ਉਚੀ ਛਾਲ ਤੋਂ ਪਹਿਲਾਂ ਹਟਣਾ ਪੈਂਦਾ ਹੈ ਦੋ ਕਦਮ ਪਿੱਛੇ: ਸ਼ਿਵਰਾਜ

Before High Jump, Shrunk Two Steps Backward, Shivraj

ਮੱਧ ਪ੍ਰਦੇਸ਼ ‘ਚ ਸੱਤਾ ਬਦਲਾਅ ਤੋਂ ਬਾਅਦ ਆਇਆ ਬਿਆਨ

ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਵਿੱਚ ਪਿੱਛਲੇ ਦਿਨਾਂ ‘ਚ ਸੱਤਾ ਵਿੱਚ ਬਦਲਾਅ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਇਹ ਕਹਿ ਕੇ ਰਾਜਨੀਤੀ ਗਲਿਆਰਿਆਂ ‘ਚ ਹਲਚਲ ਪੈਦਾ ਕਰ ਦਿੱਤਾ ਕਿ ਲੰਬੀ ਦੌੜ ਜਾਂ ਉਚੀ ਛਾਲ ਤੋਂ ਪਹਿਲਾਂ ਦੋ ਕਦਮ ਪਿੱਛੇ ਹਟਣਾ ਪੈਂਦਾ ਹੈ। ਸ੍ਰੀ ਚੌਹਾਨ ਨੇ ਟਵੀਟ ਕਰਕੇ ਕਿਹਾ ਕਿ ਹਰ ਇੱਕ ਲੰਮੀ ਦੌੜ ਜਾਂ ਫਿਰ ਉਚੀ ਛਾਲ ਤੋਂ ਪਹਿਲਾਂ ਦੋ ਕਦਮ ਪਿੱਛੇ ਹਟਣਾ ਪੈਂਦਾ ਹੈ।

ਇਸ ਤੋਂ ਪਹਿਲਾਂ ਕੱਲ੍ਹ ਸ੍ਰੀ ਚੌਹਾਨ ਨੇ ਆਪਣੇ ਨਿਵਾਸ ਸਥਾਨ ‘ਤੇ ਆਪਣੇ ਚੋਣ ਖੇਤਰ ਬੁਧਨੀ ਦੇ ਸੈਂਕੜੇ ਲੋਕਾਂ ਨਾਲ ਮੁਲਾਕਾਤ ਕੀਤੀ ਸੀ। ਇਸ ਪ੍ਰੋਗਰਾਮ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ੍ਰੀ ਚੌਹਾਨ ਬੁਧਨੀ ਦੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੱਧ ਪ੍ਰਦੇਸ਼ ‘ਚ ‘ਟਾਈਗਰ’ ਅਜੇ ਜਿੰਦਾ ਹੈ। ਉਹਨਾਂ ਦੇ ਇਸ ਬਿਆਨ ਦੇ ਵੀ ਕਈ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਹਨ।

ਇਸੇ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਨਿਵਾਸ ਵਾਪਸ ਜਾਣ ‘ਚ ਪੰਜ ਸਾਲ ਵੀ ਨਾ ਲੱਗਣ। ਸ੍ਰੀ ਚੌਹਾਨ ਪ੍ਰਦੇਸ਼ ‘ਚ ਪਿਛਲੇ 13 ਸਾਲ ਤੋਂ ਮੁੱਖ ਮੰਤਰੀ ਸਨ। ਹਾਲ ਹੀ ਵਿੱਚ ਕਾਂਗਰਸ ਦੀ ਪ੍ਰਦੇਸ਼ ‘ਚ ਸੱਤਾ ‘ਚ ਵਾਪਸੀ ਤੋਂ ਬਾਅਦ ਕਮਲਨਾਥ ਨੇ ਨਵੇਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here