ਪੂਜਨੀਕ ਪਰਮ ਪਿਤਾ ਜੀ ਫ਼ਰਮਾਇਆ ,‘‘ਬੇਟਾ, ਸਿਮਰਨ ਕਰੋ ਅਤੇ ਸਤਿਗੁਰੂ ’ਤੇ ਵਿਸਵਾਸ਼ ਰੱਖੋ’’
ਇਹ ਗੱਲ ਨਵੰਬਰ, 1972 ਦੀ ਹੈ ਅਸੀਂ ਸਤਿਸੰਗ ਸੁਣਨ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਸਰਸਾ ਦਰਬਾਰ ਆਏ ਹੋਏ ਸਾਂ। ਸਾਡੇ ਨਾਲ ਪਿੰਡ ਖੂਈਆਂ ਮਲਕਾਣਾ ਦੀ ਇੱਕ ਭੈਣ ਰਾਮ ਪਿਆਰੀ ਵੀ ਆਈ ਹੋਈ ਸੀ। ਉਸ ਦਾ ਲੱਗਭੱਗ ਡੇਢ ਸਾਲ ਦਾ ਲੜਕਾ ਜਿਹੜਾ ਕਾਫ਼ੀ ਸਮੇਂ ਤੋਂ ਬਿਮਾਰ ਸੀ, ਇਸ ਸਮੇਂ ਉਹ ਬੇਹੋਸ਼ੀ ’ਚ ਸੀ ਤੇ ਜਿਸ ਦੇ ਬਚਣ ਦੀ ਕੋਈ ਉਮੀਦ ਨਹੀਂ ਸੀ।
ਉਹ ਬੱਚੇ ਨੂੰ ਪੂਜਨੀਕ ਪਰਮ ਪਿਤਾ ਜੀ ਤੋਂ ਆਸ਼ੀਰਵਾਦ ਦਿਵਾਉਣ ਲਈ ਆਪਣੇ ਨਾਲ ਲੈ ਕੇ ਆਈ ਸੀ। ਪੂਜਨੀਕ ਪਰਮ ਪਿਤਾ ਜੀ ਸਟੇਜ ’ਤੇ ਬਿਰਾਜਮਾਨ ਸਨ। ਸ਼ਬਦਬਾਣੀ ਚੱਲ ਰਹੀ ਸੀ ਸਤਿਸੰਗ ਸਮਾਪਤੀ ਤੋਂ ਬਾਅਦ ਉਹ ਭੈਣ ਆਪਣੇ ਬਿਮਾਰ ਬੱਚੇ ਬਾਰੇ ਬੇਨਤੀ ਕਰਨ ਲਈ ਪੂਜਨੀਕ ਪਰਮ ਪਿਤਾ ਜੀ ਕੋਲ ਗਈ ਅਤੇ ਬੱਚੇ ਦੀ ਇਸ ਹਾਲਤ ਨੂੰ ਦੇਖ ਕੇ ਫੁੱਟ-ਫੁੱਟ ਰੋਣ ਲੱਗੀ।
ਪੂਜਨੀਕ ਪਰਮ ਪਿਤਾ ਜੀ ਨੇ ਮਾਂ ਦੀ ਮਮਤਾ ਅਤੇ ਬੱਚੇ ਦੀ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਫ਼ਰਮਾਇਆ ,‘‘ਬੇਟਾ, ਸਿਮਰਨ ਕਰੋ ਅਤੇ ਸਤਿਗੁਰੂ ’ਤੇ ਵਿਸਵਾਸ਼ ਰੱਖੋ’’ ਉਸ ਭੈਣ ਨੇ ਫਿਰ ਰੋਂਦੇ ਹੋਏ ਬੇਨਤੀ ਕੀਤੀ, ‘‘ਸਾਡੇ ਤਾਂ ਤੁਸੀਂ ਹੀ ਹੋ, ਸਾਨੂੰ ਤਾਂ ਸਿਰਫ਼ ਤੁਹਾਡਾ ਹੀ ਸਹਾਰਾ ਹੈ’’ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਨੇ ਕੁਝ ਖੰਡ ਦੇ ਦਾਣੇ ਮੰਗਵਾਏ ਅਤੇ ਉਸ ਬੱਚੇ ਦੇ ਮੂੰਹ ’ਚ ਪਾਏ। ਸਾਰੀ ਸਾਧ-ਸੰਗਤ ਨੇ ਪਿਆਰੇ ਸਤਿਗੁਰੂ ਜੀ ਦੀ ਇਸ ਅਨੋਖੀ ਲੀਲ੍ਹਾ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਖੰਡ ਦਾ ਤਾਂ ਇੱਕ ਬਹਾਨਾ ਹੀ ਸੀ, ਅਸਲ ’ਚ ਇਹ ਪਿਆਰੇ ਸਤਿਗੁਰੂ ਜੀ ਦੀ ਰਹਿਮਤ ਹੀ ਸੀ ਉਹ ਬੱਚਾ ਜਿਹੜਾ ਬਿਲਕੁਲ ਬੇਹੋਸ਼ ਪਿਆ ਸੀ, ਹੋਸ਼ ’ਚ ਆ ਗਿਆ ਇਹ ਦੇਖ ਕੇ ਸਾਰੀ ਸਾਧ-ਸੰਗਤ ਖੁਸ਼ੀ ਨਾਲ ਨੱਚਣ ਲੱਗੀ।
ਸੰਤੋਸ਼ ਕੁਮਾਰੀ, ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ