ਚੁਕੰਦਰ (Beetroot juice) ਆਪਣੇ ਗੂੜ੍ਹੇ ਲਾਲ ਰੰਗ ਅਤੇ ਪੌਸ਼ਟਿਕਤਾ ਲਈ ਜਾਣਿਆ ਜਾਂਦਾ ਹੈ। ਇਸ ’ਚ ਮੌਜੂਦ ਪੋਸ਼ਕ ਤੱਤਾਂ ਦੀ ਵਜ੍ਹਾ ਨਾਲ ਇਸ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਉਂਜ ਤਾਂ ਇਸ ਨੂੰ ਸਲਾਦ ਵਾਂਗ ਖਾ ਸਕਦੇ ਹਾਂ, ਪਰ ਤੁਸੀਂ ਚਾਹੋ, ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ। ਰੋਜ਼ ਚੁਕੰਦਰ ਦਾ ਜੂਸ ਪੀਣਾ ਤੁਹਾਡੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ’ਚ ਮੱਦਦ ਕਰਦਾ ਹੈ। ਆਓ! ਅੱਜ ਅਸੀਂ ਜਾਣਦੇ ਹਾਂ ਕਿ ਚੁਕੰਦਰ ਦਾ ਜੂਸ ਪੀਣ ਦੇ ਕੀ ਫਾਇਦੇ ਹਨ।
ਬਲੱਡ ਪ੍ਰੈਸ਼ਰ ਕੰਟਰੋਲ: | Beetroot juice
ਚੁਕੰਦਰ ’ਚ ਨਾਈਟੇ੍ਰਟਸ ਹੁੰਦੇ ਹਨ, ਜੋ ਸਾਡੇ ਸਰੀਰ ’ਚ ਨਾਈਟ੍ਰਿਕ ਆਕਸਾਈਡ ’ਚ ਬਦਲਦੇ ਹਨ ਅਤੇ ਬਲੱਡ ਵੇਸਲਸ ਨੂੰ ਫੈਲਾਉਂਦੇ ਹਨ। ਇਸ ਨਾਲ ਬਲੱਡ ਫਲੋ ਬਿਹਤਰ ਹੁੰਦਾ ਹੈ ਤੇ ਬੀਪੀ ਵੀ ਕੰਟਰੋਲ ਰਹਿੰਦਾ ਹੈ। ਇਸ ਲਈ ਹਾਈਪਰਟੈਨਸ਼ਨ ਦੇ ਮਰੀਜ਼ਾਂ ਲਈ ਚੁਕੰਦਰ ਦਾ ਜੂਸ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ। (Beetroot juice)
ਅਨੀਮੀਆ ਤੋਂ ਬਚਾਅ:
ਚੁਕੰਦਰ ’ਚ ਆਇਰਨ ਪਾਇਆ ਜਾਂਦਾ ਹੈ, ਜੋ ਲਾਲ ਖੂਨ ਕੋਸ਼ਿਕਾਵਾਂ ਬਣਾਉਣ ’ਚ ਮੱਦਦ ਕਰਦਾ ਹੈ। ਆਇਰਨ ਹੀਮੋਗਲੋਬਿਨ ਬਣਾਉਂਦਾ ਹੈ, ਜਿਸ ਦੀ ਮੱਦਦ ਨਾਲ ਰੈੱਡ ਬਲੱਡ ਸੈੱਲਸ ਸਰੀਰ ਦੇ ਵੱਖ-ਵੱਖ ਹਿੱਸਿਆਂ ਤੱਕ ਆਕਸੀਜ਼ਨ ਲੈ ਕੇ ਜਾਂਦੇ ਹਨ, ਪਰ ਆਇਰਨ ਦੀ ਕਮੀ ਦੀ ਵਜ੍ਹਾ ਨਾਲ ਹੀਮੋਗਲੋਬਿਨ ਘੱਟ ਹੋਣ ਲੱਗਦਾ ਹੈ ਤੇ ਅਨੀਮੀਆ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ’ਚ ਚੁਕੰਦਰ ਦਾ ਜੂਸ ਪੀਣ ਨਾਲ ਸਰੀਰ ’ਚ ਆਇਰਨ ਦੀ ਕਮੀ ਨਹੀਂ ਹੁੰਦੀ ਅਤੇ ਅਨੀਮੀਆ ਤੋਂ ਬਚਾਅ ਹੁੰਦਾ ਹੈ।
ਕੋਲੈਸਟਰੋਲ ਹੋਵੇਗਾ ਘੱਟ:
ਚੁਕੰਦਰ ਦੇ ਜੂਸ ’ਚ ਫਾਈਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ, ਜੋ ਬੈਡ ਕੋਲੈਸਟਰੋਲ ਨੂੰ ਘੱਟ ਕਰਨ ’ਚ ਕਾਫੀ ਮੱਦਦ ਕਰਦੇ ਹਨ। ਬੈਡ ਕੋਲੈਸਟਰੋਲ ਘੱਟ ਹੋਣ ਨਾਲ ਆਰਟਰੀਜ਼ ਬਲਾੱਕ ਹੋਣ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਨਾਲ ਹੀ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ। ਇਸ ਲਈ ਚੁਕੰਦਰ ਦਾ ਜੂਸ ਪੀਣ ਨਾਲ ਕਾਰਡੀਓਵੈਸਕੁਲਰ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਲੀਵਰ ਲਈ ਫਾਇਦੇਮੰਦ:
ਚੁਕੰਦਰ ਦਾ ਜੂਸ ਲੀਵਰ ਨੂੰ ਆਕਸੀਡੇਟਿਵ ਡੈਮੇਜ ਤੋਂ ਬਚਾਉਂਦਾ ਹੈ, ਜਿਸ ਨਾਲ ਸੋਜ ਘੱਟ ਹੁੰਦੀ ਹੈ। ਨਾਲ ਹੀ, ਇਹ ਡਿਟਾਕਸ ਕਰਨ ’ਚ ਵੀ ਮੱਦਦ ਕਰਦਾ ਹੈ। ਇਸ ਲਈ ਚੁਕੰਦਰ ਦਾ ਜੂਸ ਪੀਣ ਨਾਲ ਲੀਵਰ ਡੈਮੇਜ ਦਾ ਖਤਰਾ ਵੀ ਕਾਫੀ ਘੱਟ ਹੋ ਜਾਂਦਾ ਹੈ।
ਵਜ਼ਨ ਘੱਟ ਕਰਨ ’ਚ ਮੱਦਦ:
ਚੁਕੰਦਰ ਦੇ ਜੂਸ ’ਚ ਕੈਲੋਰੀ ਕਾਫੀ ਘੱਟ ਹੁੰਦੀ ਹੈ ਤੇ ਫੈਟਸ ਵੀ ਨਹੀਂ ਹੁੰਦੀ। ਇਸ ਲਈ ਇਸ ਨੂੰ ਪੀਣ ਨਾਲ ਹੈਲਦੀ ਵਜ਼ਨ ਮੈਂਟੇਨ ਕਰਨ ’ਚ ਕਾਫੀ ਮੱਦਦ ਮਿਲਦੀ ਹੈ।
ਸੋਜ ਘੱਟ ਹੋਵੇਗੀ:
ਚੁਕੰਦਰ ਦੇ ਜੂਸ ’ਚ ਐਂਟੀ-ਇਨਫਲੇਮੈਂਟਰੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਦੀ ਸੋਜ ਘੱਟ ਹੁੰਦੀ ਹੈ। ਇਸ ਨੂੰ ਪੀਣ ਲਾਲ ਇਨਫਲੇਮੈਂਟਰੀ ਡਿਜ਼ੀਜ਼ ਨਾਲ ਲੜਨ ’ਚ ਕਾਫੀ ਮੱਦਦ ਮਿਲਦੀ ਹੈ।
Also Read : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੈਸਲਾ