ਦੀਵਾਲੀ ਤੋਂ ਪਹਿਲਾਂ ਨਾਭਾ ’ਚ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ

Firecrackers
ਨਾਭਾ ਦੇ ਰਿਹਾਇਸ਼ੀ ਇਲਾਕੇ ਲਾਗਿਉ ਪਟਾਕਿਆਂ ਦਾ ਵੱਡਾ ਜਖੀਰਾ ਬਰਾਮਦ ਕਰਦੇ ਐਸ.ਡੀ.ਐਮ. ਤਰਸੇਮ ਚੰਦ ਅਤੇ ਪੁਲਿਸ ਅਧਿਕਾਰੀ। (ਤਸਵੀਰ ਸ਼ਰਮਾ)

ਐਸਡੀਐਮ ਅਤੇ ਨਾਭਾ ਪੁਲਿਸ ਵੱਲੋਂ ਕੀਤੀ ਗਈ ਛਾਪਾਮਾਰੀ ਦੌਰਾਨ ਬਰਾਮਦ ਹੋਇਆ ਪਟਾਖਿਆਂ ਦਾ ਜਖੀਰਾ (Firecrackers)

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੇ ਐਸ.ਡੀ.ਐਮ ਅਤੇ ਨਾਭਾ ਕੋਤਵਾਲੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਛਾਪੇਮਾਰੀ ਦੌਰਾਨ ਪਟਾਕਿਆਂ ਦੇ ਇੱਕ ਵੱਡੇ ਵਪਾਰੀ ਦੇ ਗੁਦਾਮ ਤੋਂ ਪਟਾਕਿਆਂ (Firecrackers) ਦਾ ਇੱਕ ਵੱਡਾ ਜਖੀਰਾ ਬਰਾਮਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਟਾਕਿਆਂ ਦਾ ਇਹ ਵੱਡਾ ਜਖੀਰਾ ਨਾਭਾ ਸ਼ਹਿਰ ਦੇ ਰਿਹਾਇਸ਼ੀ ਖੇਤਰ ਨਾਲ ਜੁੜੇ ਅਤਿ ਰੁੱਝੇ ਇਲਾਕੇ ਚੋਂ ਬਰਾਮਦ ਕੀਤਾ ਗਿਆ ਹੈ ਜਿੱਥੇ ਐਬੂਲੈਂਸ ਜਾਂ ਫਾਇਰ ਬਿ੍ਰਗੇਡ ਦੀ ਗੱਡੀ ਤੱਕ ਨਹੀਂ ਪੁੱਜ ਸਕਦੀ। ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਆਇਆ ਕਿ ਪਟਾਖਿਆਂ ਦੇ ਵਪਾਰੀਆਂ ਖਿਲਾਫ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਨ ’ਤੇ ਪੁਖਤਾ ਕਾਰਵਾਈ ਕੀਤੀ ਗਈ ਹੋਵੇ। ਮੌਕੇ ’ਤੇ ਮੌਜੂਦ ਸੰਬੰਧਤ ਵਪਾਰੀ ਅਤੇ ਉਸਦੇ ਪੁੱਤਰ ਨੇ ਅੱਖਾਂ ਚੁਰਾਉਦੇ ਹੋਏ ਮੰਨਿਆ ਕਿ ਪਟਾਖਿਆਂ ਦੇ ਇਸ ਵੱਡੇ ਜਖੀਰੇ ਸੰਬੰਧੀ ਉਨ੍ਹਾਂ ਕੋਲ ਮੌਕੇ ’ਤੇ ਕੋਈ ਲਾਇਸੈਂਸ ਨਹੀਂ ਹੈ।

ਵਪਾਰੀ ਦੇ ਲੜਕੇ ਨੇ ਕਿਹਾ ਕਿ ਲਾਇਸੈਂਸ ਲੈਣ ਵਾਲੀ ਫਾਈਲ ਤਿਆਰ ਸੀ ਪ੍ਰੰਤੂ ਇੱਕ ਛੋਟੀ ਜਿਹੀ ਦਿੱਕਤ ਕਰਨ ਉਹ ਲਾਇਸੈਂਸ ਅਪਲਾਈ ਨਹੀਂ ਕਰ ਸਕਿਆ। ਦਿਲਚਸਪ ਹੈ ਕਿ ਸਰਕਾਰੀ ਅਧਿਕਾਰੀਆਂ ਦੀ ਟੀਮਾਂ ਨੂੰ ਭਾਵਨਾਤਮਕ ਬਲੈਕਮੇਲ ਕਰਦਿਆਂ ਸੰਬੰਧਤ ਵਪਾਰੀ ਦਾ ਪੁੱਤਰ ਥਾਈਂ ਖੁਦਕੁਸ਼ੀ ਦੀ ਧਮਕੀ ਦੇਣ ਲੱਗਾ ਪਰੰਤੂ ਸਰਕਾਰੀ ਅਧਿਕਾਰੀ ਟੱਸ ਤੋਂ ਮੱਸ ਨਾ ਹੋਏ। ਮੌਕੇ ਤੋਂ ਬਰਾਮਦ ਪਟਾਖਿਆਂ ਦੀ ਭਰੀ ਇੱਕ ਗੱਡੀ ਦੇ ਡਰਾਈਵਰ ਨੇ ਮੰਨਿਆ ਕਿ ਉਹ ਇਹ ਪਟਾਕੇ ਨਾਭਾ ਦੇ ਇਸੇ ਵਪਾਰੀ ਦੇ ਕਹਿਣ ’ਤੇ ਲੱਦ ਕੇ ਲਿਆਇਆ ਹੈ।

Firecrackers

ਇਹ ਵੀ ਪੜ੍ਹੋ : ਪੀ.ਆਰ.ਟੀ.ਸੀ ਨੇ ਦਿੱਤਾ ਦੀਵਾਲਾ ਦਾ ਤੋਹਫਾ, ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ

ਪੁਸ਼ਟੀ ਕਰਦਿਆਂ ਨਾਭਾ ਦੇ ਹੋਣਹਾਰ ਐਸਡੀਐਮ ਤਰਸੇਮ ਚੰਦ ਨੇ ਦੱਸਿਆ ਕਿ ਇਸ ਵਪਾਰੀ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਪਟਾਕਿਆਂ ਦੇ ਇਕੱਤਰ ਕੀਤੇ ਵੱਡੇ ਜਖੀਰੇ ਦੀ ਸੂਚਨਾ ਮਿਲਦਿਆਂ ਹੀ ਨਾਭਾ ਕੋਤਵਾਲੀ ਪ੍ਰਮੁੱਖ ਐਸਆਈ ਗੁਰਪ੍ਰੀਤ ਸਮਰਾਓ ਅਤੇ ਪੁਲਿਸ ਪਾਰਟੀ ਨਾਲ ਛਾਪਾਮਾਰੀ ਕੀਤੀ ਗਈ ਅਤੇ ਪਟਾਖਿਆਂ ਦਾ ਵੱਡਾ ਜਖੀਰਾ ਬਰਾਮਦ ਕੀਤਾ ਗਿਆ। (Firecrackers)

ਉਨ੍ਹਾਂ ਦੱਸਿਆ ਕਿ ਸੰਬੰਧਤ ਵਪਾਰੀ ਪਟਾਖਿਆਂ ਦੇ ਇਸ ਵੱਡੇ ਜਖੀਰੇ ਸੰਬੰਧੀ ਕੋਈ ਕਾਨੂੰਨੀ ਦਸਤਾਵੇਜ ਨਾ ਦਿਖਾ ਸਕਿਆ ਜਿਸ ਕਾਰਨ ਉਸਦੇ ਮਾਲ ਨੂੰ ਸਰਕਾਰੀ ਕਬਜ਼ੇ ਵਿੱਚ ਲੈ ਕੇ ਉਸ ਖਿਲਾਫ ਯੋਗ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਮੌਜੂਦ ਰਹੇ ਨਾਭਾ ਕੋਤਵਾਲੀ ਪੁਲਿਸ ਥਾਣਾ ਇੰਚਾਰਜ ਐਸਆਈ ਗੁਰਪ੍ਰੀਤ ਸਮਰਾਓ ਨੇ ਦੱਸਿਆ ਕਿ ਸੰਬੰਧਤ ਵਪਾਰੀ ਪੁਲਿਸ ਪਾਰਟੀ ਨੂੰ ਪਟਾਖਿਆਂ ਸਬੰਧੀ ਕੋਈ ਕਾਨੂੰਨੀ ਦਸਤਾਵੇਜ ਨਾ ਦਿਖਾ ਸਕਿਆ ਹੈ ਜਿਸ ਕਾਰਨ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਉਸਦੇ ਪਟਾਖਿਆਂ ਦੇ ਜਖੀਰੇ ਨੂੰ ਸਰਕਾਰੀ ਕਬਜ਼ੇ ਵਿੱਚ ਲੈ ਕੇ ਸਰਕਾਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

LEAVE A REPLY

Please enter your comment!
Please enter your name here