ਬੈਲਜ਼ੀਅਮ ਨੇ ਗਰੁੱਪ ਗੇੜ ਚ ਹਰਾਇਆ ਸੀ ਇੰਗਲੈਂਡ ਨੂੰ | Sports News
ਸੇਂਟ ਪੀਟਰਸਬਰਗ (ਏਜੰਸੀ)।। ਬੈਲਜ਼ੀਅਮ ਅਤੇ ਇੰਗਲੈਂਡ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਹਾਰ ਤੋਂ ਬਾਅਦ ਖ਼ਿਤਾਬ ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਹਨ ਪਰ ਟੂਰਨਾਮੈਂਟ ‘ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਿਲ ਜਿੱਤਣ ਵਾਲੀਆਂ ਦੋਵੇਂ ਟੀਮਾਂ ਹੁਣ ਤੀਸਰੇ ਸਥਾਨ ਦੇ ਪਲੇਆੱਫ ਮੁਕਾਬਲੇ ਦੀ ਰਸਮ ਲਈ ਆਹਮਣੇ ਸਾਹਮਣੇ ਹੋਣਗੀਆਂ ਅਤੇ ਰੂਸ ਤੋਂ ਜੇਤੂ ਵਿਦਾਈ ਲੈਣ ਲਈ। ਖੇਡਣਗੀਆਂ ਬੈਲਜ਼ੀਅਮ ਅਤੇ ਇੰਗਲੈਂਡ ਨੇ 21ਵੇਂ ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਗੇੜ ‘ਚ ਵੀ ਇੱਕ ਦੂਸਰੇ ਦਾ ਸਾਹਮਣਾ ਕੀਤਾ ਹੈ ਜਿੱਥੇ ਬੈਲਜ਼ੀਅਮ ਨੇ 1-0 ਨਾਲ ਜਿੱਤ ਹਾਸਲ ਕੀਤੀ ਸੀ। (Sports News)
ਤੀਸਰੇ ਸਥਾਨ ਦੀ ਪਲੇਆੱਫ ‘ਚ ਜੇਤੂ ਟੀਮ ਨੂੰ ਵੀ 24 ਕਰੋੜ ਡਾਲਰ ਦੀ ਵੱਡੀ ਇਨਾਮੀ ਰਾਸ਼ੀ ਹੱਥ ਲੱਗੇਗੀ ਜਦੋਂਕਿ ਚੌਥੇ ਨੰਬਰ ਦੀ ਟੀਮ ਨੂੰ 22 ਕਰੋੜ ਡਾਲਰ ਮਿਲਣਗੇ ਫੀਫਾ ਵਿਸ਼ਵ ਕੱਪ ‘ਚ ਪਹਿਲਾਂ ਤੀਸਰੇ ਸਥਾਨ ਦੇ ਮੈਚ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ ਪਰ ਇਸ ਵਾਰ ਤੀਸਰੇ ਸਥਾਨ ਦੀ ਪਲੇਆੱਫ ‘ਚ ਜੇਤੂ ਟੀਮ ਨੂੰ ਵੀ 24 ਕਰੋੜ ਡਾਲਰ ਦੀ ਵੱਡੀ ਇਨਾਮੀ ਰਾਸ਼ੀ ਹੱਥ ਲੱਗੇਗੀ ਜਦੋਂਕਿ ਚੌਥੇ ਨੰਬਰ ਦੀ ਟੀਮ ਨੂੰ 22 ਕਰੋੜ ਡਾਲਰ ਮਿਲਣਗੇ ਦੋਵੇਂ ਟੀਮਾਂ ਦੂਸਰੀ ਵਾਰ ਤੀਸਰੇ ਸਥਾਨ ਲਈ ਵਿਸ਼ਵ ਕੱਪ ‘ਚ ਖੇਡ ਰਹੀਆਂ ਹਨ ਜਿਸ ਵਿੱਚ 1986 ‘ਚ ਬੈਲਜ਼ੀਅਮ ਨੂੰ ਫਰਾਂਸ ਤੋਂ ਹਾਰ ਝੱਲਣੀ ਪਈ ਸੀ ਜਦੋਂਕਿ ਚਾਰ ਸਾਲ ਬਾਅਦ ਇੰਗਲਿਸ਼ ਟੀਮ ਇਟਲੀ ਤੋਂ ਹਾਰ ਗਈ ਸੀ ਇਸ ਮੈਚ ਨੂੰ ਵੱਡੇ ਸਕੋਰ ਵਾਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਆਖ਼ਰੀ ਚਾਰ ਤੀਸਰੇ ਸਥਾਨ ਦੀਆਂ ਜੇਤੂ ਟੀਮਾਂ ‘ਚ ਤੁਰਕੀ ਨੇ 2002, ਜਰਮਨੀ ਨੇ 2006 ਅਤੇ 2010 ਅਤੇ ਹਾਲੈਂਡ ਨੇ 2014 ‘ਚ ਤਿੰਨ-ਤਿੰਨ ਗੋਲ ਕੀਤੇ ਸਨ। (Sports News)