ਬੇਰਹਿਮੀ ਨਾਲ ਕਤਲ ਕਰਕੇ ਸਿਰ ਨੂੰ ਲਾਈ ਲੱਗ

murder

murder | ਲਾਸ਼ ਨੂੰ ਵੇਖ ਕੇ ਜਾਪਦਾ ਹੈ ਕਿ ਕਿਸੇ ਪੱਥਰ ਨਾਲ ਸਿਰ ‘ਤੇ ਕੀਤੇ ਸਨ ਵਾਰ

ਅੰਮ੍ਰਿਤਸਰ। ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਕਤਲਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਰੋਜ਼ ਕੋਈ ਨਾ ਕੋਈ ਬੇਰਹਿਮੀ ਨਾਲ ਕਤਲ ਦੀ ਸੂਚਣਾ ਮਿਲਦੀ ਰਹਿੰਦੀ ਹੈ। ਅੱਜ ਅੰਮ੍ਰਿਤਸਰ ‘ਚ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਇਕ ਨੌਜਵਾਨ ਨੂੰ ਕਤਲ ਕਰ ਉਸਦਾ ਸਿਰ ਸਾੜ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਦੀ ਥਾਣਾ ਸੀ ਡਵੀਜ਼ਨ ਦੇ ਪਿਛੇ ਸੁੰਨਸਾਨ ਜਗ੍ਹਾ ਤੋਂ ਮਿਲੀ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਥਾਣੇ ਦੇ ਪਿਛਲੇ ਪਾਸੇ ਜ਼ਿਲਾ ਮੰਡੀ ਭਵਨ ਦਫਤਰ ਦੇ ਸੁੰਨਸਾਨ ਪਏ ਇਲਾਕੇ ‘ਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸਦਾ ਸਿਰ ਪੂਰੀ ਤਰ੍ਹਾਂ ਸੜ ਚੁੱਕਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਨਜ਼ਰੇ ਮਾਮਲਾ ਕਤਲ ਦਾ ਲੱਗਦਾ ਹੈ। ਲਾਸ਼ ਨੂੰ ਵੇਖ ਕੇ ਜਾਪਦਾ ਹੈ ਕਿ ਪਹਿਲਾਂ ਕਿਸੇ ਪੱਥਰ ਨਾਲ ਸਿਰ ‘ਤੇ ਵਾਰ ਕੀਤੇ ਗਏ ਹੋਣ ਤੇ ਫਿਰ ਪਛਾਣ ਲੁਕਾਉਣ ਲਈ ਅੱਗ ਲਗਾ ਦਿੱਤੀ ਗਈ ਹੋਵੇ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here