Reminder for December : ਹਰ ਮਹੀਨੇ ਭਾਵ ਦਸੰਬਰ ’ਚ ਤੁਹਾਨੂੰ ਕਈ ਕੰਮ ਨਿਬੇੜ ਲੈਣੇ ਚਾਹੀਦੇ ਹਨ। ਜੇਕਰ ਤੁਹਾਡਾ ਡੀਮੈਟ ਅਕਾਊਂਟ ਹੈ ਅਤੇ ਤੁਸੀਂ ਅਜੇ ਤੱਕ ਉਸ ’ਚ ਨਾਮਿਨੀ ਦਰਜ਼ ਨਹੀਂ ਕੀਤਾ ਹੈ ਤਾਂ 31 ਦਸੰਬਰ ਤੱਕ ਕਰ ਲਓ। ਅਜਿਰਹਾ ਨਾ ਕਰਨ ’ਤੇ ਤਹਾਡਾ ਅਕਾਊਂਟ ਫਰੀਜ਼ ਹੋ ਸਕਦਾ ਹੈ। ਇਸ ਤੋਂ ਇਲਾਵਾ ਹਰ ਮਹੀਨੇ ਆਧਾਰ ’ਚ ਮੁਫ਼ਤ ’ਚ ਅਪਡੇਟ ਕਰਨ ਦੀ ਡੈੱਡਲਾਈਨ ਵੀ ਖ਼ਤਮ ਹੋ ਰਹੀ ਹੈ। ਅਸੀਂ ਤੁਹਾਨੂੰ ਅਜਿਹੇ ’ਚ ਚਾਰ ਕੰਮਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਦਸੰਬਰ ’ਚ ਨਿਬੇੜਨੇ ਹਨ।
1. ਨਾਮਿਨੀ ਦਰਜ਼ ਕਰਨ ਦਾ ਆਖਰੀ ਮੌਕਾ | Reminder for December
ਸਕਿਊਰਿਟੀ ਐਕਸਚੇਂਜ ਬੋਰਡ ਆਫ਼ ਇੰਡੀਆ ਨੇ ਡੀਮੈਟ ਅਕਾਊਂਟ ਅਤੇ ਮਿਊਚਲ ਫੰਡ ਅਕਾਊਂਟ ’ਚ ਨਾਮਿਨੀ ਜੋੜਨ ਲੲਂ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਇਲਾਵਾ ਮਾਰਕੀਟ ਰੈਗੂਲੇਟਰੀ ਨੇ ਫਿਜ਼ੀਕਲ ਸਕਿਓਰਿਟੀ ਹੋਲਡਰਸ ਨੂੰ ਪੈਨ ਕਾਰਡ, ਨਾਮੀਨੇਸ਼ਨ ਅਤੇ ਕੇਵਾਈਸੀ ਡਿਟੇਲਸ ਅਪਡੇਟ ਕਰਨ ਲਈ ਕਿਹਾ ਹੈ। ਜੇਕਰ ਤੁਸੀਂ ਅਜੇ ਤੰਕ ਡੀਮੈਟ ਅਕਾਊਂਟ ’ਚ ਨਾਮਿਨੀ ਨਹੀਂ ਜੋੜਿਆ ਹੈ ਤਾਂ ਨਵੀਂ ਡੈੱਡਲਾਈਨ ਤੱਕ ਜ਼ਰੂਰ ਕਰਵਾ ਲਓ। ਨਹੀਂ ਤਾਂ ਤੁਹਾਡਾ ਅਕਾਊਂਟ ਫਰੀਜ਼ ਹੋ ਸਕਦਾ ਹੇ। ਭਾਵ ਅਕਾਊਂਟ ਬੰਦ ਨਹੀਂ ਹੋਵੇਗਾ ਪਰ ਉਸ ’ਚੋਂ ਤੁਸੀਂ ਕੋਈ ਰਕਮ ਕਢਵਾ ਨਹੀਂ ਸਕੋਗੇ।
2. ਬੈਂਕ ਲਾਕਰ ਐਗਰੀਮੈਂਟ ’ਤੇ ਕਰਨਾ ਹੋਵੇਗਾ ਸਾਈਨ | Reminder for December
ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਆਪਣੇ ਗਾਹਕਾਂ ਦੇ ਬੈਂਕ ਲਾਕਰ ਦੇ ਨਵੇਂ ਸਮਝੌਤੇ ’ਤੇ ਸਾਈਨ ਕਰਵਾਉਣ ਲਈ ਕਿਹਾ ਹੈ। ਇਹ ਕੰਮ ਬੈਂਕ ਨੂੰ 31 ਦਸੰਬਰ 2023 ਤੱਕ ਪੂਰਾ ਕਰਨਾ ਹੈ। ਜੇਕਰ ਤੁਹਾਡਾ ਵੀ ਕਿਸ ਵੀ ਬ੍ਰਾਂਚ ’ਚ ਬੈਂਕ ਲਾਕਰ ਹੈ ਤਾਂ ਬ੍ਰਾਂਚ ਜਾ ਕੇ ਆਪਣੇ ਨਵੇਂ ਬੈਂਕ ਲਾਕਰ ਐਗਰੀਮੈਂਟ ’ਤੇ ਸਾਈਨ ਜ਼ਰੂਰ ਕਰ ਦਿਓ। ਨਹੀਂ ਤਾਂ ਤੁਹਾਨੂੰ ਬਾਅਦ ਵਿੱਚ ਪ੍ਰੇਸ਼ਾਨੀ ਹੋ ਸਕਦੀ ਹੈ।
3. ਮੁਫ਼ਤ ’ਚ ਆਧਾਰ ਅਪਡੇਟ
ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਮੁਫ਼ਤ ’ਚ ਆਧਾਰ ਅਪਡੇਟ ਕਰਵਾਉਣ ਲਈ 14 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਆਧਾਰ ਅਪਡੇਟ ਕਰਨ ਲਈ ਚਾਰਜ਼ ਦੇਣਾ ਹੋਵੇਗਾ। ਇਸ ਦੌਰਾਨ ਮੁਫ਼ਤ ਡੈਮੋਗ੍ਰਾਫਿਕ ਜਾਣਕਾਰੀ, ਐਡਰੈਸ, ਜਨਮ ਮਿਤੀ, ਜੈਂਡਰ, ਮੋਬਾਇਲ ਨੰਬਰ ਤੇ ਈਮੇਲ ਕਰੈਕਟ ਕਰਵਾਉਣ ਦਾ ਮੌਕਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਵੱਖਰਾ ਕੋਈ ਚਾਰਜ਼ ਵੀ ਨਹੀਂ ਦੇਣਾ ਹੋਵੇਗਾ। ਪਰ ਜੇਕਰ ਤੁਸੀਂ ਬਾਇਓਮੈਟਿ੍ਰਕ ਡਿਟੇਲ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਲਈ ਫੀਸ ਜਮ੍ਹਾ ਕਰਵਾਉਣੀ ਪਵੇਗੀ। ਆਧਾਰ ਦੇ ਅਨੁਸਾਰ ਇਹ ਪਹਿਲ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਸ਼ੁਰੂ ਕੀਤੀ ਹੈ ਜਿਨ੍ਹਾਂ ਨੂੰ 10 ਸਾਲ ਪਹਿਲਾਂ ਆਧਾਰ ਕਾਰਡ ਮਿਲਿਆ ਸੀ ਅਤੇ ਅਜੇ ਤੱਕ ਇੱਕ ਵਾਰ ਵੀ ਅਪਡੇਟ ਨਹੀਂ ਕਰਵਾਇਆ ਹੈ।
4. ਆਈਡੀਬੀਆਈ ਬੈਂਕ ਸਪੈਸ਼ਲ ਡਿਪਾਜ਼ਿਟ ਸਕੀਮ ’ਚ ਨਿਵੇਸ਼
ਆਈਡੀਬੀਆਈ ਬੈਂਕ ਸਪੈਸ਼ਲ ਡਿਪਾਜ਼ਿਟ ਸਕੀਮ ਅਮਿ੍ਰਤ ਮਹਾਂਉਤਸਵ ਚਲਾ ਰਿਹਾ ਹੈ। ਇਸ ’ਚ 375 ਦਿਨ ਅਤੇ 444 ਦਿਨ ਦੀ ਐੱਫ਼ਡੀ ’ਚ ਨਿਵੇਸ਼ ਕਰਨਾ ਹੋਵੇਗਾ। 375 ਦਿਨ ਦੀ ਐੱਫ਼ਡੀ ’ਤੇ ਆਮ ਨਾਗਰਿਕਾਂ ਨੂੰ 7.10 ਫ਼ੀਸਦੀ ਵਿਆਜ਼, ਜਦੋਂਕਿ ਸੀਨੀਅਰ ਸਿਟੀਜਨ ਨੂੰ 7.60 ਫ਼ੀਸਦੀ ਵਿਆਜ਼ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 444 ਦਿਨ ਦੀ ਐੱਫ਼ਡੀ ’ਤੇ ਆਮ ਨਾਗਰਿਕਾਂ ਨੂੰ 7.25 ਫ਼ੀਸਦੀ ਵਿਆਜ਼, ਜਦੋਂਕਿ ਸੀਨੀਅਰ ਸਿਟੀਜਨਾਂ ਨੂੰ 7.75 ਫ਼ੀਸਦੀ ਵਿਆਜ਼ ਦਿੱਤੀ ਜਾਵੇਗੀ। ਇਸ ’ਚ 31 ਦਸੰਬਰ ਤੱਕ ਨਿਵੇਸ਼ ਕੀਤਾ ਜਾ ਸਕੇਗਾ।