾਹਰ ਨਿੱਕਲ ਜਾਂਦੇ ਹਨ। ਮੂਲੀ ਲਿਵਰ ਅਤੇ ਪਿੱਤੇ ਦੀ ਸਫ਼ਾਈ ਵੀ ਕਰਦੀ ਹੈ। ਸਵੇਰੇ ਖਾਲੀ ਪੇਟ ਅੱਧਾ ਕੱਪ ਮੂਲੀ ਦਾ ਰਸ ਪੀਣ ਨਾਲ ਲਿਵਰ ਦੀ ਸੋਜ ਘੱਟ ਹੁੰਦੀ ਹੈ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਵਿੱਚ ਰਾਹਤ ਮਿਲਦੀ ਹੈ। ਖੰਘ ਅਤੇ ਕਫ਼ ਵਿੱਚ ਤਾਂ ਇਹ ਸਭ ਤੋਂ ਅਸਰਦਾਰ ਮੰਨੀ ਗਈ ਹੈ। ਮੂਲੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਲੈਣ ਨਾਲ ਬਲਗਮ ਢਿੱਲੀ ਹੋ ਕੇ ਬਾਹਰ ਨਿੱਕਲ ਜਾਂਦੀ ਹੈ। ਮੂਲੀ ਇੱਕ ਵਧੀਆ ਬਲੱਡ ਪਿਊਰੀਫ਼ਾਇਰ ਵੀ ਹੈ। ਇਸ ਦਾ ਰਸ ਸਰੀਰ ਵਿੱਚੋਂ ਟੌਕਸਿਨ ਕੱਢ ਕੇ ਚਮੜੀ ਨੂੰ ਸਾਫ਼ ਕਰਦਾ ਹੈ ਅਤੇ ਮੁਹਾਸੇ, ਫੋੜੇ-ਫਿਨਸੀਆਂ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੀ ਹੈ। Benefits Of Radish
ਥਾਇਰਾਇਡ ਅਤੇ ਮੈਟਾਬੌਲਿਜ਼ਮ ਨੂੰ ਵੀ ਇਹ ਸੰਤੁਲਿਤ ਰੱਖਦੀ ਹੈ, ਕਿਉਂਕਿ ਮੂਲੀ ਅਗਨੀਦੀਪਕ ਅਤੇ ਕਫ਼ ਨਾਸ਼ਕ ਹੁੰਦੀ ਹੈ। ਇਸ ਨਾਲ ਭਾਰ ਕੰਟਰੋਲ ਰਹਿੰਦਾ ਹੈ ਅਤੇ ਸਰੀਰ ਊਰਜਾਵਾਨ ਮਹਿਸੂਸ ਕਰਦਾ ਹੈ। ਮੂਲੀ ਦਾ ਰਸ ਇੱਕ ਕੁਦਰਤੀ ਔਸ਼ਧੀ ਹੈ, ਜੋ ਗੁਰਦੇ ਦੀ ਪੱਥਰੀ ਅਤੇ ਯੂਰਿਨ ਇਨਫੈਕਸ਼ਨ ਵਿੱਚ ਰਾਹਤ ਦਿੰਦੀ ਹੈ। ਇਹ ਸਰੀਰ ਵਿੱਚੋਂ ਵਾਧੂ ਲੂਣ ਅਤੇ ਜ਼ਹਿਰ ਬਾਹਰ ਕੱਢਦੀ ਹੈ। ਦਿਲ ਦੇ ਮਰੀਜ਼ਾਂ ਲਈ ਵੀ ਮੂਲੀ ਬਹੁਤ ਫ਼ਾਇਦੇਮੰਦ ਹੈ, ਕਿਉਂਕਿ ਇਸ ਵਿੱਚ ਪੋਟਾਸ਼ੀਅਮ, ਫ਼ਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਨੂੰ ਕੰਟਰੋਲ ਰੱਖਦੇ ਹਨ। ਭਾਰ ਘਟਾਉਣ ਵਾਲਿਆਂ ਲਈ ਮੂਲੀ ਇੱਕ ਸਿਹਤਮੰਦ ਵਿਕਲਪ ਹੈ।
ਇਸ ਵਿੱਚ ਕੈਲੋਰੀ ਘੱਟ ਅਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਕੱਚੀ ਮੂਲੀ ਚਬਾਉਣ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਹੁੰਦੇ ਹਨ। ਚਮੜੀ ਅਤੇ ਵਾਲਾਂ ਲਈ ਵੀ ਇਹ ਟੌਨਿਕ ਦਾ ਕੰਮ ਕਰਦੀ ਹੈ। ਮੂਲੀ ਵਿੱਚ ਮੌਜੂਦ ਸਲਫ਼ਰ, ਜ਼ਿੰਕ ਤੇ ਵਿਟਾਮਿਨ ਸੀ ਚਮੜੀ ਨੂੰ ਚਮਕਦਾਰ ਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਧਿਆਨ ਰੱਖੋ, ਮੂਲੀ ਦਾ ਵੱਧ ਸੇਵਨ ਨਾ ਕਰੋ ਕਿਉਂਕਿ ਇਸ ਨਾਲ ਗੈਸ ਜਾਂ ਪੇਟ ਦਰਦ ਹੋ ਸਕਦਾ ਹੈ। ਰਾਤ ਨੂੰ ਮੂਲੀ ਖਾਣ ਤੋਂ ਬਚੋ, ਇਹ ਵਾਤ ਦੋਸ਼ ਵਧਾ ਸਕਦੀ ਹੈ। ਹਮੇਸ਼ਾ ਤਾਜ਼ੀ ਮੂਲੀ ਹੀ ਖਾਓ, ਬੇਹੀ ਮੂਲੀ ਨੁਕਸਾਨਦੇਹ ਹੋ ਸਕਦੀ ਹੈ। Benefits Of Radish














