ਮਧੂਮੱਖੀ ਪਾਲਣ ਨੇ ਬਦਲੀ ਕਿਸਾਨ ਜੋੜੇ ਦੀ ਕਿਸਮਤ, ਲੱਖਾਂ ਦੀ ਕਰ ਰਹੇ ਹਨ ਕਮਾਈ

10 ਤਰ੍ਹਾਂ ਦੇ ਸ਼ਹਿਦ ਨਾਲ 50 ਲੱਖ ਰੁਪਏ ਦੀ ਆਮਦਨ ਲੈ ਰਿਹਾ ਫੋਗਾਟ ਪਰਿਵਾਰ

ਨੌਕਰੀ ਦੀ ਭਾਲ ’ਚ ਭਟਕਦੇ ਨੌਜਵਾਨਾਂ ਨੂੰ ਦਿਖਾਇਆ ਨਵਾਂ ਰਾਹ

(ਸੱਚ ਕਹੂੰ ਨਿਊਜ਼) | ਝੱਜਰ ਲੋਕਾਂ ਨੂੰ ਅੱਜ ਰਿਵਾਇਤੀ ਖੇਤੀ ’ਚ ਕੋਈ ਖਾਸ ਭਵਿੱਖ ਨਜ਼ਰ ਨਹੀਂ ਆ ਰਿਹਾ ਹੈ ਇਸ ਲਈ ਬਹੁਤ ਸਾਰੇ ਕਿਸਾਨ ਪਰਿਵਾਰ ਖੇਤੀ ਛੱਡ ਕੇ ਦੂਜੇ ਰੁਜ਼ਗਾਰ ਲੱਭ ਰਹੇ ਹਨ ਪਰ ਉੱਥੇ ਕੁਝ ਅਜਿਹੇ ਕਿਸਾਨ ਵੀ ਹਨ, ਜਿਨ੍ਹਾਂ ਨੇ ਖੇਤੀ ਨਾਲ ਜੁੜੇ ਦੂਜੇ ਬਦਲਾਂ?’ਚ ਸਫ਼ਲਤਾ ਹਾਸਲ ਕੀਤੀ ਹੈ ਇਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਦੇਸ਼ ਦੇ ਬਾਕੀ ਖੇਤਰਾਂ ’ਚ ਲਗਾਤਾਰ ਬਦਲਾਅ ਹੋ ਰਹੇ ਹਨ ਤਾਂ ਖੇਤੀ ਖੇਤਰ ਕਿਉਂ ਪਿੱਛੇ ਰਹੇ!

ਖੇਤੀ ਨੂੰ ਵੀ ਆਧੁਨਿਕ ਸਮੇਂ ਦੇ ਹਿਸਾਬ ਨਾਲ ਵਿਕਸਿਤ ਕਰਨਾ ਹੋਵੇਗਾ, ਫਿਰ ਹੀ ਕਿਸਾਨਾਂ ਨੂੰ ਇਸ ਵਿਚ ਸਫਲਤਾ ਮਿਲੇਗੀ
ਇਸ ਲਈ, ਤਰੱਕੀਸ਼ੀਲ ਕਿਸਾਨ ਹੁਣ ਸਿਰਫ਼ ਆਮ ਖੇਤੀ ਨਾ ਕਰਕੇ, ਹੋਰ ਬਦਲ ਜਿਵੇਂ ਮਧੂਮੱਖੀ ਪਾਲਣ ਵਰਗੇ ਕੰਮ ਵੀ ਕਰ ਰਹੇ ਹਨ ਇਸ ਨਾਲ ਉਨ੍ਹਾਂ ਨੂੰ ਨਾ ਸਿਰਫ਼ ਚੰਗੀ ਕਮਾਈ ਹੋ ਰਹੀ ਹੈ ਸਗੋਂ ਉਹ ਆਤਮ-ਨਿਰਭਰ ਵੀ ਬਣ ਰਹੇ ਹਨ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਆਤਮ-ਨਿਰਭਰ ਕਿਸਾਨ ਨਾਲ ਮਿਲਵਾ ਰਹੇ ਹਾਂ, ਜੋ ਮਧੂਮੱਖੀ ਪਾਲਣ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ ਤੇ ਦੂਜੇ ਕਿਸਾਨਾਂ?ਨੂੰ ਵੀ ਇਸ ਨਾਲ ਜੋੜ ਰਹੇ ਹਨ

ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ’ਚ ਝੱਜਰ ਦੇ ਰਹਿਣ ਵਾਲੇ ਜਗਪਾਲ ਸਿੰਘ ਫੋਗਾਟ ਅਤੇ ਉਨ੍ਹਾਂ ਦੀ ਪਤਨੀ ਮੁਕੇਸ਼ ਦੇਵੀ ਦੀ ਸੂਬੇ ਦੇ ਸਰਵਸ੍ਰੇਸ਼ਠ ਮਧੂਮੱਖੀ ਪਾਲਕ ਦੇ ਤੌਰ ’ਤੇ ਸਨਮਾਨਿਤ ਹੋ ਚੁੱਕੇ ਜਸਪਾਲ ਸਿੰਘ ਫੋਗਾਟ ਨੇ ਸਾਲ 2001 ’ਚ ਮਧੂਮੱਖੀ ਪਾਲਣ ਸ਼ੁਰੂ ਕੀਤਾ ਸੀ ਅੱਜ ਦੇਸ਼ਭਰ ਤੋਂ ਲੋਕ ਉਨ੍ਹਾਂ ਦਾ ਬਣਾਇਆ ਸ਼ਹਿਰ ਖਾ ਰਹੇ ਹਨ ਤੇ ਉਹ ਕਿਸਾਨਾਂ, ਨੌਜਵਾਨਾਂ?ਅਤੇ ਔਰਤਾਂ ਨੂੰ ਮਧੂਮੱਖੀ ਪਾਲਣ ਦੀ ਟੇ੍ਰਨਿੰਗ ਵੀ ਦੇ ਰਹੇ ਹਨ ਫੋਗਾਟ ਨੇ ਦੱਸਿਆ ਕਿ ਉਹ ਕਿਸਾਨ ਪਰਿਵਾਰ ਤੋਂ ਹੀ ਆਉਂਦੇ ਹਨ ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਿੰਡ ’ਚ ਇੱਕ ਸਕੂਲ ਖੋਲ੍ਹਿਆ ਉਨ੍ਹਾਂ ਦਾ ਸਕੂਲ ਦਾ ਕੰਮ ਚੰਗਾ ਚੱਲ ਰਿਹਾ ਸੀ ਪਰ ਕੁਝ ਸਾਲਾਂ ਬਾਅਦ ਉਨ੍ਹਾਂ ਨੂੰ ਲੱੱਗਾ ਕਿ ਉਨ੍ਹਾਂ?ਨੂੰ ਕੁਝ ਹੋਰ ਵੀ ਕਰਨਾ ਚਾਹੀਦਾ ਹੈ ਕੁਝ ਅਜਿਹਾ ਜਿਸ ਨਾਲ ਕਿ ਉਹ ਲੋਕਾਂ ਨੂੰ ਅੱਗੇ ਵਧਣ?ਦਾ ਜਰੀਆ ਦੇ ਸਕਣ

ਉਹ ਦੱਸਦੇ ਹਨ ਕਿ 1997-98 ’ਚ ਇੱਕ ਰਿਸ਼ਤੇਦਾਰ ਜ਼ਰੀਏ ਮੈਨੂੰ ਮਧੁੂਮੱਖੀ ਪਾਲਣ ਬਾਰੇ ਪਤਾ ਲੱਗਾ ਇਸ ਵਿਸ਼ੇ ’ਚ ਮੈਨੂੰ ਰੁਚੀ ਹੋਣ ਲੱਗੀ, ਤਾਂ ਮੈਂ ਇਸ ਬਾਰੇ ਪੜ੍ਹਨਾ ਵੀ ਸ਼ੁਰੂ ਕੀਤਾ ਜਿੰਨਾ ਇਸ ਬਾਰੇ ਜਾਣਿਆ, ਓਨਾ ਹੀ ਇਸ ਨੂੰ ਕਰਨ ਦੀ ਮੇਰੀ ਇੱਛਾ ਮਜ਼ਬੂਤ ਹੋਣ?ਲੱਗੀ ਇਸ ਤਰ੍ਹਾਂ 2001 ’ਚ ਮੈਂ ਮਧੁਮੱਖੀ ਪਾਲਣ ਸ਼ੁਰੂ ਕਰ ਦਿੱਤਾ

30 ਬਕਸਿਆਂ ਤੋਂ ਸ਼ੁਰੂ ਕੀਤਾ ਕੰਮ

ਫੋਗਾਟ ਕਹਿੰਦੇ ਹਨ ਕਿ ਸ਼ੁਰੂ ’ਚ ਉਨ੍ਹਾਂ ਨੇ ਸਿਰਫ਼ 30 ਬਕਸੇ ਖਰੀਦੇ ਅਤੇ ਇਸ ਲਈ ਉਨ੍ਹਾਂ ਨੇ 60 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਉਨ੍ਹਾਂ ਨੇ ਆਪਣੇ ਪਿੰਡ ਕੋਲ ਹੀ ਇੱਕ ਬਾਗ ’ਚ ਇਨ੍ਹਾਂ ਬਕਸਿਆਂ ਨੂੰ ਰੱਖਿਆ ਸ਼ੁਰੂਆਤ ’ਚ, ਉਨ੍ਹਾਂ?ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ, ਉਨ੍ਹਾਂ ਨੇ ਕਿਤੋਂ ਕੋਈ ਰਸਮੀ ਸਿਖਲਾਈ ਨਹੀਂ ਲਈ ਸੀ ਉਦੋਂ ਤੱਕ ਉਨ੍ਹਾਂ ਨੇ ਜੋ ਕੁਝ ਵੀ ਸਿੱਖਿਆ ਸੀ, ਉਹ ਕਿਤਾਬਾਂ ਜਾਂ ਫ਼ਿਰ ਮਧੂਮੱਖੀ ਪਾਲਕਾਂ ਦੇ ਇੱਥੇ ਜਾ ਕੇ ਹੀ ਸਿੱਖਿਆ ਸੀ ਜਦੋਂ ਉਨ੍ਹਾਂ ਨੇ ਖੁਦ ਇਹ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਈ ਵਾਰ ਉਨ੍ਹਾਂ ਨੂੰ ਮਧੂਮੱਖੀਆਂ ਨੇ ਡੰਗਿਆ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਕੋਸ਼ਿਸ਼ ਜਾਰੀ ਰੱਖੀ ਉਹ ਕਹਿੰਦੇ ਹਨ, ਅਜਿਹਾ ਨਹੀਂ ਸੀ ਕਿ ਸਾਨੂੰ ਸ਼ਹਿਦ ਨਹੀਂ ਮਿਲ ਰਿਹਾ ਸੀ

ਹਰ ਹਫ਼ਤੇ ਅਸੀਂ ਇਨ੍ਹਾਂ 30 ਬਕਸਿਆਂ ’ਚੋਂ ਸੱਤ ਤੋਂ ਅੱਠ ਡੱਬੇ ਸ਼ਹਿਰ ਲੈ ਲੈਂਦੇ ਸੀ ਤੇ ਬਜ਼ਾਰ ’ਚ ਵੇਚਦੇ ਸੀ ਇਸ ਕੰਮ ’ਚ ਮੁਨਾਫ਼ਾ ਸ਼ੁਰੂ ਤੋਂ ਹੀ ਦਿਸ ਗਿਆ ਸੀ ਪਰ ਨਾਲ ਹੀ, ਇਹ ਵੀ ਸਮਝ ਆ ਆਇਆ ਕਿ ਜੇਕਰ ਇਸ ’ਚ ਵੱਡੇ ਪੱਧਰ ’ਤੇ ਜਾਣਾ ਹੈ, ਤਾਂ ਸਹੀ ਜਾਣਕਾਰੀ ਤੇ ਹੁਨਰ ਹੋਣਾ ਜ਼ਰੂਰੀ ਹੈ ਇਸ ਲਈ 2004 ’ਚ ਮੈਂ ਮਧੂਮੱਖੀ ਪਾਲਣ ਦੀ ਸਿਖਲਾਈ ਲਈ ਇਸ ਦੌਰਾਨ ਮੈਂ ਵੱਖ-ਵੱਖ ਪ੍ਰਜਾਤੀਆਂ ਦੀਆਂ ਮਧੂਮੱਖੀਆਂ ਬਾਰੇ, ਉਨ੍ਹਾਂ ਦੇ ਪਾਲਣ ਬਾਰੇ, ਮੌਸਮ ਬਦਲਣ ’ਤੇ ਮਧੁਮੱਖੀਆਂ ਦੇ ਪਲਾਇਨ ਬਾਰੇ ’ਚ ਤੇ ਸ਼ਹਿਦ ਬਣਾਉਣ ਦੀਆਂ ਤਕਨੀਕਾਂ ਬਾਰੇ ਸਿੱਖਿਆ

ਫਿਲਹਾਲ ਇਹ ਕਿਸਾਨ ਜੋੜਾ 10 ਤਰ੍ਹਾਂ ਦਾ ਸ਼ਹਿਦ ਤਿਆਰ ਕਰ ਰਿਹਾ ਹੈ ਜਿਨ੍ਹਾਂ ’ਚ ਤੁਲਸੀ ਸ਼ਹਿਦ, ਨਿੰਮ ਸ਼ਹਿਦ, ਅਜ਼ਵਾਇਨ ਸ਼ਹਿਦ, ਜਾਮੁਨ ਸ਼ਹਿਦ, ਸਰ੍ਹੋਂ ਦਾ ਸ਼ਹਿਦ, ਧਨੀਆ ਸ਼ਹਿਦ, ਸਫੇਦਾ ਸ਼ਹਿਦ ਅਤੇ ਬਰਸੀਮ ਸ਼ਹਿਦ ਆਦਿ ਸ਼ਾਮਲ ਹਨ ਉਹ ਕਹਿੰਦੇ ਹਨ ਕਿ ਤੁਲਸੀ ਸ਼ਹਿਦ ਤੋਂ ਮਤਲਬ ਇਹ ਨਹੀਂ ਕਿ ਉਹ ਸ਼ਹਿਦ ਬਣਨ ਤੋਂ ਬਾਅਦ ਉਨ੍ਹਾਂ ਉੱਪਰ ਤੁਲਸੀ ਦਾ ਅਰਕ ਮਿਲਾਉਂਦੇ ਹਨ ਬਲਕਿ ਤੁਲਸੀ ਸ਼ਹਿਦ ਲਈ ਮਧੂਮੱਖੀ ਤੁਲਸੀ ਦਾ ਹੀ ਰਸ ਚੂਸਦੀ ਹੈ ਉਸ ਤੋਂ ਬਾਅਦ, ਉਨ੍ਹਾਂ ਤੋਂ ਜਿਹੜਾ ਸ਼ਹਿਦ ਮਿਲਦਾ ਹੈ, ਉਨ੍ਹਾਂ ’ਚ ਤੁਲਸੀ ਦੇ ਗੁਣ ਮੌਜ਼ੂਦ ਹੁੰਦੇ ਹਨ ਇਸ ਤਰ੍ਹਾਂ ਹੋਰ ਸ਼ਹਿਦ ਵੀ ਬਣਾਏ ਜਾਂਦੇ ਹਨ

ਹਰ ਸਾਲ 60 ਤੋਂ 70 ਕੁਇੰਟਲ ਸ਼ਹਿਦ ਦਾ ਕਰਦੇ ਹਨ ਉਤਪਾਦਨ

ਫੋਗਾਟ ਜੋੜਾ ਆਪਣੇ ਸ਼ਹਿਦ ਨੂੰ ‘ਨੇਚਰ ਫਰੱੈਸ਼’ ਬਰਾਂਡ ਦੇ ਨਾਂਅ ਨਾਲ ਗ੍ਰਾਹਕਾਂ ਤੱਕ ਪਹੁੰਚਾ ਰਿਹਾ ਹੈ ਉਹ ਪੂਰੇ ਸਾਲ 60 ਤੋਂ 70 ਕੁਇੰਟਲ ਸ਼ਹਿਦ ਵੇਚਦੇ ਹਨ ਉਨ੍ਹਾਂ ਦਾ ਸ਼ਹਿਦ ਲੈਬ ਟੈਸਟ ਤੋਂ ਪ੍ਰਮਾਣਿਤ ਹੈ ਅਤੇ?ਉਨ੍ਹਾਂ ਕੋਲ ਐਫਐਸਐਸਏਆਈ ਸਰਟੀਫਿਕੇਟ ਦੇ ਨਾਲ-ਨਾਲ ਜੀਐਸਟੀ ਨੰਬਰ ਵੀ ਹੈ ਉਨ੍ਹਾਂ ਦਾ ਸ਼ਹਿਦ ਹਰਿਆਣਾ, ਪੰਜਾਬ, ਦਿੱਲੀ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਕੇਰਲ ਵਰਗੇ ਸੂਬਿਆਂ ’ਚ ਵੀ ਜਾ ਰਿਹਾ ਹੈ

ਉਹ ਕਹਿੰਦੇ ਹਨ ਕਿ ਸਾਡੇ ਸ਼ਹਿਦ ’ਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ ਇਹ ਪੂਰੀ ਤਰ੍ਹਾਂ ਸ਼ੁੱਧ ਤੇ ਕੁਦਰਤੀ ਹੈ ਸ਼ਹਿਦ ਬਾਰੇ ਲੋਕਾਂ ਦੇ ਮਨ ’ਚ ਕਈ ਸਾਰੇ ਭਰਮ ਹਨ ਜਿਵੇਂ ਇਸ ਨੂੰ ਦਵਾਈ ਦੇ ਰੂਪ ’ਚ ਹੀ ਲੈਣਾ ਚਾਹੀਦਾ ਹੈ, ਜਾਂ ਕਦੇ ਜ਼ੁਕਾਮ-ਖੰਘ ਹੋਣ ’ਤੇ ਅਦਰਕ ਸ਼ਹਿਦ ਲਿਆ ਜਾਣਾ ਚਾਹੀਦੈ ਆਦਿ ਪਰ ਸ਼ਹਿਦ ਦੇ ਗੁਣਾਂ?ਨੂੰ ਦੇਖਦੇ ਹੋਏ, ਜੇਕਰ ਤੁਸੀਂ ਰੋਜ਼ਾਨਾ ਵੀ ਇਸ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋ ਤਾਂ ਇਹ ਤੁਹਾਡੇ ਲਈ ਗੁਣਕਾਰੀ ਹੋਵੇਗਾ ਉਨ੍ਹਾਂ ਦੇ ਇਸ ਕੰਮ ਨਾਲ ਲਗਭਗ 27 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਨਾਲ ਹੀ, ਬਹਤੁ ਸਾਰੇ ਕਿਸਾਨ?ਉਨ੍ਹਾਂ?ਦੇ ਇੱਥੇ?ਆਪਣਾ ਸ਼ਹਿਦ ਵੀ ਪਹੁੰਚਾਉਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਬਜ਼ਾਰ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ ਮਧੂਮੱਖੀ ਪਾਲਣ ਅਤੇ ਸ਼ਹਿਦ ਦੀ ਵਿਕਰੀ ਨਾਲ ਫੋਗਾਟ ਜੋੜਾ, ਅੱਜ ਲਗਭਗ 50 ਲੱਖ ਰੁਪਏ ਸਾਲਾਨਾ ਕਮਾਈ ਕਰ ਰਿਹਾ ਹੈ

ਕੇਵੀਕੇ ਦਾ ਮਕਸਦ, ਆਤਮ-ਨਿਰਭਰ ਬਣਾਉਣਾ

ਖੇਤੀ ਵਿਗਿਆਨ ਕੇਂਦਰ ’ਚ ਤੈਨਾਤ ਡਾ. ਕੁਸੁਮ ਰਾਣਾ ਦੱਸਦੇ ਹਨ, ‘ਕੇਵੀਕੇ ਦਾ ਉਦੇਸ਼ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਰੁਜ਼ਗਾਰ ਸਿਖਲਾਈ ਦੇ ਕੇ ਆਤਮ-ਨਿਰਭਰ ਬਣਾਉਣਾ ਹੈ ਇਸ ਲਈ ਅਸੀਂ ਸਮੇਂ-ਸਮੇਂ ’ਤੇ ਕੋਈ ਨਾ ਕੋਈ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜੁੜਨ ਇਸ ਵਿੱਚ ਮਧੂਮੱਖੀ ਪਾਲਣ ’ਤੇ ਜੋ ਵੀ ਪ੍ਰੀਖਣ ਪ੍ਰੋਗਰਾਮ ਹੁੰਦੇ ਹਨ, ਉਨ੍ਹਾਂ ਲਈ ਫੋਗਾਟ ਜੋੜੇ ਨੂੰ ਸੱਦਿਆ ਜਾਂਦਾ ਹੈ ਉਨ੍ਹਾਂ ਨੂੰ ਇਸ ਕੰਮ ਦਾ ਚੰਗਾ ਤਜ਼ੁਰਬਾ ਹੈ ਅਤੇ ਉਹ ਦੂਜਿਆਂ ਨੂੰ ਵੀ ਸਿਖਾਉਣਾ ਚਾਹੁੰਦੇ ਹਨ ਇਸ ਤੋਂ ਇਲਾਵਾ, ਉਹ ਕਈ ਵਾਰ ਸਾਡੇ ਨਾਲ ਵੱਖ-ਵੱਖ ਖੇਤੀ ਪ੍ਰੋਗਰਾਮਾਂ ’ਤੇ ਵੀ ਜਾਂਦੇ ਹਨ ਅਤੇ ਮਧੂਮੱਖੀ ਪਾਲਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ
ਦੂਜਿਆਂ ਲਈ ਬਣੇ ਪ੍ਰੇਰਣਾ, 350 ਕਿਸਾਨਾਂ ਨੂੰ ਨਾਲ ਜੋੜਿਆ

ਜਗਪਾਲ ਅਤੇ ਮੁਕੇਸ਼ ਨੇ ਹੁਣ ਤੱਕ ਲਗਭਗ 350 ਲੋਕਾਂ ਨੂੰ ਮਧੂਮੱਖੀ ਪਾਲਣ ਨਾਲ ਜੋੜਿਆ ਹੈ ਜ਼ਿਲ੍ਹੇ ’ਚ ਮਹਿਰਾਣਾ ਪਿੰਡ ਦੇ ਇੱਕ 35 ਸਾਲਾ ਕਿਸਾਨ ਧਰਮਵੀਰ ਮਹਿਰਾਣਾ ਦੱਸਦੇ ਹਨ ਕਿ ਉਹ ਲਗਭਗ 19-20 ਸਾਲ ਦੇ ਸਨ, ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਫੋਗਾਟ ਵੱਲੋਂ ਕੀਤੇ ਜਾ ਰਹੇ ਮਧੂਮੱਖੀ ਪਾਲਣ ਬਾਰੇ ਪਤਾ ਲੱਗਾ ਉਹ ਕਹਿੰਦੇ ਹਨ?ਕਿ ਉਸ ਸਮੇਂ ਮੈਂ?ਇੱਕ ਵਿਦਿਆਰਥੀ ਸੀ ਪਰ, ਜਦੋਂ ਮਧੂਮੱਖੀ ਪਾਲਛ ਬਾਰੇ ਸੁਣਿਆ ਤਾਂ ਲੱਗਾ ਕਿ ਇੱਕ ਵਾਰ ਜਾ ਕੇ ਜ਼ਰੂਰ ਦੇਖਣਾ ਚਾਹੀਦਾ ਹੈ ਉਂਜ ਵੀ, ਪਿੰਡਾਂ ’ਚ ਕੁਝ ਨਵਾਂ ਹੋਣ ’ਤੇ ਥੋੜ੍ਹੀ-ਬਹੁਤ ਹਲਚਲ ਤਾਂ ਹੋ ਹੀ ਜਾਂਦੀ ਹੈ ਮੈਂ ਉਨ੍ਹਾਂ ਕੋਲ ਗਿਆ ਤੇ ਉਸ ਬਾਰੇ ਪੁੱਛਿਆ ਉਨ੍ਹਾਂ ਮੇਰੀ ਰੁਚੀ ਦੇਖ ਕੇ, ਮੈਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ

ਫੋਗਾਟ ਨਾਲ ਮਿਲ ਕੇ ਧਰਮਵੀਰ ਨੇ ਵੀ ਮਧੂਮੱਖੀ ਪਾਲਣ ਦਾ ਫੈਸਲਾ ਕੀਤਾ ਅਤੇ 2005 ’ਚ ਉਨ੍ਹਾਂ ਤੋਂ ਹੀ ਟ੍ਰੇਨਿੰਗ ਲੈ ਕੇ 20 ਬਕਸੇ ਖਰੀਦ ਲਏ ਉਹ ਦੱਸਦੇ ਹਨ, ‘‘ਅੱਜ ਮੈਂ ਆਮ ਖੇਤੀ ਦੇ ਨਾਲ-ਨਾਲ ਮਧੂਮੱਖੀ ਪਾਲਣ ਵੀ ਕਰਦਾ ਹਾਂ ਤੇ ਇਸ ਨਾਲ ਸਾਲਾਨਾ ਲਗਭਗ 10 ਤੋਂ 12 ਲੱਖ ਰੁਪਏ ਕਮਾ ਲੈਂਦਾ ਹਾਂ ਉਸ ਸਮੇਂ ਜੇਕਰ ਫੋਗਾਟ ਜੀ ਇਹ ਰਾਹ ਨਾ ਦਿਖਾਉਂਦੇ ਤਾਂ ਮੈਂ ਕਦੇ ਦਾ ਕਿਸੇ ਨੌਕਰੀ ਦੇ ਪਿੱਛੇ ਹੀ ਭੱਜ ਰਿਹਾ ਹੁੰਦਾ ਪਰ ਹੁਣ ਸਾਡਾ ਆਪਣਾ ਖੁਦ ਦਾ ਕੰਮ ਹੈ ਹੁਣ ਅਸੀਂ?ਦਿਨ-ਰਾਤ ਮਿਹਨਤ ਕਰਦੇ ਹਾਂ ਅਤੇ ਵਧੀਆ ਕਮਾ ਰਹੇੇ ਹਾਂ
ਕਈ ਪੁਰਸਕਾਰਾਂ ਨਾਲ ਹੋ ਚੁੱਕੇ ਸਨਮਾਨਿਤ

ਜਗਪਾਲ ਸਿੰਘ ਅਤੇ ਮੁਕੇਸ਼ ਨੂੰ ਉਨ੍ਹਾਂ ਦੇ ਬਿਹਤਰੀਨ ਕੰਮਾਂ ਲਈ ਕਈ ਖੇਤੀ ਸਨਮਾਨਾਂ?ਨਾਲ ਵੀ ਨਵਾਜਿਆ ਜਾ ਚੁੱਕਾ ਹੈ ਇਨ੍ਹਾਂ ’ਚ ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵੱਲੋਂ ਨੈਸ਼ਨਲ ਐਵਾਰਡ, ਹਰਿਆਣਾ ਕ੍ਰਿਸ਼ੀ ਰਤਨ ਐਵਾਰਡ, ਇਨੋਵੇਟਿਵ ਫਾਰਮਰ ਐਵਾਰਡ ਆਦਿ ਸ਼ਾਮਲ ਹਨ ਫੋਗਾਟ ਜੋੜਾ ਅਖੀਰ ’ਚ ਬੱਸ ਇਹੀ ਕਹਿੰਦਾ ਹੈ, ‘‘ਬੱਚਿਆਂ ਨੂੰ ਨੌਕਰੀਆਂ ਦੇ ਪਿੱਛੇ ਭਜਾਉਣ ਦੀ ਬਜਾਏ, ਉਨ੍ਹਾਂ ਨੂੰ ਖੁਦ ਦਾ ਕੋਈ ਕੰਮ ਜਾਂ ਵਪਾਰ ਕਰਨ ਦਾ ਹੌਂਸਲਾ ਦੇਣਾ ਚਾਹੀਦਾ ਹੈ ਹਰ ਰੋਜ ਬੇਰੁਜ਼ਗਾਰੀ ’ਤੇ ਗੱਲ ਹੁੰਦੀ ਹੈ ਪਰ ਬੇਰੁਜ਼ਗਾਰੀ ਤਦ ਤੱਕ ਨਹੀਂ ਜਾਵੇਗੀ, ਜਦੋਂ ਤੱਕ ਅਸੀਂ ਰੁਜ਼ਗਾਰ ਪੈਦਾ ਕਰਨ ਬਾਰੇ ਨਹੀਂ ਸੋਚਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ