ਟੀ-20 ‘ਚ ਪਹਿਲਾ 10 ਹਜ਼ਾਰੀ ਬਣਨਾ ਵੱਡੀ ਗੱਲ : ਗੇਲ

ਰਾਜਕੋਟ (ਏਜੰਸੀ) । ਰਾਇਲ ਚੈਲੰਜਰਜ਼ ਬੰਗਲੌਰ ਦੇ ਧਮਾਕੇਦਾਰ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੇ ਕਿਹਾ ਕਿ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਿਮਾਗ ‘ਚ ਇਹ ਗੱਲ ਲਗਾਤਾਰ ਘੁੰਮ ਰਹੀ ਸੀ ਕਿ ਉਹ ਆਪਣੇ 10 ਹਜ਼ਾਰੀ ਬਣਨ ਦੇ ਅੰਕੜੇ ਦੇ ਬੇਹੱਦ ਕਰੀਬ ਹਨ ਅਤੇ ਇਸ ਲਈ ਉਹ ਇਹ ਪਾਰੀ ਖੇਡ ਸਕੇ ਗੇਲ ਨੇ 38 ਗੇਂਦਾਂ ‘ਚ 77 ਦੌੜਾਂ ਦੀ ਪਾਰੀ ਖੇਡ ਕੇ ਬੰਗਲੌਰ ਨੂੰ ਗੁਜਰਾਤ ਖਿਲਾਫ 21 ਦੌੜਾਂ ਨਾਲ ਜਿੱਤ ਵੀ ਦਿਵਾ ਦਿੱਤੀ ਕੈਰੇਬੀਆਈ ਖਿਡਾਰੀ ਕ੍ਰਿਸ ਗੇਲ ਇਸ ਨਾਲ ਹੀ ਟੀ-20 ‘ਚ 10 ਹਜ਼ਾਰ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਵੀ ਬਣ ਗਿਆ ਹੈ

ਜੋ ਇੱਕ ਵੱਡੀ ਉਪਲੱਬਧੀ ਹੈ ਉਨ੍ਹਾਂ ਕਿਹਾ ਕਿ ਸੈਮੁਅਲ ਬਦਰੀ ਨੇ ਮੈਚ ਤੋਂ ਠੀਕ ਪਹਿਲਾਂ ਮੈਨੂੰ ਕਿਹਾ ਕਿ ਕ੍ਰਿਸ ਤੁਸੀਂ ਸਿਰਫ ਤਿੰਨ ਦੌੜਾਂ ਹੀ ਦੂਰ ਹੋ ਅਤੇ ਇਹ ਯਕੀਨ ਕਰਨਾ ਕਿ ਤੁਸੀਂ ਇਸ ਅੰਕੜੇ ਤੱਕ ਪਹੁੰਚ ਜਾਓ ਇਸ ਲਈ ਜਦੋਂ ਮੈਂ ਖੇਡਣ ਆਇਆ ਤਾਂ ਇਹ ਗੱਲ ਮੇਰੇ ਦਿਮਾਗ ‘ਚ ਘੁੰਮ ਰਹੀ ਸੀ ਅਤੇ ਜਦੋਂ ਮੈਂ ਉਸ ਅੰਕੜੇ ਨੂੰ ਪਾਰ ਕਰ ਗਿਆ ਤਾਂ ਮੈਂ ਖੁਦ ਨੂੰ ਕਿਹਾ ਚਲੋ ਹੁਣ ਸਮਾਂ ਆ ਗਿਆ ਹੈ ਕਿ ਤੂੰ ਚੰਗਾ ਖੇਡ ਮੈਂ ਦੌੜਾਂ ਬਣਾ ਕੇ ਬਹੁਤ ਖੁਸ਼ ਹਾਂ ਆਪਣੇ ਬੱਲੇ ਨਾਲ ਨਿਰਾਸ਼ ਕਰ ਰਹੇ ਅਤੇ ਪਿਛਲੇ ਮੈਚ ‘ਚ ਬਾਹਰ ਬੈਠੇ ਗੇਲ ਨੇ ਫਾਰਮ ‘ਚ ਵਾਪਸੀ ਨੂੰ ਲੈ ਕੇ ਵੀ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਲੋਕ ਹੁਣ ਵੀ ਕ੍ਰਿਸ ਗੇਲ ਵੱਲ ਵੇਖਦੇ ਹਨ ਮੇਰੇ ਲਈ ਇਹ ਪਾਰੀ ਮਜ਼ੇਦਾਰ ਸੀ ਅਤੇ ਵਾਪਸੀ ਕਰਕੇ ਮੈਂ ਖੁਸ਼ ਹਾਂ

ਗੇਲ ਨੇ ਕਿਹਾ ਕਿ ਮੈਨੂੰ ਇਸ ਪਾਰੀ ਦੀ ਬਹੁਤ ਸਖਤ ਜ਼ਰੂਰਤ ਸੀ ਪਰ ਉਸ ਤੋਂ ਪਹਿਲਾਂ ਉਹ 10 ਹਜ਼ਾਰ ਦੌੜਾਂ ਤੱਕ ਪਹੁੰਚਣਾ ਮੇਰੇ ਲਈ ਅਹਿਮ ਸੀ ਕਿਉਂਕਿ ਮੇਰੇ ਦਿਮਾਗ ‘ਚ ਇਹੀ ਗੱਲ ਲਗਾਤਾਰ ਘੁੰਮ ਰਹੀ ਸੀ  ਮੈਂ ਇਸ ਤਰ੍ਹਾਂ ਦੀ ਉਪਲੱਬਧੀ ਨਾਲ ਚੰਗਾ ਮਹਿਸੂਸ ਕਰ ਰਿਹਾ ਹਾਂ ਮੇਰੇ ਲਈ ਪਹਿਲਾ 10 ਹਜ਼ਾਰੀ ਬਣਨਾ ਖਾਸ ਹੈ ਉਮੀਦ ਹੈ ਕਿ ਮੈਂ ਪ੍ਰਸੰਸਕਾਂ ਦਾ ਅੱਗੇ ਵੀ ਮਨੋਰੰਜਨ ਕਰਦਾ ਰਹਾਂਗਾ

ਵਿਰਾਟ-ਰੈਣਾ ‘ਚ ਚੱਲ ਰਹੀ ਹੈ ਰੇਸ

ਨਵੀਂ ਦਿੱਲੀ (ਏਜੰਸੀ) । ਰਾਇਲ ਚੈਲੰਜਰਜ਼ ਦੇ ਕਪਤਾਨ ਵਿਰਾਟ ਕੋਹਲੀ ਅਤੇ ਗੁਜਰਾਤ ਲਾਇੰਸ ਦੇ ਕਪਤਾਨ ਸੁਰੇਸ਼ ਰੈਨਾ ‘ਚ ਆਈਪੀਐੱਲ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਨ ਦੀ ਜ਼ਬਰਦਸਤ ਰੇਸ ਚੱਲ ਰਹੀ ਹੈ ਵਿਰਾਟ ਅਤੇ ਰੈਨਾ ਦਰਮਿਆਨ ਆਈਪੀਐੱਲ-10 ‘ਚ ਕਾਫੀ ਨਜ਼ਦੀਕੀ ਮੁਕਾਬਲਾ ਚੱਲ ਰਿਹਾ ਹੈ ਆਈਪੀਐੱਲ-10 ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਇਸ ਟੂਰਨਾਮੈਂਟ ਦੇ ਇਤਿਹਾਸ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ ਜਦੋਂ ਕਿ ਰੈਨਾ ਦੂਜੇ ਨੰਬਰ ‘ਤੇ ਸਨ ਬੰਗਲੌਰ ਦੇ ਕਪਤਾਨ ਵਿਰਾਟ ਦੇ 142 ਮੈਚਾਂ ‘ਚ 4264 ਦੌੜਾਂ ਹਨ ਜਿਸ ‘ਚ ਚਾਰ ਸੈਂਕੜੇ ਅਤੇ 28 ਅਰਧ ਸੈਂਕੜੇ ਹਨ ।

ਰੈਨਾ ਦੇ 152 ਮੈਚਾਂ ‘ਚ 4257 ਦੌੜਾਂ ਹਨ ਜਿਸ ‘ਚ ਇੱਕ ਸੈਂਕੜਾ ਅਤੇ 29 ਅਰਧ ਸੈਂਕੜੇ ਹਨ ਦੋਵਾਂ ‘ਚ ਇਸ ਸਮੇਂ ਸਿਰਫ ਸੱਤ ਦੌੜਾਂ ਦਾ ਫਾਸਲਾ ਹੈ ਆਈਪੀਐੱਲ-10 ਨੂੰ ਵੀ ਵੇਖਿਆ ਜਾਵੇ ਤਾਂ ਰੈਨਾ ਨੇ ਪੰਜ ਮੈਚਾਂ ‘ਚ 159 ਦੌੜਾਂ ਅਤੇ ਵਿਰਾਟ ਨੇ ਤਿੰਨ ਮੈਚਾਂ ‘ਚ 154 ਦੌੜਾਂ ਬਣਾਈਆਂ ਹਨ ਮਤਲਬ ਇੱਥੇ ਵੀ ਉਨ੍ਹਾਂ ‘ਚ ਸਿਰਫ ਪੰਜ ਦੌੜਾਂ ਦਾ ਫਾਸਲਾ ਹੈ । ਦੋਵਾਂ ‘ਚ ਬਾਊਂਡਰੀ ਨੂੰ ਲੈ ਕੇ ਵੀ ਕਾਫੀ ਨਜ਼ਦੀਕੀ ਸਮਾਨਤਾ ਹੈ ਵਿਰਾਟ ਨੇ ਜਿੱਥੇ 374 ਚੌਕੇ ਅਤੇ 152 ਛੱਕੇ ਮਾਰੇ ਹਨ ਉੱਥੇ ਰੈਨਾ ਨੇ 375 ਚੌਕੇ ਅਤੇ 163 ਛੱਕੇ ਮਾਰੇ ਹਨ ਦੋਵਾਂ ਬੱਲੇਬਾਜ਼ਾਂ ਦਾ ਸਟ੍ਰਾਈਕ ਰੇਟ ਵੀ ਕਾਫੀ ਨਜ਼ਦੀਕੀ ਹੈ ਵਿਰਾਟ ਦਾ ਸਟ੍ਰਾਈਕ ਰੇਟ 130.51 ਅਤੇ ਰੈਨਾ ਦਾ ਸਟ੍ਰਾਈਕ ਰੇਟ 138.30 ਹੈ ਔਸਤ ‘ਚ ਵਿਰਾਟ 38.41 ਦਾ ਔਸਤ ਰੱਖਦੇ ਹਨ ਤਾਂ ਰੈਨਾ ਦਾ ਔਸਤ 34.05 ਹੈ ।

ਦਿਲਚਸਪ ਹੈ ਕਿ ਦੋਵੇਂ ਹੁਣ ਤੱਕ ਆਈਪੀਐੱਲ ‘ਚ ਇੱਕ ਸਮਾਨ 23-23 ਵਾਰ ਨਾਬਾਦ ਰਹੇ ਹਨ ਸਿਫਰ ਦੇ ਮਾਮਲੇ ‘ਚ ਵਿਰਾਟ ਪੰਜ ਵਾਰ ਆਪਣਾ ਖਾਤਾ ਨਹੀਂ ਖੋਲ੍ਹ ਪਾਏ ਹਨ ਜਦੋਂ ਕਿ ਸੱਤ ਵਾਰ ਰੈਨਾ ਦਾ ਖਾਤਾ ਨਹੀਂ ਖੁੱਲ੍ਹਿਆ ਹੈ ਆਈਪੀਐੱਲ ਇਤਿਹਾਸ ‘ਚ 4000 ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਸਿਰਫ ਇਹੀ ਦੋ ਬੱਲੇਬਾਜ਼ ਹਨ ।

ਇਸ ਕਲੱਬ ‘ਚ ਮੁੰਬਈ ਇੰਡੀਅੰਜ਼ ਦੇ ਕਪਤਾਨ ਰੋਹਿਤ ਸ਼ਰਮਾ ਦਿੱਲੀ ਡੇਅਰਡੇਵਿਲਸ ਦੇ ਕਪਤਾਨ ਗੌਤਮ ਗੰਭੀਰ ਅਤੇ ਸਨਰਾਈਜਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਸ਼ਾਮਲ ਹੋ ਸਕਦੇ ਹਨ ਰੋਹਿਤ ਨੇ 147 ਮੈਚਾਂ ‘ਚ 3923 ਦੌੜਾਂ, ਗੰਭੀਰ ਨੇ 137 ਮੈਚਾਂ ‘ਚ 3830 ਦੌੜਾਂ ਅਤੇ ਵਾਰਨਰ ਨੇ 105 ਮੈਚਾਂ ‘ਚ 3608 ਦੌੜਾਂ ਬਣਾਈਆਂ ਹਨ ਆਈਪੀਐੱਲ ਦੇ ਇਤਿਹਾਸ ‘ਚ ਰੈਨਾ ਸਿਰਫ ਇੱਕ ਅਜਿਹਾ ਖਿਡਾਰੀ ਹੈ ਜਿਸ ਨੇ 150 ਮੈਚ ਪੂਰੇ ਕੀਤੇ ਹਨ ਰੈਨਾ ਦੇ ਇਸ ਕਲੱਬ ‘ਚ ਰੋਹਿਤ (147) ਅਤੇ ਰਾਇਜਿੰਗ ਪੂਨੇ ਸੁਪਰਜਾਇੰਟਸ ਦੇ ਮਹਿੰਦਰ ਸਿੰਘ ਧੋਨੀ (148) ਜਲਦੀ ਸ਼ਾਮਲ ਹੋ ਸਕਦੇ ਹਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।