Manu Bhaker: ਭਾਰਤ ਦੀ ਸ਼ੁਰੂਆਤ

Manu Bhaker

Olympics 2024 medals: ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਏਅਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਮਗਾ ਹਾਸਲ ਕਰਕੇ ਤਮਗਾ ਸੂਚੀ ’ਚ ਭਾਰਤ ਦਾ ਨਾਂਅ ਲਿਖਾ ਦਿੱਤਾ ਹੈ ਪੈਰਿਸ ਓਲੰਪਿਕ ’ਚ ਇਹ ਪ੍ਰਾਪਤੀ ਇਸ ਕਰਕੇ ਵੀ ਸਲਾਹੁਣਯੋਗ ਬਣ ਗਈ ਹੈ ਕਿ ਤਮਗਿਆਂ ਦੀ ਸ਼ੁਰੂਆਤ ਕਿਸੇ ਮਹਿਲਾ ਵੱਲੋਂ ਕੀਤੀ ਗਈ ਭਾਵੇਂ ਬਾਕੀ ਖਿਡਾਰੀਆਂ ਦਾ ਪ੍ਰਦਰਸ਼ਨ ਅਜੇ ਸਾਹਮਣੇ ਆਉਣਾ ਹੈ ਤੇ ਉਮੀਦ ਹੈ ਪੁਰਸ਼ ਖਿਡਾਰੀ ਵੀ ਚੰਗਾ ਪ੍ਰਦਰਸ਼ਨ ਕਰਨਗੇ ਪਰ ਦੇਸ਼ ਅੰਦਰ ਖੇਡਾਂ ਦੀ ਸਥਿਤੀ ਤੇ ਔਰਤਾਂ ਦੀ ਭੂਮਿਕਾ ਦੇ ਪ੍ਰਸੰਗ ’ਚ ਮਨੂੰ ਭਾਕਰ ਦੀ ਪ੍ਰਾਪਤੀ ਨਵੀਂ ਸੋਚ ਨੂੰ ਅਪਣਾਉਣ ਤੇ ਖੇਡ ਢਾਂਚੇ ’ਚ ਮਹਿਲਾਵਾਂ ਦੀ ਸ਼ਮੂਲੀਅਤ ਵਧਾਉਣ ਦਾ ਸੰਦੇਸ਼ ਜ਼ਰੂਰ ਦੇ ਰਹੀ ਹੈ ਅੱਜ ਵੀ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦਾ ਖੇਡਾਂ ਪ੍ਰਤੀ ਰੁਝਾਨ ਘੱਟ ਹੈ ਮਾਪੇ ਕੁੜੀਆਂ ਨੂੰ ਖੇਡਾਂ ਦਾ ਖੇਤਰ ਚੁਣਨ ਵੇਲੇ ਕਾਫੀ ਸੋਚ-ਵਿਚਾਰ ਕਰਦੇ ਹਨ। Manu Bhaker

Read This : IND vs SL: ਭਾਰਤ Vs ਸ਼੍ਰੀਲੰਕਾ ਦੂਜਾ ਟੀ20: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ, ਗਿੱਲ ਦੀ ਜਗ੍ਹਾ ਸੈਮਸਨ ਨੂੰ ਮੌਕਾ

ਜੇਕਰ ਲੜਕੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਖੇਡ ਪ੍ਰਬੰਧਾਂ ’ਚ ਸੁਧਾਰ ਹੋਵੇ ਤਾਂ ਤਮਗਿਆਂ ਦੀ ਗਿਣਤੀ ’ਚ ਵਾਧਾ ਹੋਣਾ ਤੈਅ ਹੈ ਚੰਗੀ ਗੱਲ ਹੈ ਕਿ ਇਸ ਵਾਰ 117 ਭਾਰਤੀ ਖਿਡਾਰੀਆਂ ’ਚ 47 ਮਹਿਲਾਵਾਂ ਹਨ ਜੋ ਕਰੀਬ 40 ਫੀਸਦੀ ਬਣਦੀਆਂ ਹਨ ਭਾਵੇਂ ਭਾਰਤੀ ਔਰਤਾਂ ਨੇ 1952 ’ਚ ਓਲੰਪਿਕ ਖੇਡਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਪੁਰਸ਼ਾਂ ਮੁਕਾਬਲੇ ਔਰਤਾਂ ਦੀ ਗਿਣਤੀ ਘੱਟ ਹੀ ਰਹੀ ਹੈ ਦਰਅਸਲ ਚੀਨ ਤੇ ਅਮਰੀਕਾ ਵਰਗੇ ਮੁਲਕ ਜੋ ਹਰ ਸਾਲ ਹੀ ਪਹਿਲੇ ਦੂਜੇ ਸਥਾਨ ’ਤੇ ਰਹਿੰਦੇ ਹਨ ਉਹਨਾਂ ਦੀਆਂ ਪ੍ਰਾਪਤੀਆਂ ਮਹਿਲਾਵਾਂ ਦੇ ਸਿਰ ’ਤੇ ਹਨ ਪਹਿਲਾਂ ਵੀ ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਓਲੰਪਿਕ ’ਚ ਦੇਸ਼ ਦੀ ਝੋਲੀ ਇੱਕੋ-ਇੱਕ ਮੈਡਲ ਪਾਉਣ ਵਾਲੀ ਵੀ ਮਹਿਲਾ (ਕਰਣਮ ਮੱਲੇਸ਼ਵਰੀ) ਹੀ ਸੀ ਖੇਡ ਪ੍ਰਬੰਧ ਜਿੰਨੇ ਮਜ਼ਬੂਤ ਤੇ ਸਾਫ-ਸੁਥਰੇ ਹੋਣਗੇ ਓਨੀਆਂ ਹੀ ਪ੍ਰਾਪਤੀਆਂ ਵੱਧ ਹੋਣਗੀਆਂ। Manu Bhaker