ਮੁੱਖ ਮੰਤਰੀ ਦੀ ਤਪਾ ਆਮਦ ਤੋਂ ਪਹਿਲਾਂ ਕੱਚੇ ਅਧਿਆਪਕ ਯੂਨੀਅਨ ਦਾ ਆਗੂ ਸਮਰਜੀਤ ਚੜ੍ਹਿਆ ਪਾਣੀ ਦੀ ਟੈਂਕੀ ‘ਤੇ

ਮੁੱਖ ਮੰਤਰੀ ਦੀ ਤਪਾ ਆਮਦ ਤੋਂ ਪਹਿਲਾਂ ਕੱਚੇ ਅਧਿਆਪਕ ਯੂਨੀਅਨ ਦਾ ਆਗੂ ਸਮਰਜੀਤ ਚੜ੍ਹਿਆ ਪਾਣੀ ਦੀ ਟੈਂਕੀ ‘ਤੇ

ਤਪਾ (ਸੁਰਿੰਦਰ ਮਿੱਤਲ਼) ਅੱਜ ਤਪਾ ਵਿਖੇ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਦਾ ਪਤਾ ਲੱਗਦਿਆਂ ਹੀ ਜ਼ਿਲਾਂ ਬਰਨਾਲਾ ਦੇ ਕੱਚੇ ਅਧਿਆਪਕ ਯੂਨੀਅਨ ਦੇ ਆਗੂ ਅਤੇ ਚੁਪ ਚੁਪੀਤੇ ਤਪਾ ਵਿਖੇ ਪਹੁੰਚ ਗਏ ਅਤੇ ਉਹਨਾਂ ਚੋਂ ਇੱਕ ਅਧਿਆਪਕ ਸਮਰਜੀਤ ਸਿੰਘ ਮਾਨਸਾ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਦੀ ਸ਼ਿਖਰ ਤੇ ਚੜ੍ਹ ਗਿਆ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਇਸ ਮੌਕੇ ਯੂਨੀਅਨ ਦੇ ਆਗੂ ਗੁਰਜੀਤ ਸਿੰਘ ਉਗੋਕੇ ਅਤੇ ਕਰਮਜੀਤ ਸਿੰਘ ਫਰੀਦਕੋਟ ਨੇ ਦੱਸਿਆ ਕਿ ਉਹਨਾਂ ਦੀ ਮੰਗ ਹੈ ਕੇ ਉਹਨਾਂ ਦੀ ਜਲਦੀ ਤੋਂ ਜਲਦੀ ਪੈਨਲ ਮੀਟਿੰਗ ਕਰਵਾਈ ਜਾਵੇ।ਉਹਨਾਂ ਸਰਕਾਰ ਤੋਂ ਮੰਗ ਕੀਤੀ ਗਈ ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕੀਤਾ ਜਾਵੇ।

ਇਸ ਮੌਕੇ ਹਨਾਂ ਸੱਚ ਕਹੂੰ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ 2003 ਤੋਂ ਹੁਣ ਤੱਕ ਪੰਜ ,ਛੇ ਹਜਾਰ ਰੁਪਏ ਮਹੀਨਾ ਤੇ ਕੰਮ ਕਰ ਰਹੇ ਹਨ ਬਰਾਬਰ ਕੰਮ ਬਰਾਬਰ ਤਨਖ਼ਾਹ ਲਈ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਪਰ ਸਾਡੀ ਮੰਗ ਤੇ ਕਿਸੇ ਵੀ ਸਰਕਾਰ ਨੇ ਨਰਮ ਰੁੱਖ ਨਹੀਂ ਦਿਖਾਇਆ। ਉਹਨਾਂ ਦੱਸਿਆ ਕਿ ਸੰਨ 2016 ਚ ਮੌਕੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਬ ਪੱਧਰੀ ਧਰਨੇ ਚ ਮੁਹਾਲੀ ਵਿਖੇ ਪਹੁੰਚ ਕੇ ਸਾਡੇ ਆਗੂਆਂ ਨੂੰ ਮਿਠਾਈ ਖਵਾਈ ਅਤੇ ਸਭ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਜਿਸ ਤੇ ਅਸੀਂ ਭਰੋਸਾ ਕਰਕੇ ਧਰਨਾ ਚੁੱਕ ਦਿੱਤਾ ਪਰ ਸਰਕਾਰ ਵਲੋਂ ਇੱਕ ਵੀ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਗਿਆ ।

ਉਸੇ ਤਰਾਂ ਮੁੱਖ ਮੰਤਰੀ ਚੰਨੀ ਨੇ ਵੀ ਐਲਾਨ ਤਾਂ ਕਰ ਦਿੱਤੇ ਪਰ ਹਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਦੋਂ ਤੱਕ ਪੰਜਾਬ ਸਰਕਾਰ ਨੂੰ ਹਰ ਸਮਾਗਮ ਮੌਕੇ ਹਰ ਜਗ੍ਹਾ ਘੇਰ ਕੇ ਇਸਦਾ ਵਿਰੋਧ ਕੀਤਾ ਜਵੇਗਾ। ਇਸ ਮੌਕੇ ਸੁਖਵਿੰਦਰ ਕੌਰ,ਵੀਰਪਾਲ ਕੌਰ ਮਨਜੀਤ ਕੌਰ, ਖੁਸ਼ਹਾਲ ਕੌਰ,ਅਮਰਜੀਤ ਕੌਰ,ਕਿਰਨ ਕੌਰ,ਸੁਖਦੀਪ ਕੌਰ,ਊਸ਼ਾ ਰਾਣੀ, ਡਿੰਪਲ ਰਾਣੀ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ