ਪਿਆਰੇ ਸਤਿਗੁਰੂ ਜੀ ਦੀ ਰਹਿਮਤ, ਜੀਵ ਦਾ ਦੁੱਖ ਹੋਇਆ ਦੂਰ
ਇਹ ਸੰਨ 1967 ਦੀ ਗੱਲ ਹੈ ਉਨ੍ਹਾਂ ਦਿਨਾਂ ਮੇਰੇ ਲੱਤ ’ਚ ਫੋੜਾ ਨਿਕਲਿਆ ਹੋਇਆ ਸੀ, ਜਿਸ ਦੇ ਕਾਰਨ ਮੈਂ ਚੱਲਣ-ਫਿਰਨ ’ਚ ਅਸਮਰਥ ਸੀ ਪੂਜਨੀਕ ਪਰਮ ਪਿਤਾ ਜੀ ਉਸ ਦਿਨ ਸਤਿਸੰਗ ਫ਼ਰਮਾਉਣ ਲਈ ਰਾਮਾਂ ਮੰਡੀ ਹੁੰਦੇ ਹੋਏ ਪਿੰਡ ਭਾਗੀਵਾਂਦਰ ਪਧਾਰੇ ਮੈਨੂੰ ਪਿੰਡ ਦੇ ਕੁਝ ਸਤਿਸੰਗੀਆਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ ਆਪਣੇ ਪਿੰਡ ਤੋਂ ਹੋ ਕੇ ਜਾਣਗੇ ਇਹ ਖਬਰ ਸੁਣ ਕੇ ਮੈਂ ਵਿਰਾਗ ’ਚ ਆ ਗਿਆ ਅਤੇ ਰੋਣ ਲੱਗਿਆ ਅੰਦਰ ਤੋਂ ਮੈਨੂੰ ਖਿਆਲ ਆਇਆ ਕਿ ਪੂਜਨੀਕ ਪਰਮ ਪਿਤਾ ਜੀ ਮੈਨੂੰ ਮਿਲਣ ਜ਼ਰੂਰ ਆਉਣਗੇ ਜੇਕਰ ਬੇਟਾ ਬਿਮਾਰ ਹੋ ਤਾਂ ਉਸ ਦਾ ਬਾਪ ਉਸ ਨੂੰ ਮਿਲੇ ਬਿਨਾ ਕਿਵੇਂ ਜਾ ਸਕਦਾ ਹੈ ਇਹ ਸੋਚ ਕੇ ਮੈਂ ਹੋਰ ਫੁੱਟ-ਫੁੱਟ ਕੇ ਰੋਣ ਲੱਗਿਆ।
ਉਸ ਸਮੇਂ ਦੇ ਦੁੱਖ ਦਾ ਅਹਿਸਾਸ ਸ਼ਾਇਦ ਮੇਰੇ ਸਤਿਗੁਰੂ ਤੋਂ ਇਲਾਵਾ ਹੋਰ ਕਿਸੇ ਨੂੰ?ਨਹੀਂ ਸੀ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਦੀ ਜੀਪ ਅਚਾਨਕ ਸਾਡੇ ਘਰ ਕੋਲ ਆ ਕੇ ਰੁਕੀ ਸਾਡੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ ਪੂਜਨੀਕ ਪਰਮ ਪਿਤਾ ਜੀ ਪਲੰਘ ’ਚ ਬਿਰਾਜਮਾਨ ਹੋ ਗਏ ਮੈ ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ’ਚ ਬੈਠ ਕੇ ਰੋਣ ਲੱਗਿਆ ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ ਰੋ ਨਾ ਦੱਸ, ਕੀ ਤਕਲੀਫ ਹੈ?’’ ਮੈਂ ਆਪਣੇ ਫੋੜੇ ਬਾਰੇ ਪੂਜਨੀਕ ਪਰਮ ਪਿਤਾ ਜੀ ਨੂੰ ਦੱਸਿਆ ਫਿਰ ਮੈਂ ਕਿਹਾ, ‘‘ਪਿਤਾ ਜੀ, ਆਪ ਜੀ ਦੇ ਦਰਸ਼ਨ ਹੋ ਗਏ ਹਨ, ਹੁਣ ਸਾਰੀ ਤਕਲੀਫ ਦੂਰ ਹੋ ਗਈ ਹੈ’’ ਮੇਰੇ ਪੈਰ ’ਤੇ ਨਿਕਲਿਆ ਹੋਇਆ ਫੋੜਾ ਕੁਝ ਦਿਨਾਂ ’ਚ ਆਪਣੇ ਆਪ ਹੀ ਠੀਕ ਹੋ ਗਿਆ ਇਸ ਤਰ੍ਹਾਂ ਦਿਆਲੂ ਦਾਤਾਰ ਜੀ ਨੇ ਮੇਰੀ ਤੜਫ ਨੂੰ ਦੇਖਦੇ ਹੋਏ ਸਾਡੇ ਘਰ ਪਧਾਰ ਕੇ ਦਰਸ਼ਨ ਦਿੱਤੇ ਤੇ ਭਿਆਨਕ ਬਿਮਾਰੀ ਤੋਂ ਮੁਕਤੀ ਦਿਵਾਈ।
ਸ਼੍ਰੀ ਇੰਦਰ ਸਿੰਘ, ਜੱਜਲ, ਬਠਿੰਡਾ (ਪੰਜਾਬ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ