ਬੈਲਜ਼ੀਅਮ ਨੇ ਨਵੀਂ ਐਂਟਰੀ ਪਨਾਮਾ ਨੂੰ 3-0 ਨਾਲ ਧੋ ਦਿੱਤਾ

ਏਜੰਸੀ, (ਸੋੱਚੀ)। ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਇੱਕ ਤਰਫ਼ਾ ਅੰਦਾਜ਼ ‘ਚ ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਪਨਾਮਾ ਨੂੰ ਗਰੁੱਪ ਜੀ ‘ਚ 3-0 ਨਾਲ ਧੋ ਦਿੱਤਾ ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰਕੇ ਪਹਿਲੀ ਵਾਰ ਵਿਸ਼ਵ ਕੱਪ ‘ਚ ਜਗ੍ਹਾ ਬਣਾਈ ਸੀ ਪਰ ਬੈਲਜ਼ੀਅਮ ਦੀ ਪ੍ਰਤਿਭਾ ਅੱਗੇ ਪਨਾਮਾ ਦੀ ਇੱਕ ਨਾ ਚੱਲੀ ਪਨਾਮਾ ਨੇ ਪਹਿਲੇ ਅੱਧ ‘ਚ ਬੈਲਜ਼ੀਅਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਪਰ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਡਰਾਈਜ਼ ਮਰਟੇਂਸ ਨੇ ਬਿਹਤਰੀਨ ਵਾੱਲੀ ਲਗਾਉਂਦੇ ਹੋਏ ਬੈਲਜ਼ੀਅਮ ਦਾ ਖ਼ਾਤਾ ਖੋਲ੍ਹਿਆ ਪਨਾਮਾ ਦੇ ਗੋਲਕੀਪਰ ਜੈਮੇ ਪੇਨੇਡੋ ਨੇ ਪਹਿਲੇ ਅੱਧ ‘ਚ ਮਰਟੇਂਸ, ਈਡਨ ਹੈਜ਼ਰਡ ਅਤੇ ਰੋਮੇਲੁ ਦੀਆਂ ਕੋਸ਼ਿਸ਼ਾਂ ‘ਤੇ ਚੰਗੇ ਬਚਾਅ ਕੀਤੇ ਪਰ ਦੂਸਰੇ ਅੱਧ ‘ਚ ਮਰਟੇਂਸ ਦੀ ਵਾੱਲੀ ਨੂੰ ਉਹ ਨਾ ਰੋਕ ਸਕਿਆ।

LEAVE A REPLY

Please enter your comment!
Please enter your name here