ਗੁਲਾਬੀ ਠੰਢ ਤੇ ਰਜਾਈ ਦੇ ਦਿਨਾਂ ਦੀ ਸ਼ੁਰੂਆਤ

Weather Update
ਗੁਲਾਬੀ ਠੰਢ ਤੇ ਰਜਾਈ ਦੇ ਦਿਨਾਂ ਦੀ ਸ਼ੁਰੂਆਤ

Weather Change: ਨਵੰਬਰ ਦਾ ਮਹੀਨਾ ਜਿਵੇਂ ਹੀ ਆਉਂਦਾ ਹੈ, ਹਵਾ ’ਚ ਇੱਕ ਹਲਕੀ ਠੰਢਕ ਘੁਲਣ ਲੱਗਦੀ ਹੈ ਅਤੇ ਅਜਿਹਾ ਮਹਿਸੂਸ ਹੁੰਦਾ ਹੈ ਮੰਨੋ ਪੂਰੇ ਵਾਤਾਵਰਨ ’ਚ ਇੱਕ ਵੱਖਰੀ-ਜਿਹੀ ਮਖਮਲੀ ਕੋਮਲਤਾ ਆ ਗਈ ਹੋਵੇ ਦਿਨ ਦਾ ਉਜਾਲਾ ਹੁਣ ਤਿੱਖਾ ਨਹੀਂ ਰਹਿੰਦਾ, ਸਗੋਂ ਸੂਰਜ ਦੀਆਂ ਕਿਰਨਾਂ ਵੀ ਮੱਠੀਆਂ ਅਤੇ ਸੁਸਤ ਹੋ ਜਾਂਦੀਆਂ ਹਨ ਸਵੇਰ-ਸਵੇਰ ਦੀ ਹਵਾ ’ਚ ਇੱਕ ਤਾਜ਼ਗੀ ਭਰੀ ਠੰਢਕ ਹੁੰਦੀ ਹੈ, ਜੋ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਤਾਜ਼ਾ ਕਰ ਦਿੰਦੀ ਹੈ ਇਹ ਮਹੀਨਾ ਗੁਲਾਬੀ ਠੰਢ ਦਾ ਮਹੀਨਾ ਕਹਾਉਂਦਾ ਹੈ, ਨਾ ਤਾਂ ਬਹੁਤ ਤੇਜ਼ ਠੰਢ, ਨਾ ਹੀ ਗਰਮੀਆਂ ਦੀ ਹੁੰਮਸ ਹਰ ਸੁਬ੍ਹਾ ਜਿਵੇਂ ਇੱਕ ਨਵੇਂ ਅਹਿਸਾਸ ਨਾਲ ਭਰੀ ਹੁੰਦੀ ਹੈ। Weather Update

Read This : Bathinda News: ਖੌਰੇ, ਕਦੋਂ ਬਣੇਗਾ ਬਠਿੰਡਾ ਦਾ ਨਵਾਂ ਬੱਸ ਅੱਡਾ

ਜੋ ਹਰ ਕਿਸੇ ਨੂੰ ਆਪਣੇ ਅੰਦਰ ਸਮੇਟ ਲੈਣ ਦਾ ਸੱਦਾ ਦਿੰਦੀ ਹੈ ਪਿੰਡਾਂ ਅਤੇ ਛੋਟੇ ਕਸਬਿਆਂ ’ਚ ਲੋਕ ਇਸ ਮਹੀਨੇ ਦਾ ਸਵਾਗਤ ਕਰਨ ਲਈ ਪਹਿਲਾਂ ਤੋਂ ਹੀ ਤਿਆਰ ਰਹਿੰਦੇ ਹਨ ਜਿਵੇਂ ਹੀ ਨਵੰਬਰ ਆਉਂਦਾ ਹੈ, ਪਿੰਡਾਂ ਦੀਆਂ ਗਲੀਆਂ ਤੇ ਘਰਾਂ ’ਚ ਹਲਚਲ ਵਧ ਜਾਂਦੀ ਹੈ ਘਰ ਦੀਆਂ ਛੱਤਾਂ ’ਤੇ ਕੰਬਲ ਅਤੇ ਰਜਾਈਆਂ ਧੁੱਪ ’ਚ ਸਕਾਉਣ ਲਈ ਪਾ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਠੰਢੀਆਂ ਰਾਤਾਂ ’ਚ ਉਹ ਭਰਪੂਰ ਨਿੱਘ ਦੇ ਸਕਣ ਸਵੇਰ ਦੇ ਸਮੇਂ ਧੁੱਪ ’ਚ ਗਰਮ ਹੁੰਦੀਆਂ ਰਜਾਈਆਂ ਦੀ ਖੁਸ਼ਬੂ, ਮਿੱਟੀ ਅਤੇ ਧੁੱਪ ਦੀ ਰਲੀ-ਮਿਲੀ ਖੁਸ਼ਬੂ ਨਾਲ ਭਰ ਜਾਂਦੀ ਹੈ ਅਜਿਹਾ ਲੱਗਦਾ ਹੈ ਜਿਵੇਂ ਘਰਾਂ ਨੇ ਠੰਢ ਦੇ ਮੌਸਮ ਦਾ ਸਵਾਗਤ ਕਰਨ ਲਈ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਹੋਣ ਸ਼ਹਿਰਾਂ ’ਚ ਵੀ ਨਵੰਬਰ ਦਾ ਸਵਾਗਤ ਕੁਝ ਖਾਸ ਤਰੀਕੇ ਨਾਲ ਹੁੰਦਾ ਹੈ। Weather Update

ਲੋਕ ਆਪਣੇ ਊਨੀ ਕੱਪੜੇ ਬਾਹਰ ਕੱਢਦੇ ਹਨ ਰੰਗ-ਬਿਰੰਗੇ ਸਵੈਟਰ, ਮਫਲਰ, ਦਸਤਾਨੇ ਅਤੇ ਟੋਪੀਆਂ ਸਵੇਰ ਅਤੇ ਸ਼ਾਮ ਸਮੇਂ ਲੋਕ ਸੜਕਾਂ ’ਤੇ ਨਿੱਕਲਦੇ ਹਨ ਤਾਂ ਹਰ ਕੋਈ ਹਲਕੇ ਊਨੀ ਕੱਪੜਿਆਂ ’ਚ ਲਿਪਟਿਆ ਨਜ਼ਰ ਆਉਂਦਾ ਹੈ ਇਹ ਮੌਸਮ ਹਰ ਚਿਹਰੇ ’ਤੇ ਹਲਕੀ ਗੁਲਾਬੀ ਚਮਕ ਲੈ ਆਉਂਦਾ ਹੈ, ਖਾਸ ਕਰਕੇ ਬੱਚਿਆਂ ਦੀਆਂ ਗੱਲ੍ਹਾਂ ’ਤੇ ਇਹ ਰੰਗਤ ਦੇਖਦੇ ਹੀ ਬਣਦੀ ਹੈ ਠੰਢ ’ਚ ਥੋੜ੍ਹੀ-ਥੋੜ੍ਹੀ ਧੁੱਪ ਸੇਕਦਿਆਂ ਲੋਕ ਠੰਢੀ ਹਵਾ ਨੂੰ ਆਪਣੇ ਚਿਹਰੇ ’ਤੇ ਮਹਿਸੂਸ ਕਰਦੇ ਹਨ ਇਹ ਉਹੀ ਮੌਸਮ ਹੈ ਜਦੋਂ ਗਰਮ ਚਾਹ ਜਾਂ ਕੌਫੀ ਦਾ ਪਿਆਲਾ ਹੱਥ ’ਚ ਲੈ ਕੇ ਹੌਲੀ-ਹੌਲੀ ਚੁਸਕੀਆਂ ਲੈਂਦਿਆਂ ਗੱਲਾਂ ਕਰਨਾ ਜਿਵੇਂ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੋਵੇ ਪਿੰਡਾਂ ’ਚ ਜਿਵੇਂ ਹੀ ਸ਼ਾਮ ਦਾ ਸਮਾਂ ਹੁੰਦਾ ਹੈ, ਲੋਕ ਆਪਣੇ ਘਰਾਂ ’ਚ ਇਕੱਠੇ ਹੋਣ ਲੱਗਦੇ ਹਨ। Weather Update

Read This : Moga Crime News: 15 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਜਣੇ ਗ੍ਰਿਫ਼ਤਾਰ

ਰਜਾਈ ’ਚ ਵੜ ਕੇ ਬੈਠਣ ਦਾ ਸੁੱਖ ਹੋਰ ਵੀ ਖਾਸ ਹੋ ਜਾਂਦਾ ਹੈ ਵੱਡੇ ਬਜ਼ੁਰਗ ਆਪਣੇ ਕਿੱਸੇ-ਕਹਾਣੀਆਂ ਦੀ ਪਿਟਾਰੀ ਖੋਲ੍ਹਦੇ ਹਨ ਰਜਾਈ ’ਚ ਬੈਠ ਕੇ ਕਹਾਣੀਆਂ ਸੁਣਨ ਦਾ ਇਹ ਆਨੰਦ ਪੂਰੇ ਸਰਦੀਆਂ ਦੇ ਮੌਸਮ ’ਚ ਸ਼ਾਇਦ ਹੀ ਕਿਤੇ ਹੋਰ ਮਿਲ ਸਕੇ ਹਰ ਕਹਾਣੀ ’ਚ ਇੱਕ ਨਵਾਂ ਰੋਮਾਂਚ, ਇੱਕ ਨਵਾਂ ਮੋੜ ਹੁੰਦਾ ਹੈ, ਅਤੇ ਰਜਾਈ ਦੇ ਨਿੱਘ ਨਾਲ ਇਹ ਕਹਾਣੀਆਂ ਦਿਲ ਨੂੰ ਵੀ ਗਰਮਾਹਟ ਦੇ ਜਾਂਦੀਆਂ ਹਨ ਇਸ ਮਹੀਨੇ ’ਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਚੀਜ਼ ਹੈ ਊਨੀ ਸਵੈਟਰ, ਜੋ ਸਰਦੀ ਤੋਂ ਬਚਾਉਂਦੇ ਹਨ ਅਤੇ ਸਰਦੀ ਦੇ ਮੌਸਮ ਦਾ ਅਹਿਸਾਸ ਵੀ ਕਰਵਾਉਂਦੇ ਹਨ ਬਜਾਰਾਂ ’ਚ ਨਵੇਂ-ਨਵੇਂ ਸਵੈਟਰ, ਮਫਲਰ ਅਤੇ ਟੋਪੀਆਂ ਦੀ ਧੁੂਮ ਪੈ ਜਾਂਦੀ ਹੈ ਦੁਕਾਨਦਾਰ ਆਪਣੇ ਊਨੀ ਕੱਪੜਿਆਂ ਦੇ ਸਟਾਲ ਸਜਾਉਂਦੇ ਹਨ ਅਤੇ ਲੋਕ ਆਪਣੀ ਪਸੰਦ ਦੇ ਰੰਗ ਅਤੇ ਡਿਜ਼ਾਇਨ ਦੇ ਊਨੀ ਕੱਪੜੇ ਖਰੀਦਣ ਆਉਂਦੇ ਹਨ।

ਊਨੀ ਕੱਪੜੇ ਨਾ ਸਿਰਫ਼ ਠੰਢ ਤੋਂ ਬਚਾਉਣ ਦੇ ਸਗੋਂ ਸਟਾਈਲ ਦਾ ਵੀ ਇੱਕ ਹਿੱਸਾ ਬਣ ਜਾਂਦੇ ਹਨ ਔਰਤਾਂ ਵੀ ਘਰੇ ਸਵੈਟਰ ਬੁਣਨ ਦਾ ਕੰਮ ਸ਼ੁਰੂ ਕਰ ਦਿੰਦੀਆਂ ਹਨ ਬੁਣਾਈ ਦੀਆਂ ਸੁੂਈਆਂ ਚੱਲਦੀਆਂ ਹਨ ਅਤੇ ਹਰ ਊਨ ਦੀ ਲੜੀ ਨਾਲ ਪਿਆਰ ਅਤੇ ਦੇਖਭਾਲ ਵੀ ਉਸ ਸਵੈਟਰ ’ਚ ਬੁਣ ਦਿੱਤੀ ਜਾਂਦੀ ਹੈ ਨਵੰਬਰ ਦੀ ਇਸ ਗੁਲਾਬੀ ਠੰਢ ’ਚ ਚਾਹ ਦੀਆਂ ਦੁਕਾਨਾਂ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ ਚਾਹੇ ਪਿੰਡ ਹੋਵੇ ਜਾਂ ਸ਼ਹਿਰ, ਚਾਹ ਦੀਆਂ ਚੁਸਕੀਆਂ ਦਾ ਮਜ਼ਾ ਠੰਢ ’ਚ ਹੀ ਸਭ ਤੋਂ ਜ਼ਿਆਦਾ ਆਉਂਦਾ ਹੈ ਲੋਕ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਚਾਹ ਦੀਆਂ ਦੁਕਾਨਾਂ ’ਤੇ ਇਕੱਠੇ ਹੁੰਦੇ ਹਨ ਅਤੇ ਗਰਮ-ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਗੱਲਾਂ ਕਰਦੇ ਹਨ ਸ਼ਹਿਰ ਦੇ ਕੈਫੇ ’ਚ ਵੀ ਕੌਫੀ ਦੀ ਖੁਸ਼ਬੂ ਹਵਾ ’ਚ ਫੈਲਣ ਲੱਗਦੀ ਹੈ, ਜੋ ਲੋਕਾਂ ਨੂੰ ਅੰਦਰ ਖਿੱਚ ਲਿਆਉਂਦੀ ਹੈ। Weather Update

ਇਹ ਖਬਰ ਵੀ ਪੜ੍ਹੋ : LPG Subsidy Scheme: ਰਸੋਈ ਗੈਸ ਸਬਸਿਡੀ ਲੈਣ ਲਈ ਛੇਤੀ ਕਰੋ ਇਹ ਕੰਮ!

ਕਿਸੇ ਨੂੰ ਕਿਤਾਬ ਨਾਲ ਚਾਹ ਦੀ ਚੁਸਕੀ ’ਚ ਅਨੰਦ ਆਉਂਦਾ ਹੈ, ਤਾਂ ਕੋਈ ਆਪਣੇ ਦੋਸਤਾਂ ਨਾਲ ਗੱਪਾਂ ਮਾਰਦਾ ਠੰਢ ਦਾ ਮਜਾ ਲੈਂਦਾ ਹੈ ਇਹ ਮੌਸਮ ਜਿਵੇਂ ਹਰ ਕਿਸੇ ਨੂੰ ਆਪਣੇ ਨੇੜੇ ਲਿਆਉਣ ਦਾ ਬਹਾਨਾ ਲੱਭ ਲੈਂਦਾ ਹੈ ਨਵੰਬਰ ਦਾ ਇਹ ਮਹੀਨਾ ਸਿਰਫ ਕੱਪੜਿਆਂ ਜਾਂ ਪੀਣਯੋਗ ਪਦਾਰਥਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਹ ਇੱਕ ਅਹਿਸਾਸ ਹੈ ਜੋ ਜੀਵਨ ਦੇ ਹਰ ਪਹਿਲੂ ਨੂੰ ਛੂਹ ਲੈਂਦਾ ਹੈ ਠੰਢ ਕਾਰਨ ਲੋਕਾਂ ਦਾ ਉੱਠਣਾ-ਬੈਠਣਾ, ਦਿਨਚਰਿਆ ਸਭ ਬਦਲਣ ਲੱਗਦੀ ਹੈ ਸਵੇਰੇ ਜ਼ਲਦੀ ਉੱਠਣ ਦਾ ਮਨ ਘੱਟ ਹੁੰਦਾ ਹੈ, ਅਤੇ ਦੇਰ ਤੱਕ ਰਜਾਈ ’ਚ ਵੜੇ ਰਹਿਣ ਦਾ ਸੁੱਖ ਵਧਣ ਲੱਗਦਾ ਹੈ ਕਈ ਲੋਕ ਤਾਂ ਰਜਾਈ ’ਚ ਬੈਠੇ-ਬੈਠੇ ਕਿਤਾਬ ਪੜ੍ਹਦੇ ਅਤੇ ਹੌਲੀ-ਹੌਲੀ ਉਨ੍ਹਾਂ ਪੰਨਿਆਂ ’ਚ ਗੁਆਚ ਜਾਂਦੇ ਹਨ ਠੰਢ ’ਚ ਕਿਤਾਬ ਦਾ ਸਾਥ ਜਿਵੇਂ ਹੋਰ ਵੀ ਡੂੰਘਾ ਹੋ ਜਾਂਦਾ ਹੈ। ਇਸ ਮੌਸਮ ਦਾ ਇੱਕ ਹੋਰ ਪਿਆਰਾ ਪਹਿਲੂ ਹੈ ਕਿ ਇਹ ਤਿਉਹਾਰਾਂ ਦਾ ਵੀ ਮੌਸਮ ਹੁੰਦਾ ਹੈ ਦੀਵਾਲੀ ਤੋਂ ਬਾਅਦ ਦੀ ਇਹ ਠੰਢ ਹਰ ਕਿਸੇ ਦੇ ਚਿਹਰੇ ’ਤੇ ਉਤਸ਼ਾਹ ਅਤੇ ਆਨੰਦ ਲੈ ਆਉਂਦੀ ਹੈ।

ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਮਠਿਆਈਆਂ ਬਣਾਉਂਦੇ ਹਨ ਅਤੇ ਸਰਦੀ ’ਚ ਗਰਮ ਮਠਿਆਈਆਂ ਦਾ ਸਵਾਦ ਲੈਂਦੇ ਹਨ ਗਰਮਾ-ਗਰਮ ਗਾਜਰ ਦਾ ਹਲਵਾ, ਗੁਲਾਬ ਜੁਮਾਨ ਅਤੇ ਤਿਲ ਦੀ ਗੱਜਕ ਠੰਢ ’ਚ ਹੋਰ ਵੀ ਸੁਆਦਲੇ ਲੱਗਦੇ ਹਨ ਇਹ ਖਾਣ-ਪੀਣ ਦਾ ਮੌਸਮ ਹੈ ਹਰ ਚੀਜ਼ ਦਾ ਸਵਾਦ ਠੰਢ ’ਚ ਦੁੱਗਣਾ ਹੋ ਜਾਂਦਾ ਹੈ। ਸਰਦੀ ਜਿਵੇਂ ਖਾਣ ਦੇ ਆਨੰਦ ਨੂੰ ਵਧਾਉਣ ਲਈ ਹੀ ਆਉਂਦੀ ਹੈ ਸ਼ਾਮ ਦੇ ਸਮੇਂ ਪਿੰਡਾਂ ’ਚ ਧੂਣੀ ਬਾਲਣ ਦਾ ਰਿਵਾਜ਼ ਵੀ ਇਸ ਨੂੰ ਹੋਰ ਖਾਸ ਬਣਾ ਦਿੰਦਾ ਹੈ ਲੋਕ ਆਪਣੇ-ਆਪਣੇ ਘਰਾਂ ਦੇ ਬਾਹਰ ਲੱਕੜਾਂ ਬਾਲ ਕੇ ਇੱਕ ਥਾਂ ਬੈਠਦੇ ਹਨ ਅਤੇ ਠੰਢੀ ਹਵਾ ’ਚ ਅੱਗ ਦੇ ਨਿੱਘ ਦਾ ਅਨੰਦ ਲੈਂਦੇ ਹਨ ਅੱਗ ਦੇ ਚਾਰੇ ਪਾਸੇ ਬੈਠੇ ਲੋਕ ਆਪਣੇ ਦਿਨ ਭਰ ਦੀਆਂ ਗੱਲਾਂ, ਹਾਸਾ ਮਜ਼ਾਕ ਅਤੇ ਗਾਣੇ ਗਾਉਂਦੇ ਹਨ ਅੰਗੀਠੀ ਦੀਆਂ ਲਾਟਾਂ ਜਿਵੇਂ ਹਰ ਕਿਸੇ ਦੇ ਦਿਲ ਨੂੰ ਨਿੱਘ ਦੇਣ ਦਾ ਕੰਮ ਕਰਦੀਆਂ ਹਨ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ